Htv Punjabi
Punjab

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ

– ਸ਼ਾਹੀ ਇਮਾਮ ਪੰਜਾਬ ਵੱਲੋਂ 13 ਹਾਫਿਜ-ਏ-ਕੁਰਆਨ ਬੱਚੀਆਂ ਦੀ ਦਸਤਾਰਬੰਦੀ ਕੀਤੀ ਗਈ

ਲੁਧਿਆਣਾ, 9 ਮਾਰਚ 2023: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸਲਾਮੀ ਮਹੀਨੇ ਸ਼ਾਬਾਨ ਦੀ ਪਵਿੱਤਰ ਰਾਤ ਸ਼ਬ – ਏ – ਬਰਾਤ ਦੇ ਮÏਕੇ ‘ਤੇ ਫੀਲਡ ਗੰਜ ਚੌਂਕ ਵਿਖੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਭਰ ਦੀਆਂ ਸਾਰੀਆਂ ਮਸਜਿਦਾਂ ‘ਚ ਰਾਤ ਭਰ ਲੱਖਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ ਅਤੇ ਸ਼ਹਿਰ ਦੇ ਕਬਰਸਤਾਨਾਂ ‘ਚ ਜਾਕੇ ਆਪਣੇ ਪਿਆਰੀਆਂ ਦੀਆਂ ਕਬਰਾਂ ‘ਤੇ ਫਾਤੀਹਾ ਪੜ੍ਹੀ। ਇਸ ਮੌਕੇ ‘ਤੇ ਜਾਮਾ ਮਸਜਿਦ ਦੇ ਬਾਹਰ ਸ਼ਾਹਪੁਰ ਰੋਡ ‘ਤੇ ਹੋਏ ਮੁੱਖ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮਦਰਸਾ ਜਾਮਿਆ ਹਬੀਬਿਆ ਦਾਰੁਲ ਉਲੂਮ ਲੁਧਿਆਣਾ ‘ਚ ਪੜ ਕੇ ਕੁਰਆਨ ਸ਼ਰੀਫ ਹਿਫਜ (ਜੁਬਾਨੀ ਯਾਦ) ਕਰਨ ਵਾਲੇ 13 ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ |

ਵਰਣਨਯੋਗ ਹੈ ਕਿ ਜੋ ਬੱਚੇ ਪੂਰਾ ਕੁਰਆਨ ਸ਼ਰੀਫ ਜੁਬਾਨੀ ਯਾਦ ਕਰ ਲੈਂਦੇ ਹਨ ਉਹਨਾਂ ਨੂੰ ਹਾਫਿਜ ਦੀ ਡਿਗਰੀ ਦਿੱਤੀ ਜਾਂਦੀ ਹੈ ਜੋ ਕਿ ਮੁਸਲਮਾਨ ਸਮਾਜ ‘ਚ ਵੱਡੀ ਸਨਮਾਨਿਤ ਪਦਵੀ ਹੈ | ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦੀ ਰਾਤ ਆਪਣੇ ਰੱਬ ਤੋਂ ਮਾਫੀ ਦੇ ਨਾਲ ਨੇਕੀ ਦਾ ਪੱਕਾ ਇਰਾਦਾ ਕਰਣ ਦੀ ਜ਼ਰੂਰਤ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਚੰਗਾ ਇੰਸਾਨ ਉਹੀ ਹੈ ਜੋ ਆਪਣੇ ਮਾਂ-ਬਾਪ, ਆਪਣੀ ਪਤਨੀ- ਬੱਚੀਆਂ ਅਤੇ ਗੁਵਾਂਢੀਆਂ ਦੇ ਨਾਲ ਮੁਹੱਬਤ ਕਰਦਾ ਹੈ ਜੇਕਰ ਉਹ ਇਸ ਕਰੀਬੀ ਰਿਸ਼ਤੀਆਂ ਨੂੰ ਛੱਡ ਕੇ ਦੁਨੀਆ ‘ਚ ਚੰਗਾ ਬਣੀਆ ਫਿਰਦਾ ਹੈ ਤਾਂ ਇਹ ਦਿਖਾਵਾ ਹੈ ਜੋਕਿ ਖੁਦਾ ਨੂੰ ਪਸੰਦ ਨਹੀ ਹੈ |

ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀ ਧਰਮ ਨੂੰ ਆਧਾਰ ਬਣਾ ਕੇ ਨਫਰਤ ਕਰਦੇ ਹੋ ਤਾਂ ਇਹ ਧਰਮ ਨਹੀ ਅਸਲੀ ਧਰਮੀ ਉਹੀ ਹੈ ਜੋ ਸਭ ਦੇ ਨਾਲ ਮੁਹੱਬਤ ਕਰਦਾ ਹੈ | ਸ਼ਾਹੀ ਇਮਾਮ ਨੇ ਕੁਰਆਨ ਯਾਦ ਕਰਨ ਵਾਲੇ ਬੱਚੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਖੁਸ਼ ਕਿਸਮਤ ਹਨ ਉਹ ਮਾਂ-ਬਾਪ ਜਿਨ੍ਹਾਂ ਦੇ ਬੱਚੇ ਹਾਫਿਜ-ਏ-ਕੁਰਾਨ ਬਣਦੇ ਹਨ | ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ‘ਚ ਇਹ ਮਦਰਸਾ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਥਾਪਿਤ ਕੀਤਾ ਸੀ ਤੇ ਅੱਜ ਇਸ ਮਦਰਸੇ ਦੇ ਪੜੇ ਬੱਚੇ ਸੂਬੇ ਭਰ ਦੀ ਬਹੁਤ ਸਾਰੀਆਂ ਮਸਜਿਦਾਂ ‘ਚ ਨਮਾਜ ਅਦਾ ਕਰਵਾ ਰਹੇ ਹਨ | ਇਸ ਮÏਕੇ ‘ਤੇ ਪੰਜਾਬ ਅਤੇ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰੇ ਲਈ ਵਿਸ਼ੇਸ਼ ਦੁਆ ਵੀ ਕਰਵਾਈ ਗਈ।

Related posts

ਕੁੜੀਆਂ ਤੇ ਮਹਿਲਾਵਾਂ ਦੀ ਆਹ ਇੱਕ ਗਲਤੀ ਪੈਦਾ ਕਰਦੀ ਹੈ ਬਾਂਝਪਨ ਦੀ ਸਮੱਸਿਆ

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam

ਪੇਪਰ ਦਿਵਾਉਣ ਆਈ ਔਰਤ ਨਾਲ ਮਾਰਕੁੱਟ ਕਰ ਮੁੰਡੇ ਨੂੰ ਸਰਕਾਰੀ ਸਕੂਲ ਤੋਂ ਅਗਵਾ ਕਰਕੇ ਲੈ ਗਏ

Htv Punjabi

Leave a Comment