Htv Punjabi
Punjab

ਪੰਜਾਬ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਸੈਕਸ ਰੈਕੇਟ, ਇੰਝ ਹੋਇਆ ਪਰਦਾਫਾਸ਼

ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਦੀ ਪੁਲਿਸ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਫੈਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ l ਦੋ ਜਗ੍ਹਾਂ ‘ਤੇ ਚੱਲ ਰਹੇ ਇਸ ਰੈਕੇਟ ਵਿੱਚ ਸ਼ਾਮਿਲ 18 ਔਰਤਾਂ ਅਤੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਇਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ l ਅਮਲੋਹ ਦੇ ਫੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸਐਚਓ ਮਹਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਅਜਨਾਲੀ ਵਿੱਚ ਮੁਸਕਾਨ ਆਪਣੇ ਘਰ ਵਿੱਚ ਸੈਕਸ ਰੈਕਟ ਚਲਾਉਂਦੀ ਹੈ l ਉੱਥੇ, ਉਸਦੀ ਦੋਸਤ ਮਨੀਸ਼ਾ ਪਿੰਡ ਜੱਸੜਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰੈਕੇਟ ਚਲਾਉਂਦੀ ਹੈ l ਦੋਨਾਂ ਪੰਜਾਬ ਦੇ ਇਲਾਵਾ ਦਿੱਲੀ ਤੋਂ ਔਰਤਾਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ l ਪੁਲਿਸ ਨੇ ਦੋਨਾਂ ਅੱਡਿਆਂ ਦਾ ਪਰਦਾਫਾਸ਼ ਕਰਨ ਦੇ ਲਈ ਟਰੈਭ ਲਾਇਆ l ਇਸ ਦੇ ਲਈ ਨਕਲੀ ਗ੍ਰਾਹਕ ਬਣਾਏ ਗਏ l ਆਟੋਚਾਲਕਾਂ ਨੂੰ ਦੋਨਾਂ ਅੱਡਿਆਂ ‘ਤੇ ਭੇਜਿਆ ਗਿਆ ਅਤੇ ਪਿੱਛੇ ਤੋਂ ਪੁਲਿਸ ਨੇ ਛਾਪੇਮਾਰੀ ਕਰ ਦਿੱਤੀ l ਛਾਪੇਮਾਰੀ ਦੇ ਦੌਰਾਨ ਅਜਨਾਲੀ ਵਿੱਚ ਚਲ ਰਹੇ ਅੱਡੇ ਵਿੱਚ ਮੁਸਕਾਨ ਸਮੇਤ 10 ਔਰਤਾਂ ਅਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਅਮਲੋਹ ਰੋਡ ਜੱਸੜਾਂ ‘ਤੇ ਮਨੀਸ਼ਾ ਦੁਆਰਾ ਚਲਾਏ ਜਾ ਰਹੇ ਅੱਡੇ ਤੋਂ ਮਨੀਸ਼ਾ ਸਮੇਤ 8 ਔਰਤਾਂਅਤੇ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ l ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਜ਼ਿਆਦਾ ਪੈਸਿਆਂ ਦੇ ਬਦਲੇ ਇਨ੍ਹਾਂ ਅੱਡਿਆਂ ਵਿੱਚ ਔਰਤਾਂ ਨੂੰ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਅਤੇ ਦਿੱਲੀ ਵੀ ਭੇਜ ਦਿੱਤਾ ਜਾਂਦਾ ਸੀ l ਮੁਲਜ਼ਮਾਂ ਨੂੰ ਸੋਮਵਾਰ ਨੂੰ ਅਮਲੋਹ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ l ਜਿੱਥੇ ਉਨ੍ਹ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ l ਮੁਸਕਾਨ ਦੇ ਖਿਲਾਫ ਸਾਲ 2017 ਵਿੱਚ ਵੀ ਕੇਸ ਦਰਜ ਕੀਤਾ ਗਿਆ ਸੀ l ਉਸ ਸਮੇਂ ਵੀ ਮੰਡੀ ਗੋਬਿੰਦਗੜ ਦੇ ਐਸਐਚਓ ਮਹਿੰਦਰ ਸਿੰਘ ਹੀ ਸਨ l ਇਸ ਕੇਸ ਵਿੱਚ ਜ਼ਮਾਨਤ ‘ਤੇ ਆਉਣ ਤੋਂ ਬਾਅਦ ਮੁਸਕਾਨ ਨੇ ਫਿਰ ਸੈਕਸ ਰੈਕੇਟ ਚਲਾਉਣ ਲੱਗੀ ਸੀ l ਹੁਣ ਕੁਝ ਦਿਨ ਪਹਿਲਾਂ ਹੀ ਮਹਿੰਦਰ ਸਿੰਘ ਨੂੰ ਦੁਬਾਰਾ ਇਸ ਥਾਣੇ ਦੀ ਕਮਾਨ ਮਿਲੀ ਤਾਂ ਉਨ੍ਹਾਂ ਨੇ ਫਿਰ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ l

Related posts

ਪਰਵਾਸੀ ਮਜ਼ਦੂਰਾਂ ਦੀਆਂ ਬੱਚੀਆਂ ਨਾਲ ਹੋਇਆ ਆਹ ਕੰਮ, ਕਾਰ ਖੋਲ੍ਹ ਕੇ ਦੇਖੀ ਤਾਂ ਮਾਪਿਆਂ ਦੀਆਂ ਨਕਲੀਆਂ ਚੀਕਾਂ

Htv Punjabi

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਨੈਸ਼ਨਲ ਕਬੱਡੀ ਲੀਗ 21 ਤੋਂ 23 ਸਤੰਬਰ ਤੱਕ

htvteam

ਐਮਾਜ਼ੋਨ ਦੇ ਡਿਲੀਵਰੀ ਬੁਆਏ ਨੇ 35 ਹਜ਼ਾਰ ਦੀ ਲੁੱਟ ਦਾ ਕੀਤਾ ਡਰਾਮਾ, ਐਂਵੇ ਹੋਇਆ ਪਰਦਾਫਾਸ਼

Htv Punjabi

Leave a Comment