ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਤੋਂ ਬਾਅਦ ਹੁਣ ਇਹ ਵਿਰੋਧ ਕਿਸਾਨਾਂ ਵੱਲੋਂ ਹੋਰ ਤਿੱਖਾ ਹੋ ਗਿਆ ਤਾਂ ਦੂਸਰੇ ਪਾਸੇ ਰਾਜ ਵਿਧਾਨ ਸਭਾਵਾਂ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ,, ਕਈ ਸੂਬਿਆਂ ਦੇ ਕਿਸਾਨਾਂ ਅਤੇ ਵਿਰੋਧੀ ਦਲਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸੋਮਵਾਰ ਨੂੰ ਕਾਂਗਰਸ ਨੇ ਆਪਣੀ ਰਾਜ ਸਰਕਾਰਾਂ ਤੋਂ ਕਿਹਾ, ਉਹ ਕੇਂਦਰ ਦੇ ਇਹਨਾਂ ਕਾਨੂੰਨਾਂ ਦੇ ਖਿਲਾਫ ਰਾਜ ਵਿਧਾਨ ਸਭਾ ‘ਚ ਕਾਨੂੰਨ ਪਾਸ ਕਰਨ ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ਸੰਵਿਧਾਨ ਦੇ ਆਰਟੀਕਲ 254(2) ਦੇ ਤਹਿਤ ਰਾਜਾਂ ਨੂੰ ਅਧਿਕਾਰ ਹੈ ਕਿ ਉਹਨਾਂ ਦੇ ਖੇਤਰ ਅਧਿਕਾਰ ‘ਚ ਦਖਲ ਕਰਨ ਵਾਲੇ ਕੇਂਦਰੀ ਕਾਨੂੰਨ ਨੂੰ ਨਕਾਰ ਦੇਣ ਅਤੇ ਨਵਾਂ ਕਾਨੂੰਨ ਬਣਾਉਣ। ਉੱਥੇ ਕੇਰਲ ਦੇ ਤ੍ਰਿਸ਼ੁਰ ‘ਚ ਕਾਂਗਰਸੀ ਸਾਂਸਦ ਟੀਐਨ ਪ੍ਰਤਾਪਨ ਨੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ।
ਪੰਜਾਬ ਕਾਂਗਰਸ ਸਰਕਾਰ ਵੀ ਮਾਮਲੇ ‘ਤੇ ਕਾਨੂੰਨੀ ਰਾਏ ਲਈ ਹੈ। ਉਧਰ ਦਿੱਲੀ ‘ਚ ਇੰਡੀਆ ਗੇਟ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਯੂਥ ਕਾਂਗਰਸ ਵਰਕਰਾਂ ਨੇ ਟ੍ਰੈਕਟਰ ਸਾੜ ਕੇ ਨਾਅਰੇਬਾਜ਼ੀ ਕੀਤੀ। ਦਿੱਲੀ ਪੁਲਿਸ ਨੇ ਮਾਮਲੇ ‘ਚ 5 ਨੂੰ ਹਿਰਸਤ ‘ਚ ਲਿਆ ਹੈ।

