Htv Punjabi
Uncategorized

60 ਸਾਲਾ ਬਜ਼ੁਰਗ ਦਾ ਕਤਲ ਕਰਕੇ ਮੂੰਹ ਤੇ ਗੁਪਤ ਅੰਗ ਵੱਡ ਦਿੱਤਾ ਹਤਿਆਰਿਆਂ ਨੇ, ਦੇਖੋ ਕੀ ਹੈ ਪੂਰਾ ਮਾਮਲਾ 

ਬਠਿੰਡਾ : ਬਠਿੰਡਾ ਜਿਲੇ ਦੇ ਪਿੰਡ ਪੂਹਲਾ ਵਿੱਚ ਸੋਮਵਾਰ ਨੂੰ ਇੱਕ ਬਜ਼ੁਰਗ ਦੀ ਕਿਸੇ ਨੇ ਤੇਜ਼ਘਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ।ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ, ਜਦ ਉਹ ਸੁੱਤਾ ਪਿਆ ਸੀ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਹੱਤਿਆ ਦੇ ਬਾਅਦ ਅਣਪਛਾਤੇ ਹਮਲਾਵਰਾਂ ਨੇ ਘਰ ਦੇ ਸਮਾਨ ਨੂੰ ਵੀ ਫਰੋਲਿਆ ਸੀ।ਉਸ ਦਾ ਮੋਬਾਈਲ ਫੋਨ ਗਾਇਬ ਸੀ।ਉੱਥੇ ਹੱਤਿਆ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਿ੍ਰਤਕ ਦੇ ਪ੍ਰਾਈਵੇਟ ਪਾਰਟ ਨੂੰ ਵੀ ਕੱਟ ਦਿੱਤਾ ਗਿਆ।
ਮ੍ਰਿਤਕ ਦੀ ਪਹਿਚਾਣ ਮੋਗਾ ਜਿਲੇ ਦੇ 60 ਸਾਲਾ ਹਰਜੀਤ ਸਿਘ ਦੇ ਤੌਰ ਤੇ ਹੋਈ ਹੈ, ਜੋ ਪੂਹਲਾ ਵਿੱਚ ਅਕਸਰ ਆਪਣੀ ਜ਼ਮੀਨ ਦੇਖਣ ਦੇ ਲਈ ਆਇਆ ਕਰਦਾ ਸੀ।ਪਿੰਡ ਦੇ ਲੋਕਾਂ ਦੇ ਅਨੁਸਾਰ ਹੱਤਿਆ ਦੇ ਬਾਰੇ ਵਿੱਚ ਸਵੇਰੇ 6 ਵਜੇ ਦੇ ਕਰੀਬ ਪਤਾ ਲੱਗਿਆ।ਮ੍ਰਿਤਕ ਦੇ ਭਾਈ ਸਵਰਣ ਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੇ ਬਾਰੇ ਪਤਾ ਲੱਗਿਆ, ਉਹ ਸਵੇਰੇ ਸਾਢੇ 7 ਵਜੇ ਪਿੰਡ ਪਹੁੰਚ ਗਿਆ।ਉਸ ਨੇ ਦੇਖਿਆ ਕਿ ਬਾਹਰ ਮੰਜੇ ਤੇ ਉਸ ਦਾ ਭਰਾ ਮਰਿਆ ਪਿਆ ਸੀ।ਉਸ ਦਾ ਮੂੰਹ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਹੈ, ਤੇ ਹੱਤਿਆਰਿਆਂ ਵੱਲੋਂ ਨਾਲ ਹੀ ਉਸ ਦਾ ਗੁਪਤ ਅੰਗ ਵੀ ਕੱਟ ਦਿੱਤਾ ਗਿਆ।
ਉੱਧਰ, ਘਟਨਾ ਦਾ ਪਤਾ ਲੱਗਦੇ ਹੀ ਥਾਣਾ ਨਥਾਨਾ ਪੁਲਿਸ ਮੌਕੇ ‘ਤੇ ਪਹੁੰਚੀ। ਜਿਸ ਨੇ ਘਟਨਾ ਦੇ ਮੁਆਇਨੇ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਪਹੁੰਚਾਇਆ।ਪੁਲਿਸ ਨੇ ਇਸ ਸੰਬੰਧ ਵਿੱਚ ਫਿਲਹਾਲ ਅਣਪਛਾਤੇ ਵਿਅਕਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਅਨੁਸਾਰ ਘਟਨਾ ਦੌਰਾਨ ਅਣਪਛਾਤੇ ਲੋਕਾਂ ਨੇ ਘਰ ਦੇ ਸਮਾਨ ਨੂੰ ਵੀ ਫਰੋਲਿਆ ਸੀ ਅਤੇ ਉੱਥੋਂ ਮ੍ਰਿਤਕ ਦਾ ਮੋਬਾਈਲ ਫੋਨ ਵੀ ਗਾਇਬ ਹੈ।

Related posts

ਕੰਗਨਾ ਦੇ ਮੁੰਬਈ ਪੁੱਜਣ ‘ਤੇ ਰੌਲਾ, ਦਫਤਰ ‘ਤੇ ਚੱਲਿਆ ਬੁਲਡੋਜ਼ਰ

htvteam

ਅਮਿਤ ਸ਼ਾਹ ਨੂੰ ਮਿਲੀ ਏਮਜ਼ ਤੋਂ ਛੁੱਟੀ, ਦੁਆਵਾਂ ਹੋਈਆਂ ਸਫਲ

htvteam

ਕਰੋਨਾ : ਦੇਖੋ ਅਮਰੀਕਾ ਚੀਨ ਦੀ ਸ਼ਬਦੀ ਜੰਗ ਨੇ ਕਿਵੇਂ ਲਿਆ ਨਵਾਂ ਮੋੜ! ਖੁਲਾਸੇ ਸੁਣਕੇ ਦੁਨਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ!

Htv Punjabi