Htv Punjabi
crime news Punjab

ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਚੁੱਕਿਆ ਖੌਫਨਾਕ ਕਦਮ

ਮੋਗਾ : ਇੱਥੋਂ ਦੇ ਪਿੰਡ ਡਰੋਲੀ ਭਾਈ ਵਿੱਚ ਗਰਭਵਤੀ ਔਰਤ ਦੀ ਬੁੱਧਵਾਰ ਦੀ ਦੇਰ ਸ਼ਾਮ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੇ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਪਤੀ ਨੇ ਜ਼ਹਰੀਲਾ ਪਦਾਰਥ ਕਾ ਲਿਆ l ਹਾਲਤ ਵਿਗੜਨ ‘ਤੇ ਉਸ ਨੂੰ ਮੋਕਾ ਦੇ ਸਿਵਿਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ l
ਥਾਣਾ ਸਦਰ ਦੇ ਏਐਸਆਈ ਅੰਗਰੇਜ਼ ਸਿੰਘ ਦੇ ਅਨੁਸਾਰ ਹਰਜਿੰਦਰ ਸਿੰਘ ਨਿਵਾਸੀ ਡਰੋਲੀ ਭਾਈ ਨੇ ਸ਼ੁੱਕਰਵਾਰ ਦੀ ਸਵੇਰੇ ਖੇਤਾਂ ਵਿੱਚ ਜਾ ਕੇ ਕਿਸੇ ਜ਼ਹਰੀਲੀ ਵਸਤੂ ਨੂੰ ਖਾ ਲਿਆ l ਉਸ ਨੂੰ ਮੋਗਾ ਦੇ ਸਿਵਿਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ l ਪੁਲਿਸ ਟੀਮ ਫਰੀਦਕੋਟ ਵਿੱਚ ਹਰਜਿੰਦਰ ਸਿੰਘ ਦੇ ਬਿਆਨ ਦਰਜ ਕਰਨ ਲਈ ਵਈ ਸੀ l
ਬੁੱਧਵਾਰ ਨੂੰ ਉਸ ਦੀ ਗਰਭਵਤੀ ਪਤਨੀ ਛਿੰਦਰਪਾਲ ਕੌਰ ਨਿਵਾਸੀ ਮੋਗਾ ਦੇ ਸਿਵਿਲ ਹਸਪਤਾਲ ਵਿੱਚ ਚੈੱਕਅਪ ਕਰਵਾਉਣ ਦੇ ਲਈ ਆਈ ਸੀ l ਔਰਤ ਡਾਕਟਰ ਨੇ ਛਿੰਦਾਰਪਾਲ ਕੌਰ ਨੂੰ ਸੰਕਰਮਣ ਦੀ ਸ਼ਿਕਾਇਤ ਦੱਸਦੇ ਹੋਏ ਮੈਡਿਸਨ ਦੇ ਡਾਕਟਰ ਨੂੰ ਚੈੱਕ ਕਰਵਾਉਣ ਦੇ ਲਈ ਕਿਹਾ ਸੀ l
ਮੇਡੀਸਨ ਡਾਕਟਰ ਨੇ ਉਸ ਨੂੰ ਕੁਝ ਦਵਾਈਆਂ ਸਰਕਾਰੀ ਹਸਪਤਾਲ ਅਤੇ ਕੁਝ ਬਾਹਰ ਤੋਂ ਲਿਖ ਕੇ ਦਿੱਤੀਆਂ ਸਨ l ਛਿੰਦਰਪਾਲ ਕੌਰ ਦੀ ਸੱਸ ਪਰਮਜੀਤ ਕੌਰ ਦੇ ਅਨੁਸਾਰ ਬੁੱਧਵਾਰ ਦੀ ਦੇਰ ਸ਼ਾਮ ਨੂੰ ਜਦੋਂ ਛਿੰਦਰਪਾਲ ਕੌਰ ਨੇ ਘਰ ਜਾ ਕੇ ਦਵਾਈ ਖਾਧੀ ਤਾਂ ਉਸ ਦੀ ਹਾਲਤ ਵਿਗੜਨ ਗਈ l ਛਾਤੀ ਵਿੱਚ ਦਰਦ ਸਮੇਤ ਉਸ ਨੂੰ ਉਲਟੀਆਂ ਆਉਣ ਲੱਗੀਆਂ l
ਛਿੰਦਰਪਾਲ ਕੌਰ ਨੂੰ ਸਿਵਿਲ ਹਸਪਤਾਲ ਮੋਗਾ ਲਿਆਂਦਾ ਗਿਆ l ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਪਰਿਵਾਰ ਵਾਲਆਂ ਦਾ ਇਲਜ਼ਾਮ ਸੀ ਕਿ ਡਾਕਟਰ ਦੀ ਲਾਪਰਵਾਹੀ ਅਤੇ ਗਲਤ ਦਵਾਈ ਦੇਣ ਦ ਕਾਰਨ ਛਿੰਦਰਪਾਲ ਕੌਰ ਦੀ ਮੌਤ ਹੋਈ ਹੈ l ਡੀਐਸਪੀ ਸਿਟੀ ਨੇ ਭਰੋਸਾ ਦਿੱਤਾ ਸੀ ਕਿ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਛਿੰਦਰਪਾਲ ਥੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ l
ਬਿਸਰਾ ਰਿਪੋਰਟ ਤੋਂ ਸੱਚ ਸਾਹਮਣੇ ਆ ਜਾਵੇਗਾ ਅਤੇ ਉਸ ਦੇ ਬਾਅਦ ਬਣਦੀ ਕਾਾਰਵਾਈ ਕੀਤੀ ਜਾਵੇਗੀ l ਹਲੇ ਛਿੰਦਰਪਾਲ ਕੌਰ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨਾ ਹੀ ਸੀ ਕਿ ਸ਼ੁੱਕਰਵਾਰ ਦੀ ਸਵੇਰ ਉਸ ਦੇ ਪਤੀ ਹਰਜਿੰਦਰ ਸਿੰਘ ਨੇ ਜ਼ਹਰੀਲੀ ਵਸਤੂ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ l ਛਿੰਦਰਪਾਲ ਦੀ ਕੁੱਖ ਵਿੱਚ ਦੋ ਜੁੜਵਾ ਬੱਚੇ ਪਲ ਰਹੇ ਸਨ l

Related posts

ਕੋਠੇ ਜਿੱਡੇ ਮਸ਼ਹੂਰ ਗੁਰ ਸਿੱਖ ਨੌਜਵਾਨ ਨੂੰ ਚੁੱਕਿਆ ਪੁਲਿਸ ਨੇ ,ਵਜ੍ਹਾ ਸੁਣ ਤੁਸੀ ਵੀ ਹੋ ਜਾਵੋਂਗੇ ਹੈਰਾਨ ?

htvteam

ਸੰਦੀਪ ਮਾਮਲੇ ‘ਚ ਦੇਖੋ ਪੁਲਿਸ ਨੇ ਕੀਤੇ ਵੱਡੇ ਖੁਲਾਸੇ

htvteam

ਤੁਸੀ ਵੀ ਰੱਖੋ ਬੱਚਿਆ ਦਾ ਖਿਆਲ, ਕਿਤੇ ਐਂਵੇ ਨਾ ਹੋ ਜਾਵੇ…

htvteam

Leave a Comment