Htv Punjabi
Punjab

ਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗ

ਜਲੰਧਰ : ਜਲੰਧਰ ਵਿੱਚ ਵੀਰਵਾਰ ਦੁਪਹਿਰ ਇੱਕ ਘਰ ਵਿੱਚ ਰਸੋਈ ਗੈਸ ਸਿਲੰਡਰ ਵਿੱਚ ਅੱਗ ਭੜਕ ਜਾਣ ਨਾਲ 6 ਲੋਕ ਝੁਲਸ ਗਏ l ਇਨ੍ਹਾਂ ਵਿੱਚ 2 ਬੱਚੇ ਵੀ ਸ਼ਾਮਿਲ ਹਨ l ਜ਼ਖ਼ਮੀਆਂ ਵਿੱਚ ਸ਼ਾਮਿਲ ਇੱਕ ਔਰਤ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਦੇ ਕਾਰਨ ਰਿਸ਼ਤੇਦਾਰ ਸ਼ੋਕ ਕਰਨ ਆਏ ਹੋਏ ਸਨ l ਉਨ੍ਹਾਂ ਦੇ ਲਈ ਚਾਹ ਬਣਾਉਣ ਦੀ ਤਿਆਰੀ ਵਿੱਚ ਜਿਵੇਂ ਹੀ ਗੈਸ ਆਨ ਕੀਤੀ ਅਤੇ ਤੀਲੀ ਜਲਾਈ, ਅਚਾਨਕ ਅੱਗ ਭੜਕ ਗਈ l ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੋਰ ਲੋਕ ਵੀ ਅੱਗ ਦੀ ਚਪੇਟ ਵਿੱਚ ਆ ਗਏ l ਉੱਧਰ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l
ਘਟਨਾ ਜਲੰਧਰ ਹਹਾਈਟਸ ਪੁਲਿਸ ਚੌਂਕੀ ਦੇ ਅਧੀਨ ਪੈਂਦੇ ਪਿੰਡ ਕਾਦੀਆਂ ਵਿੱਚ ਹੋਈ ਹੈ l ਸਿਵਿਲ ਹਸਪਤਾਲ ਵਿੱਚ ਦਾਖਲ ਪ੍ਰੀਤੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋਈ ਸੀ, ਜਿਸ ਦੇ ਚੱਲਦੇ ਅੱਜ ਦੋ ਔਰਤਾਂ ਉਨ੍ਹਾਂ ਦੇ ਘਰ ਅਫਸੋਸ ਕਰਨ ਦੇ ਲਈ ਆਈਆਂ ਸਨ l ਔਰਤਾਂ ਦੇ ਲਈ ਚਾਹ ਬਣਾਉਣ ਦੇ ਲਈ ਉਸ ਨੇ ਜਿਵੇਂ ਹੀ ਗੈਸ ਆਨ ਕੀਤੀ, ਸਿਲੰਡਰ ਵਿੱਚੋਂ ਅਚਾਨਕ ਅੱਗ ਭੜਕ ਗਈ l ਅੱਗ ਇੰਨੀ ਭਿਆਨਕ ਸੀ ਕਿ ਉਸ ਸਮੇਂ ਮੌਜੂਦ ਲੋਕ ਵੀ ਇਸ ਵਿੱਚ ਝੁਲਸ ਗਏ l ਪਿੰਡ ਨਿਵਾਸੀ ਕਰਨਵੀਰ ਨੇ ਦੱਸਿਆ ਕਿ ਘਰ ਵਿੱਚ ਅੱਗ ਲੱਗਣ ਦੀ ਖਬਰ ਪੂਰੇ ਮੁਹੱਲੇ ਵਿੱਚ ਫੈਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ l
ਮੁਹੱਲੇ ਦੇ ਲੋਕਾਂ ਨੇ ਤੁਰ਼ਤ ਪੀੜਿਤ ਦੇ ਘਰ ਪਹੁੰਚ ਕੇ ਸਾਰੇ ਝੁਲਸੇ ਹੋਏ ਲੋਕਾਂ ਨੂੰ ਉਨ੍ਹਾਂ ਨੇ ਆਪਣੀ ਗੱਡੀਆਂ ਵਿੱਚ ਬਿਠਾ ਕੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ l ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 6 ਲੋਕ ਝੁਲਸੀ ਹੋਈ ਹਾਲਤ ਵਿੱਚ ਹਸਪਤਾਲ ਵਿੱਚ ਆਏ ਸਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ l ਫਿਲਹਾਲ ਸਾਰੇ ਲੋਕ ਖਤਰੇ ਤੋਂ ਬਾਹਰ ਸਨ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਥੋੜਾ ਸਮਾਂ ਲੱਗੇਗਾ l ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੁ ਕਰ ਦਿੱਤੀ ਹੈ l

Related posts

ਨਾਕੇ ਤੇ ਖੜ੍ਹੇ ASI ਨਾਲ ਮੁੰਡੇ ਨੇ ਦੇਖੋ ਕੀ ਕੀਤਾ

htvteam

ਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ 

Htv Punjabi

ਗੌਂਡਰ ਗਰੁੱਪ ਨੇ ਲਿਖਿਆ : ਹੱਥ ਆਇਆ ਤਾਂ ਨਰਕ ਪਹੁੰਚਾ ਦਵਾਂਗੇ, ਕੁਝ ਘੰਟਿਆਂ ਵਿੱਚ ਬੱਚੀ ਨਾਲ ਕੁਕਰਮ ਕਰਨ ਵਾਲਾ ਗ੍ਰਿਫਤਾਰ

Htv Punjabi

Leave a Comment