Htv Punjabi
Punjab

ਐਸਐਸਪੀ ਨਾਨਕ ਦੀ ਧੱਕ ਦੇਖੋ, ਲੋਕਾਂ ਨੇ ਫਲੈਗ ਮਾਰਚ ਰੋਕ ਕੇ ਬਰਸਾਏ ਫੁੱਲ, 20 ਮਿੰਟ ਤੱਕ ਵਜਾਈਆਂ ਤਾੜੀਆਂ

ਬਠਿੰਡਾ : ਪਿਛਲੇ ਸਮੇਂ ਦੌਰਾਨ ਜਦੋਂ ਆਮ ਜਨਤਾ ਕਰਫਿਊ ਦੌਰਾਨ ਮਜ਼ਬੂਰੀ ‘ਚ ਬਾਹਰ ਆਈ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਿਰਫ ਨਾ ਸਿਰਫ ਡਾਂਗਾਂ ਨਾਲ ਕੁੱਟਿਆ ਬਲਕਿ ਉਨ੍ਹਾਂ ਦੀ ਵੀਡੀਓ ਬਣਾ ਕੇ ਨੈਟ ਤੇ ਪਾਉਂਦਿਆਂ ਇਸ ਬੁਰੀ ਤਰ੍ਹਾਂ ਜ਼ਲੀਲ ਕੀਤਾ ਕਿ ਲੋਕਾਂ ਨੇ ਪੁਲਿਸ ਖਿਲਾਫ ਆਪਣੀ ਨਫਰਤ ਦੀ ਭੜਾਸ ਸ਼ੋਸ਼ਲ ਮੀਡੀਆ ਤੇ ਕੱਢੀ ਤੇ ਕੁਝ ਅੱਜ ਵੀ ਕੱਢ ਰਹੇ ਹਨ l ਅਜਿਹੇ ਵਿੱਚ ਭਾਵੇਂ ਪੁਲਿਸ ਨੇ ਉਸ ਤੋਂ ਬਾਅਦ ਨਰਮ ਰਵੱਈਆ ਅਪਣਾਉਂਦਿਆਂ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਪਰ ਇਸ ਦੇ ਬਾਵਜੂਦ ਲੋਕਾਂ ਦਾ ਗੁੱਸਾ ਬਹੁਤ ਥਾਈਂ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ l ਇਸ ਦੇ ਬਾਵਜੂਦ ਵੀ ਜੇਕਰ ਆਮ ਜਨਤਾ ਕੁਝ ਪੁਲਿਸ ਵਾਲਿਆਂ ਦਾ ਪੁਰਜ਼ੋਰ ਢੰਗ ਨਾਲ ਸਨਮਾਨ ਕਰੇ ਤੇ ਸਵਾਗਤ ਕਰੇ ਤਾਂ ਇਹ ਦੇਖ ਕੇ ਬਾਕੀ ਪੁਲਿਸ ਵਾਲਿਆਂ ਨੂੰ ਨਾ ਸਿਰਫ ਉਹੋ ਜਿਹਾ ਹੀ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਬਲਕਿ ਮਾਨ ਵੀ ਹੁੰਦਾ ਹੈ l ਅਜਿਹੀ ਇੱਕ ਘਟਨਾ ਦੇਖਣ ਨੂੰ ਮਿਲੀ ਬਠਿੰਡਾ ਦੇ ਭਾਰਤ ਨਗਰ ਇਲਾਕੇ ਵਿੱਚ ਜਿੱਥੇ ਉੱਥੋਂ ਦੇ ਐਸਐਸਪੀ ਨਾਨਕ ਸਿੰਘ ਅਤੇ ਡੀਸੀ ਸ਼੍ਰੀਨਿਵਾਸ ਨਾਲ ਆਮ ਜਨਤਾ ਵਿੱਚ ਡਰ ਅਤੇ ਭੈਅ ਦਾ ਮਾਹੌਲ ਖਤਮ ਕਰਨ ਲਈ ਫਲੈਗ ਮਾਰਚ ਦੌਰਾਨ ਪਹੁੰਚੇ l ਇਹ ਫਲੈਗ ਮਾਰਚ ਜਿਓਂ ਹੀ ਭਾਰਤ ਨਗਰ ਪਹੁੰਚਿਆ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਅਤੇ ਨੌਜਵਾਨਾਂ ਨੇ ਤਾੜੀਆਂ ਵਜਾ ਕੇ ਤੇ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਹੱਕ ਵਿੱਚ ਨਾਅਰੇ ਲਾਉਂਦਿਆਂ ਉਨ੍ਹਾਂ ਦਾ ਇੰਨੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਕਿ ਐਸਐਸਪੀ ਨਾਨਕ ਸਿੰਘ ਨੂੰ ਫਲੈਗ ਮਾਰਚ ਉੱਥੇ ਹੀ ਰੋਕਣਾ ਪਿਆ l ਇਸ ਦੌਰਾਨ ਜਦੋਂ ਗੱਡੀਆਂ ਰੁਕੀਆਂ ਤਾਂ ਲੋਕਾਂ ਨੇ ਘਰਾਂ ਵਿੱਚੋਂ ਨਿਕਲ ਕੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੇ ਫੁੱਲਾਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਅਧਿਕਾਰੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ l ਬਠਿੰਡਾ ਪੁਲਿਸ ਅਤੇ ਲੋਕਲ ਪ੍ਰਸ਼ਾਸ਼ਨ ਲਈ ਇਸ ਤੋਂ ਸਨਮਾਨ ਵਾਲੀ ਹੋਰ ਕੀ ੱਲ ਹੋ ਸਕਦੀ ਹੈ ਕਿ ਉੱਥੇ ਆਏ ਲੋਕ ਲਗਭਗ 20 ਮਿੰਟਾਂ ਤੱਕ ਲਗਾਤਾਰ ਤਾੜੀਆਂ ਮਾਰੀ ਗਏ l ਏਸ ਮੌਕੇ ਪੁਲਿਸ ਵੱਲੋਂ ਉੱਥੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ l ਲੋਕਾਂ ਦਾ ਕਹਿਣਾ ਸੀ ਕਿ ਇਹ ਪੁਲਿਸ ਅਤੇ ਸਥਾਨਕ ਪ੍ਰਸ਼ਾਸ਼ਨ ਦੀ ਵਧੀਆ ਕਾਰਗੁਜ਼ਾਰੀ ਅਤੇ ਸਖ਼ਤੀ ਦਾ ਹੀ ਨਤੀਜਾ ਹੈ ਕਿ ਅੱਜ ਬਠਿੰਡਾ ਗਰੀਨ ਜ਼ੋਨ ਵਿੱਚ ਸ਼ਾਮਿਲ ਹੋ ਗਿਆ ਹੈ l ਮੌਕੇ ਦਾ ਨਜ਼ਾਰਾ ਇਹੋ ਜਿਹਾ ਸੀ ਕਿ ਜਿਵੇਂ ਉੱਥੇ ਕੋਈ ਫਿਲਮ ਦਾ ਹੀਰੋ ਆ ਗਿਆ ਹੋਵੇ ਤੇ ਉਸ ਦੇ ਫੈਨ ਉਸ ਦੀ ਇੱਕ ਝਲਕ ਪਾਉਣ ਲਈ ਕੰਧਾਂ, ਮੋਰੀਆਂ ਅਤੇ ਮੋਢਿਆਂ ਉੱਤੋਂ ਦੀ ਝਾਕ ਕੇ ਆਪਣੇ ਹੀਰੋ ਨੂੰ ਦੇਖ ਲੈਣਾ ਚਾਹੁੰਦੇ ਹਨ l ਇਹ ਨਜ਼ਾਰਾ ਜਵਾਨ ਮੁੰਡੇ, ਕੁੜੀਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ l
ਇਸ ਖਬਰ ਦੀ ਵੀਡੀਓ ਦੇਖਣ ਲਈ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ,,,,,,,,,,,

Related posts

ਨਵੇਂ ਬਣਦੇ ਰੋਡ ਤੇ ਬਲੀ ਚੜ੍ਹੇ ਮਾਂ -ਪੁੱਤ, ਜੰਮਣ ਤੋਂ ਪਹਿਲਾਂ ਹੀ ਦੇਖੋ ਕਿਹੜੇ ਪਾਪੀ ਨੇ ਦਿੱਤੀ ਮੌ+ਤ ?

htvteam

ਭਲੇ ਹੀ ਸਾਰੀਆਂ ਕਰੇਨਾਂ ਲਾ ਦਿਓ, ਪਰ ਘਰਾਂ ਦੇ ਬਾਹਰ ਅਤੇ ਸੜਕਾਂ ‘ਤੇ ਵਾਹਨ ਖੜੇ ਨਹੀਂ ਹੋਣੇ ਚਾਹੀਦੇ : ਹਾਈਕੋਰਟ

Htv Punjabi

ਸਾਈਨਸ ਜਾਓਗੇ ਭੁੱਲ, ਬੰਦ ਨੱਕ ਦੋ ਤੁਪਕਿਆਂ ਦੇ ਨਾਲ ਜਾਏਗਾ ਖੁੱਲ੍ਹ

htvteam

Leave a Comment