ਦੂਮਕਾ (ਝਾਰਖੰਡ) : ਦੇਸ਼ ‘ਚ ਜਿੱਥੇ ਲੋਕਾਂ ਨੂੰ ਇਨਸਾਫ ਮਿਲਣ ‘ਚ ਦੇਰੀ ਹੋਣ ਕਾਰਨ ਨਿਆਂ ਸਿਸਟਮ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ, ਉੱਥੇ ਦੂਜੇ ਪਾਸੇ ਝਾਰਖੰਡ ਦੇ ਦੂਮਕਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 6 ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਹੋਣ ਮਗਰੋਂ ਅਦਾਲਤ ਨੇ ਦਿਨ ਰਾਤ ਸੁਣਵਾਈ ਕਰਕੇ 3 ਦੋਸ਼ੀਆਂ ਨੂੰ ਸਜ਼ਾ ਏ ਮੌਤ ਦਾ ਹੁਕਮ ਦਿੱਤਾ l
ਦੱਸ ਦਈਏ ਕਿ ਦੂਮਕਾ ਦੇ ਰਾਮਗੜ ਇਲਾਕੇ ‘ਚ ਸਾਹਮਣੇ ਆਏ ਇਸ ਮਾਮਲੇ ਅੰਦਰ ਰਿਸ਼ਤੇ ਵਿੱਚ ਚਾਚਾ ਲੱਗਦੇ ਇੱਕ ਬੰਦੇ ਨੇ ਆਪਣੇ ਨਾਲ ਦੋ ਹੋਰ ਬੰਦਿਆਂ ਨੂੰ ਰਲਾ ਕੇ ਇੱਕ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ l ਜਿਸ ਤੋਂ ਬਾਅਦ ਜਿੰਨੀ ਤੇਜ਼ੀ ਨਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕਰਕੇ ਅਦਾਲਤ ਵਿੱਚ ਭੇਜਿਆ l ਉਨੀ ਤੇਜ਼ੀ ਨਾਲ ਅੱਗੋਂ ਅਦਾਲਤ ਦੇ ਜੱਜ ਸਾਹਿਬਾਨ ਨੇ ਵੀ ਇਸ ਮਾਮਲੇ ਦਾ ਟਰਾਇਲ ਮੁਕੰਮਲ ਕੀਤਾ l ਹੈਰਾਨੀ ਵੱਲ ਗੱਲ ਇਹ ਰਹੀ ਕਿ ਕੁੱਲ 4 ਦਿਨਾਂ ਦੀ ਇਸ ਸੁਣਵਾਈ ਦੌਰਾਨ ਰਾਤ ਨੂੰ ਵੀ ਅਦਾਲਤੀ ਕਾਰਵਾਈ ਜ਼ਾਰੀ ਰੱਖੀ ਤੇ 16 ਗਵਾਹਾਂ ਦੇ ਬਿਆਨ ਦਰਜ ਕੀਤੇ ਤੇ 4 ਦਿਨਾਂ ਦੀ ਇਸ ਸੁਣਵਾਈ ਤੋਂ ਬਾਅਦ ਅਦਾਲਤ ਨੇ 3 ਜਣਿਆਂ ਨੂੰ ਸਜ਼ਾ ਸੁਣਾਦਿਆਂ ਕਿਹਾ ਕਿ ਅਜਿਹੇ ਦਰਿੰਦਿਆਂ ਲਈ ਮੌਤ ਤੋਂ ਘੱਟ ਕੋਈ ਸਜ਼ਾ ਹੋ ਹੀ ਨਹੀਂ ਸਕਦਾ l ਅਦਾਲਤ ਦੇ ਜੱਜ ਤੋਫੀਕੁਲ ਹਸਨ ਦੇ ਇਹ ਫੈਸਲਾ ਸੁਣਾਦਿਆਂ ਭਾਵੁਕਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਓ ਕਿ ਉਨ੍ਹਾਂ ਨੇ ਬੱਚੀ ਨੂੰ ਲਿਟਲ ਏਜਿੰਲ ਦਾ ਨਾਮ ਦਿੰਦਿਆਂ ਕਿਹਾ ਕਿ ਇਹ ਬੇਹੱਦ ਦੁੱਖ ਅਤੇ ਸ਼ਰਮਨਾਕ ਗੱਲ ਐ ਕਿ ਅੱ ਚਾਚੇ ਦੇ ਹੱਥ ਭਤੀਜੀ ਵੀ ਅਸੁਰੱਖਿਅਤ ਹੈ l
