ਇਹ ਨਾਭਾ ਦਾ ਓਵਰਬ੍ਰਿਜ ਜਿੱਥੇ ਆਏ ਦਿਨ ਕਿਸੇ ਨਾ ਕਿਸੇ ਵਾਹਨ ਦਾ ਐਕਸੀਡੈਂਟ ਹੋਣਾ ਇਕ ਆਮ ਜਿਹੀ ਗੱਲ ਬਣ ਕੇ ਰਹਿ ਗਿਆ ਹੈ। ਕਿਉਂਕਿ ਓਵਰਬਰਿੱਜ ਤੇ ਜ਼ਿਆਦਾਤਰ ਲਾਈਟਾਂ ਬੰਦ ਹਨ ਜਿਸ ਕਰਕੇ ਇਹ ਹਾਦਸੇ ਰਾਤ ਨੂੰ ਵਾਪਰ ਰਹੇ ਹਨ। ਬੀਤੀ ਰਾਤ ਲੋਹੇ ਨਾਲ ਭਰਿਆ ਟਰੱਕ ਡਿਵਾਈਡਰ ਨਾਲ ਟਕਰਾ ਕੇ ਦੂਜੀ ਸਾਈਡ ਤੇ ਪਲਟ ਗਿਆ। ਜੇਕਰ ਕੋਈ ਵੀ ਵਾਹਨ ਟਰੱਕ ਦੇ ਅੱਗੇ ਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਮੌਕੇ ਤੇ ਟਰੱਕ ਡਰਾਈਵਰ ਨੂੰ ਸ਼ੀਸ਼ੇ ਤੋਡ਼ ਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਟਰੱਕ ਡਰਾਈਵਰ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੁਲੀਸ ਵੱਲੋਂ ਜ਼ੇਰੇ ਇਲਾਜ ਲਈ ਲਿਜਾਇਆ ਗਿਆ।
previous post
next post
