Htv Punjabi
India Punjab

ਇਸ ਤੋਂ ਦੁੱਖਦ ਕੀ ਹੋ ਸਕਦੈ, ਕੋਰੋਨਾ ਦੇ ਭੈਅ ਕਾਰਨ 8 ਮਹੀਨੇ ਦੀ ਗਰਭਵਤੀ ਸ਼੍ਰੀਨਗਰ ਤੋਂ ਰਾਜਸਥਾਨ ਜਾਣ ਲਈ ਪੈਦਲ ਤੁਰ ਪਈ ਪਹੁੰਚੀ ਖੰਨਾ

ਮੰਡੀ ਗੋਬਿੰਦਗੜ : ਕੋਰੋਨਾ ਵਾਇਰਸ ਨੇ ਹਰ ਕਿਸੇ ਨੂ਼ੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈ।ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆਏ ਲੋਕਾਂ ਨੂੰ ਆਪਣੇ ਆਪਣੇ ਘਰਾਂ ਦੀ ਚਿੰਤਾ ਸਤਾਉਣ ਲੱਗੀ ਹੈ ਅਤੇ ਇਹ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਰਾਜਾਂ ਨੂੰ ਜਾਂਦੇ ਦੇਖੇ ਜਾ ਸਕਦੇ ਹਨ।ਸ਼ਨੀਵਾਰ ਨੂੰ ਵੀ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 1 ਤੇ ਭਾਰੀ ਸੰਖਿਆ ਵਿੱਚ ਮਜ਼ਦੂਰ ਪੈਦਲ ਹੀ ਆਪਣੇ ਸਿਰ ਤੇ ਜ਼ਰੂਰਤ ਦਾ ਸਮਾਨ ਲੈ ਕੇ ਆਪਣੇ ਰਾਜਾਂ ਨੂੰ ਮੁੜਦੇ ਦਿਖਾਈ ਦਿੱਤੇ।ਅਜਿਹਾ ਹੀ ਇੱਕ ਪਰਿਵਾਰ ਜਿਹੜਾ ਕਿ 15 ਦਿਨ ਪਹਿਲਾਂ ਹੀ ਰਾਜਸਥਾਨ ਦੇ ਭੀਲਵਾੜਾ ਤੋਂ ਸ਼੍ਰੀਨਗਰ ਦੇ ਅਨੰਤਨਾਗ ਵਿੱਚ ਝਾੜ ਵੇਚਣ ਗਿਆ ਸੀ।ਜਿਵੇਂ ਹੀ ਪੀਐਮ ਨੇ ਕੋਰੋਨਾ ਦੇ ਕਾਰਨ ਲਾਕਡਾਊਨ ਦੀ ਘੋਸ਼ਣਾ ਕੀਤੀ ਤਾਂ ਸ਼੍ਰੀਨਗਰ ਪੁਲਿਸ ਨੇ ਸਾਰੇ ਲੋਕਾਂ ਨੂੰ ਘਰਾਂ ਵਿੱਚ ਪਹੁੰਚਾ ਦਿੱਤਾ ਅਤੇ ਪੁਲਿਸ ਦੇ ਡਰ ਕਾਰਨ ਉਕਤ ਪਰਿਵਾਰ ਨੇ ਪੈਦਲ ਹੀ ਰਾਜਸਥਾਨ ਨੂੰ ਜਾਣਾ ਮੁਨਾਸਿਬ ਸਮਝਿਆ ਅਤੇ ਸਮਾਨ ਉੱਥੇ ਹੀ ਛੱਡ ਕੇ ਪੈਦਲ ਚੱਲ ਪਏ।ਜਦੋਂ ਹਕੀਕਤ ਟੀਵੀ ਪੰਜਾਬੀ ਦੀ ਟੀਮ ਨੇ ਖੰਨਾ ਨੈਸ਼ਨਲ ਹਾਈਵੇ ਦੇ ਕੋਲ ਜਾਂਦੇ ਇਸ ਪਰਿਵਾਰ ਨੂੰ ਰੋਕ ਕੇ ਪੁੱਛਿਆ ਤਾਂ ਔਰਤ ਨੇ ਆਪਣਾ ਦੁੱਖੜਾ ਸੁਣਾਇਆ ਅਤੇ ਰੋ ਪਈ।ਔਰਤ ਸਮਤਾ ਨੇ ਦੱਸਿਆ ਕਿ ਉਹ 8 ਮਹੀਨੇ ਦੀ ਗਰਭਵਤੀ ਹੈ।ਜਿਹੜੀ ਆਪਣੀ ਫੇਢ ਸਾਲ ਦੀ ਬੱਚੀ ਨੂੰ ਗੋਦੀ ਚੁੱਕ ਕੇ ਲਗਾਤਾਰ ਪਿਛਲੇ 5 ਦਿਨਾਂ ਤੋਂ ਭਟਕ ਰਹੀ ਹੈ।ਔਰਤ ਦੇ ਨਾਲ ਉਸ ਦਾ ਪਤੀ ਦੁਰਗੇਸ਼ ਲਾਲ ਅਤੇ ਦਿਓਰ ਰੌਸ਼ਨ ਬਾਗੜਿਆ ਅਤੇ ਸਹੁਰਾ ਬਲਦੇਵ ਬਾਗੜਿਆ ਨੇ ਦੱਸਿਆ ਕਿ ਅਨੰਤਨਾਗ ਵਿੱਚ ਖਾਣਾ ਪੀਣਾ ਸਭ ਕੁਝ ਬੰਦ ਹੋ ਗਿਆ ਸੀ।ਰਸਤੇ ਵਿੱਚ ਆਉਂਦੇ ਸਮੇਂ ਲੋਕਾਂ ਨੇ ਬਹੁਤ ਮਦਦ ਕੀਤੀ।ਉਕਤ ਔਰਤ ਦੀ ਹਾਲਤ ਦੇਖਦੇ ਹੋਏ ਉਸ ਨੂੰ ਮੰਡੀ ਗੋਬਿੰਦਗੜ ਦੇ ਸਿਵਿ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਸੈਨੇਟਾਈਜ਼ ਕਰਕੇ ਉਸ ਦੇ ਸਾਰੇ ਟੈਸਟ ਕੀਤੇ ਅਤੇ ਰਿਪੋਰਟ ਵਿੱਚ ਔਰਤ ਨੂੰ ਕਾਲਾ ਪੀਲੀਾ ਦੀ ਸਿ਼ਕਾਇਤ ਮਿਲੀ ਜਿਸ ਨੂੰ ਐਸਐਮਓ ਡਾਕਟਰ ਭੁਪਿੰਦਰ ਸਿੰਘ ਨੇ ਅਗਲੇ ਇਲਾਜ ਦੇ ਲਈ ਔਰਤ ਸਮੇਤ ਪੂਰੇ ਪਰਿਵਾਰ ਨੂੰ ਰਾਜਿੰਦਰਾ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਪਰ ਔਰਤ ਵਾਰ ਵਾਰ ਰਾਜਸਥਾਨ ਆਪਣੇ ਘਰ ਜਾਣ ਦੀ ਜਿ਼ੱਦ ਤੇ ਅੜੀ ਹੋਈ ਸੀ।

Related posts

ਭਾਰਤੀ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ ਤਰਨਤਾਰਨ ਦੇ ਗੁਰਸੇਵਕ ਸਿੰਘ ਦੀ ਮੌਤ; ਪਰਿਵਾਰ ਦਾ ਰੋ ਰੋ ਬੁਰਾ ਹਾਲ

htvteam

3-3 ਲੱਖ ‘ਚ ਖੁੱਲ ਰਹੀਆਂ ਨੇ ਮੁੰਡੇ-ਕੁੜੀਆਂ ਦੀ ਕੈਨੇਡਾ ਵਾਲੀ ਲਾਟਰੀ

htvteam

ਵਿਆਗਰਾ ਫੇਲ੍ਹ ਕਰ ਦੇਵੇਗਾ ਚਿੱਟੇ ਪਿਆਜ਼ ਨਾਲ ਸ਼ਹਿਦ ਦਾ ਐਵੇਂ ਇਸਤੇਮਾਲ

htvteam

Leave a Comment