Htv Punjabi
Punjab

ਮੁਸਲਿਮ ਭਾਈਚਾਰੇ ਨੇ ਫਤਹਿਗੜ੍ਹ ਸਾਹਿਬ ‘ਚ ਸਿੱਖਾਂ ਲਈ ਖੋਲ੍ਹੇ ਲਾਲ ਮਸਜਿਦ ਦੇ ਦਰਵਾਜੇ, ਸ਼ਹੀਦੀ ਜੋੜ ਮੇਲਾ ‘ਚ ਲਾਇਆ ਲੰਗਰ, ਅਫ਼ਰੀਨ!

ਫ਼ਤਿਹਗੜ੍ਹ ਸਾਹਿਬ : ਜਿੱਥੇ ਦੇਸ਼ ਵਿੱਚ ਇਸ ਸਮੇਂ ਨਾਗਰਿਕਤਾ ਸੰਸੋਧਨ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਜਿੱਥੇ ਅਲੱਗ ਅਲੱਗ ਧਰਮਾਂ ਵਿੱਚ ਤਨਅ ਦਾ ਮਾਹੌਲ ਬਣਿਆ ਹੋਇਆ ਹੈ l ਉੱਥੇ ਮੁਸਲਮਾਨ ਭਾਈਚਾਰੇ ਨੇ ਮਿਸਾਲ ਪੈਦਾ ਕੀਤੀ ਹੈ l ਫ਼ਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਸ਼ਹੀਦੀ ਜੋੜ ਮੇਲੇ ਲਈ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਲਾਲ ਮਸਜਿਦ ਦੇ ਦਰਵਾਜ਼ੇ ਸਿੱਖਾਂ ਲਈ ਖੋਲ ਦਿੱਤੇ ਹਨ l ਜਿੱਥੇ ਸ਼ਹੀਦੀ ਜੋੜ ਮੇਲੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ l ਜਾਣਕਾਰੀ ਦੇ ਮੁਤਾਬਿਕ ਲਾਲ ਮਸਜਿਦ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਹ ਮਸਜਿਦ ਮੁਗਲਕਾਲੀਨ ਸਮੇਂ ਦੀ ਹੈ l 2015 ਵਿੱਚ ਇਸ ਮਸਜਿਦ ਦਾ ਪੁਨਰਨਿਰਮਾਣ ਕਰਵਾਇਆ ਗਿਆ ਸੀ l
ਰਾਣਵਾਂ ਪਿੰਡ ਦੇ ਰਹਿਣ ਵਾਲੇ ਬਲਵੰਤ ਸਿੰਘ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਲੰਗਰ ਤਿਆਰ ਕਰਨ ਦੇ ਲਈ ਉਨ੍ਹਾਂ ਨੂੰ ਆਪਣੀ ਜਗ੍ਹਾਂ ਦੇ ਦਿੱਤੀ ਹੈ l ਊਨ੍ਹਾਂ ਦਾ ਕਹਿਣਾ ਸਾਡੇ ਬਜ਼ੁਰਗ 42 ਸਾਲ ਤੋਂ ਇਸ ਲੰਗਰ ਦੀ ਸੇਵਾ ਕਰ ਰਹੇ ਹਨ l ਮਸਜਿਦ ਦੇ ਤਹਿਖਾਨੇ ਦਾ ਇਸਤੇਮਾਲ ਵੀ ਸਾਡੇ ਲੰਗਰ ਦੇ ਸਮਾਨ ਦੇ ਭੰਡਾਰਨ ਦੇ ਲਈ ਹੀ ਕੀਤਾ ਜਾ ਰਿਹਾ ਹੈ l ਦੋ ਪਿੰਡਾਂ ਦੇ ਗੁਰਦੁਆਰਿਆਂ ਨੇ ਮਿਲ ਕੇ ਲੰਗਰ ਦਾ ਪ੍ਰਬੰਧ ਕੀਤਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਲੰਗਰ ਦੀ ਸੇਵਾ ਵਿੱਚ ਹੱਥ ਵਟਾ ਰਹੇ ਹਨ l

Related posts

ਆਪ MLA ਨੇ ਬੱਸ ਸਟੈਂਡ ਚ ਔਰਤਾਂ ਲਈ ਦੇਖੋ ਕੀ ਕਰਤਾ

htvteam

ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਟਲੀ, ਇਨ੍ਹਾਂ ਦੋ ਵੱਡੇ ਕੇਸਾਂ ਦੀ ਸੁਣਵਾਈ

Htv Punjabi

ਘਰ ‘ਚ ਧਰਿਆ ਹੋਇਆ ਸੀ ਕੁੜੀ ਦਾ ਵਿਆਹ ਕੁੜੀ ਨੇ ਪਾਈਆਂ ਸ਼ਗਨਾਂ ਦੀਆਂ ਚੂੜੀਆਂ ਬੰਨਿਆ ਹੱਥ ਤੇ ਗਾਨਾ

htvteam

Leave a Comment