Htv Punjabi
Punjab

ਖੁਦ ਕੈਂਸਰ ਦੀ ਮਰੀਜ਼ ਐ ਪਰ ਗਰੀਬਾਂ ਨਾਲ ਵਿਹਾਰ ਦੇਖੋ ਇਸ ਲੇਡੀ ਪੁਲਿਸ ਇੰਸਪੈਕਟਰ ਦਾ

ਅੰਮਿ੍ਰਤਸਰ : ਕੋਰੋਨਾ ਦੇ ਸੰਕਟ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਣ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਿਆ ਹੋਇਆ ਹੈ l ਕਈ ਪਲਿਸ ਵਾਲੇ ਨਾ ਸਿਰਫ ਪੁਲਿਸ ਦੀ ਡਿਊਟੀ ਨਿਭਾ ਕੇ ਲੋਕਾਂ ਤੇ ਸਖ਼ਤੀ ਕਰਦੇ ਨਜ਼ਰ ਆ ਰਹੇ ਹਨ ਬਲਕਿ ਸੇਵਾਭਾਵ ਵਿੱਚ ਵੀ ਪਿੱਛੇ ਨਹੀਂ ਹਟਦੇ l ਅੰਮਿ੍ਰਤਸਰ ਦੀ ਰਾਜਵਿੰਦਰ ਕੌਰ ਇਨ੍ਹਾਂ ਹੀ ਈਮਾਨਦਾਰ ਅਤੇ ਸੇਵਾਭਾਵ ਰੱਖਣ ਵਾਲੇ ਪੁਲਿਸ ਅਫਸਰਾਂ ਵਿੱਚੋਂ ਇੱਕ ਹੈ l ਉਹ ਸ਼ਹਿਰ ਵਿੱਚ ਅਲੱਗ ਅਲੱਗ ਚੌਂਕ ਚੌਰਾਹੇ ਤੇ ਦੋ ਟਾਈਮ ਦੀ ਰੋਟੀ ਦੀ ਆਸ ਲਾਈ ਬੈਠੇ ਲੋਕਾਂ ਦਾ ਢਿੱਡ ਭਰਨ ਦਾ ਬੀੜਾ ਚੁੱਕੇ ਹੋਏ ਹੈ l ਰੋਜ਼ ਆਪਣੇ ਹੱਥ ਨਾਲ ਖਾਣਾ ਬਣਾਉਂਦੀ ਹੈ ਅਤੇ ਜ਼ਰੂਰਤਮੰਦ ਲੋਕਾਂ ਵਿੱਚ ਵੰਡਦੀ ਹੈ l
ਕੋਰੋਨਾ ਵਾਇਰਸ ਦੇ ਡਰ ਵਿੱਚੋਂ ਲੋਕਾਂ ਨੂੰ ਕੱਢਣ ਦੇ ਲਈ ਡਿਊਟੀ ਦੇ ਰਹੀ ਰਾਜਵਿੰਦਰ ਕੌਰ ਦੇ ਪਤੀ ਨੂੰ 1990 ਦੇ ਦਹਾਕੇ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ l ਉਨ੍ਹਾਂ ਦੇ ਹੌਂਸਲੇ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ l ਇੱਕ ਤਾਂ ਵਿਧਵਾ ਦੂਸਾਰ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਜੂਝਦੇ ਹੋਣਾ l ਇਸ ਸਭ ਦੇ ਬਾਵਜੂਦ ਉਹ ਆਪਣੀ ਡਿਊਟੀ ਦੇ ਨਾਲ ਕਦੀ ਵੀ ਕੋਤਾਹੀ ਨਹੀਂ ਵਰਤਦੀ l ਵਿਭਾਗ ਵਿੱਚ ਰਾਜਵਿੰਦਰ ਕੌਰ ਦੀ ਬਹੁੁਤ ਇੱਜ਼ਤ ਹੈ ਅਤੇ ਇਹ ਇੱੱਜ਼ਤ ਉਨ੍ਹਾਂ ਨੇ ਬਣਾਈ ਹੈ l ਰਾਜਵਿੰਦਰ ਕੌਰ ਨਾ ਸਿਰਫ ਪੁਲਿਸ ਦੀ ਡਿਊਟੀ ਦੇ ਪ੍ਰਤੀ ਵਫਾਦਾਰ ਹੈ ਬਲਕਿ ਸੇਵਾਭਾਵ ਵੀ ਉਨ੍ਹਾਂ ਦੇ ਦਿਲ ਵਿੱਚ ਕੂਟ ਕੂਟ ਕੇ ਭਰਿਆ ਹੋਇਆ ਹੈ l ਪਿਛਲੇ ਕਾਫੀ ਸਮੇਂ ਤੋਂ ਉਹ ਰੋਜ਼ ਸਵੇਰੇ ਉੱਠ ਕੇ ਲਗਭਗ 70 ਲੋਕਾਂ ਦਾ ਖਾਣਾ ਬਣਾਉਂਦੀ ਹੈ ਅਤੇ ਫੇਰ ਖਾਣਾ ਲੈ ਕੇ ਖੁਦ ਜ਼ਰੂਰਤਮੰਦਾਂ ਤੱਕ ਪਹੁੰਚਾਂਦੀ ਹੈ l ਰਾਜਵਿੰਦਰ ਕੌਰ ਦੇ ਮੁਤਾਬਿਕ ਉਨ੍ਹਾਂ ਲੂੰ ਖੁਸ਼ੀ ਮਿਲਦੀ ਹੈ ਕਿ ਉਹ ਕਿਸੇ ਦੇ ਕੰਮ ਆ ਸਕੀ l ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਦੁਆਵਾਂ ਦਾ ਅਸਰ ਹੈ ਕਿ ਉਨ੍ਹਾਂ ਨੇ ਕੈਂਸਰ ਵਰਗੇ ਜਾਨਲੇਵਾ ਰੋਗ ਤੇ ਕਾਫੀ ਹੱਦ ਤੱਕ ਜਿੱਤ ਹਾਸਿਲ ਕਰ ਲਈ ਹੈ l

Related posts

ਸਰੀਰ ‘ਚੋਂ 11 ਤਰ੍ਹਾਂ ਦੀਆਂ ਗੰਢਾਂ-ਰਸੌਲੀਆਂ 15 ਦਿਨਾਂ ‘ਚ ਖਤਮ

htvteam

ਆਹ ਜਨਾਨੀ ਪਹਿਲਾ ਕਰਵਾਉਂਦੀ ਸੀ ਗਲਤ ਕੰਮ, ਫੇਰ ਦੇਖੋ ਕਿੱਥੇ ਛੁਪਾਉਂਦੀ ਸੀ ਆਪਣੇ ਯਾਰ ਨੂੰ

htvteam

ਗੋਰਿਆਂ ਦੇ ਵੈਦ ਦੀ ਖੰਡ ਸ਼ੂਗਰ ਵਾਲਿਆਂ ‘ਚ ਪੈਦਾ ਕਰੇਗੀ ਕਰੰਟ ਉਹ ਵੀ ਤੁਰੰਤ

htvteam

Leave a Comment