Htv Punjabi
Punjab

ਬਿਜਲੀ ਬਿੱਲ ਦੀ ਵਸੂਲੀ ਕਰਨ ਆਏ ਅਧਿਕਾਰੀਆਂ ‘ਤੇ ਪਿਸਤੌਲ ਤਾਣੀ, ਫਿਰ ਕੁੱਤਾ ਪਿੱਛੇ ਛੱਡ ਭਜਾਇਆ

ਅਬੋਹਰ : ਬਿਜਲੀ ਡਿਫਾਲਟਰਾਂ ਤੋਂ ਬਿੱਲ ਦੀ ਅਦਾਇਗੀ ਕਰਨ ਦੇ ਲਈ ਪਿੰਡ ਬਿਸ਼ਨਪੁਰਾ ਵਿੱਚ ਗਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਕਾਰੀਆਂ ‘ਤੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਅਧਿਕਾਰੀਆਂ ‘ਤੇ ਆਪਣਾ ਪਾਲਤੂ ਕੁੱਤਾ ਛੱਡਣ ਵਾਲੇ ਵਿਅਕਤੀ ਦੇ ਖਿਲਾਫ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ l ਪੁਲਿਸ ਦੇ ਅਨੁਸਾਰ ਉਪਮੰਡਲ ਨੰਬਰ 2 ਦੇ ਸਹਾਇਕ ਇੰਜੀਨੀਅਰ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਜਨਵਰੀ ਨੂੰ ਜੇਈ ਖੇਤਪਾਲ ਆਪਣੇ ਸਟਾਡ ਦੇ ਮੈਂਬਰਾਂ ਧਰਮਪਾਲ, ਪ੍ਰੇਮ ਚੰਦ ਅਤੇ ਸਰਕਾਰੀ ਗੱਡੀ ਦੇ ਚਾਲਕ ਸੱਤ ਨਰਾਇਣ ਦੇ ਨਾਲ ਪਿੰਡ ਬਿਸ਼ਨਪੁਰਾ ਨਿਵਾਸੀ ਪਾਰਥ ਪੂਨੀਆ ਪੁੱਤਰ ਪ੍ਰਦੀਪ ਕੁਮਾਰ ਦੇ ਘਰ ਪੈਂਡਿੰਗ ਪਏ ਕਰੀਬ 2 ਲੱਖ 92 ਹਜ਼ਾਰ 194 ਰੁਪਏ ਦੀ ਵਸੂਲੀ ਕਰਨ ਦੇ ਲਈ ਗਏ ਤਾਂ ਪਾਰਥ ਪੂਨੀਆ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ, ‘ਤੇ ਜਦੋਂ ਸਾਰੇ ਅਧਿਕਾਰੀ ਘਰ ਅੰਦਰ ਵੜੇ ਤਾਂ ਪਾਰਥ ਪਿਸਤੌਲ ਲੈ ਕੇ ਆਇਆ ਅਤੇ ਗੱਡੀ ਚਾਲਮ ਸੱਤ ਨਾਰਾਇਣ ਦੀ ਕਨਪੱਟੀ ‘ਤੇ ਰੱਖਦੇ ਹੋਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ l ਇਸ ਤੋਂ ਬਾਅਦ ਪਾਰਥ ਨੇ ਆਪਣਾ ਪਾਲਤੂ ਕੁੱਤਾ ਵੀ ਉਨ੍ਹਾਂ ‘ਤੇ ਛੱਡ ਦਿੱਤਾ, ਜਿਸ ‘ਤੇ ਸਾਰੇ ਅਧਿਕਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ l ਥਾਣਾ ਬਹਾਵਲਵਾਲਾ ਪੁਲਿਸ ਨੇ ਪਾਰਥ ਪੂਨੀਆ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਜੋੜੇ ਨੇ ਕੀਤਾ ਅਜਿਹਾ ਕੰਮ ਕਿ ਹੈਰਾਨ ਹੋ ਗਏ ਪੁਲਿਸੀਏ, ਫੇਰ ਦੇਖੋ ਪੁਲਿਸ ਵਾਲਿਆਂ ਨੇ ਕਿਵੇਂ ਦਿਖਾਇਆ ਨਵਾਂ ਰੂਪ

Htv Punjabi

ਗੁਰੂਘਰ ਜਾਣ ਵੇਲੇ ਜਵਾਕਾਂ ਦਾ ਖਾਸ ਖਿਆਲ ਰੱਖੋ

htvteam

ਡਾਲੀ ਕਰਨ ਆਏ ਬਾਬੇ ਨਾਲ ਨੌਜਵਾਨ ਨੇ ਕੀਤਾ ਆਹ ਕਾਂਡ

htvteam

Leave a Comment