Htv Punjabi
America corona news

ਟਰੰਪ ਨੇ ਕਿਹਾ- ਮੇਰੀ ਬਿਮਾਰੀ ਰੱਬ ਦਾ ਅਸ਼ੀਰਵਾਦ, ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਪਵੇਗੀ ਚੁੱਕਾਉਣੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਇਕ ਵੀਡੀਓ ਜਾਰੀ ਕੀਤੀ , ਇਸ ‘ਚ ਉਨ੍ਹਾਂ ਨੇ ਕਰੋਨਾ ਵਾਇਰਸ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਪੌਜ਼ੇਟਿਵ ਹੋਣ ‘ਤੇ ਅਜੀਬ ਗੱਲ ਕੀਤੀ,, ਟਰੰਪ ਨੇ ਕਿਹਾ,’’ਮੈਂ ਇਸ ਨੂੰ ਰੱਬ ਦਾ ਅਸ਼ੀਰਵਾਦ ਮੰਨਦਾਂ ਹਾਂ, ਰਾਸ਼ਟਰਪਤੀ ਮੁਤਾਬਿਕ ਪਿਛਲੇ ਹਫਤੇ ਉਹਨਾਂ ਨੂੰ ਜੋ ਦਵਾਈ ਦਿੱਤੀ ਗਈ ਉਸ ਨਾਲ ਉਹ ਜਾਦੂਈ ਤਰੀਕੇ ਨਾਲ ਸਹੀ ਹੋ ਗਏ। ਇਸੀ ਵੀਡੀਓ ‘ਚ ਉਨ੍ਹਾਂ ਨੇ ਚੀਨ ਨੂੰ ਵੀ ਚੇਤਾਵਨੀ ਦਿੱਤੀ,, ਉਹਨਾਂ ਨੇ ਕਿਹਾ ਹੈ ਕਿ ਮਹਾਮਾਰੀ ਦੇ ਲਈ ਚੀਨ ਜ਼ਿੰਮੇਵਾਰ ਹੈ, ਅਤੇ ਉਸਨੁੰ ਇਸ ਦੀ ਵੱਡੀ ਕੀਮਤ ਚੁੱਕਾਣੀ ਪਵੇਗੀ।

ਦਰਅਸਲ ਟਰੰਪ ਨੇ ਜਿਹੜੀ ਵੀਡੀਓ ਦੇ ਜ਼ਰੀਏ ਗੱਲਾਂ ਕੀਤੀਆਂ, ਉਹ ਸਿਆਸੀ ਨੁਕਸਾਨ ਦੀ ਭਰਪਾਈ ਦੀ ਕੋਸ਼ਿਸ਼ ਹੈ। ਟਰੰਪ ਪਹਿਲਾਂ ਤਾਂ ਕਰੋਨਾ ਨੂੰ ਮਾਮੂਲੀ ਫਲੂ ਦੱਸਦੇ ਰਹੇ, ਜਦੋਂ ਉਹ ਆਪ ਪੌਜ਼ੇਟਿਵ ਹੋ ਗਏ ਤਾਂ ਉਹ ਦਲੀਲਾਂ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਅਮਰੀਕਾ ਚ ਹੁਣ ਤੱਕ ਮਹਾਮਾਰੀ ਦੇ ਚਲਦਿਆਂ 2 ਲੱਖ 11 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸੋਮਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ‘ਚ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਇਸਦੇ ਬਾਅਦ ਉਹਨਾਂ ਨੇ ਕਿਹਾ ਸੀਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਮੈਂ 20 ਸਾਲ ਪਹਿਲਾਂ ਨਾਲੋਂ ਵੀ ਮਜਬੂਤ ਮਹਿਸੂਸ ਕਰ ਰਿਹਾ ਹਾਂ।

Related posts

ਰੱਬ ਦੇ ਘਰਾਂ ‘ਤੇ ਵੀ ਪਈ ਕੋਰੋਨਾ ਦੀ ਮਾਰ, ਦੇਖੋ ਕਿਵੇਂ ਪੈਣ ਲੱਗਿਆ 90 ਫੀਸਦੀ ਘਾਟਾ

Htv Punjabi

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

ਕਰੋਨਾ ਸਖਤੀ `ਚ ਸ਼ਹਿਰ ਵਾਸੀਆਂ ਨੂੰ ਘੇਰਦੇ ਹੋਏ ਪੁਲਿਸੀਏ!

htvteam