Htv Punjabi
Crime Punjab Video

2 ਕਿਲੋ ਗੈਰ-ਕਾਨੂੰਨੀ ਸਮਾਨ ਸਮੇਤ 2 ਮੁੰਡੇ ਗ੍ਰਿਫਤਾਰ

ਥਾਣਾ ਘਰਿੰਡਾ ਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ
ਪੁਲਿਸ ਵੱਲੋ 2 ਕਿੱਲੋ ਹੈਰੋਇੰਨ ਕੀਤੀ ਕਾਬੂ
ਇੱਕ ਮੋਟਰ ਸਾਈਕਲ ਸਮੇਤ 2 ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ (ਆਈ.ਪੀ.ਐਸ.), ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਜੀ ਅਤੇ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਅਗਵਾਈ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋ 02 ਕਿੱਲੋ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਸਮੇਤ 02 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜੋ ਇਸ ਸਬੰਧੀ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਰਮਜੀਤ ਸਿੰਘ ਤੇ ਮਹਾਨ ਸਿੰਘ ਦੇ ਪਾਕਿਸਤਾਨੀ ਨਸ਼ਾ ਸਮੱਗਲਰਾ ਦੇ ਲੰਿਕ ਹਨ ਅਤੇ ਪਾਕਿਸਤਾਨ ਤੋਂ ਡਰੋਨ ਰਾਹੀ ਹੈਰੋਇਨ ਮੰਗਵਾ ਕੇ ਇਧਰ ਪੰਜਾਬ ਦੇ ਵੱਖ-ਵੱਖ ਜਿਿਲਆ ਵਿੱਚ ਸਪਲਾਈ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਅਟੱਲਗੜ, ਡਿਫੈਂਸ ਡਰੇਨ ਤੋਂ ਉਕਤ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਹਾਨ ਸਿੰਘ ਉਰਫ ਮੰਨੂ ਨੂੰ 02 ਕਿੱਲੋ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿੰਨਰਾਂ ਨੇ ਕੱਪੜੇ ਲਾਹ ਨੌਜਵਾਨ ਨਾਲ ਕਰ’ਤਾ ਓਹੀ ਕੰਮ…..

htvteam

ਨਿਹੰਗ ਸਿੰਘ ਨੇ ਅਪੰਗ ਮੁੰਡੇ ਦਾ ਕੀਤਾ ਮਿੰਟਾਂ ‘ਚ ਇਲਾਜ; ਵੀਡੀਓ ਹੋਈ ਵਾਇਰਲ

htvteam

ਆਹ ਸ਼ਹਿਰ ਚ ਮੀਹ ਦੀ ਤਬਾਹੀ, ਡੁੱਬੀਆਂ ਕਾਰਾ ?

htvteam

Leave a Comment