Htv Punjabi
America India

ਟਰੰਪ ਸਮਥਕਾਂ ਦੀ ਹਿੰਸਾ. ਮਹਿਲਾ ਦੀ ਮੌਤ. ਟਵਿਟਰ ਤੇ ਫੇਸਬੁੱਕ ਨੇ ਟਰੰਪ ਦਾ ਕੀਤਾ ਅਕਾਂਊਟ ਬਲਾਕ

ਅਮਰੀਕਾ ਸੰਸਦ ਦੇ ਅੰਦਰ ਅਤੇ ਬਾਹਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਹਿੰਸਾਂ `ਚ ਇਕ ਮਹਿਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਗੋਲੀ ਪੁਲਿਸ ਨੇ ਚਲਾਈ ਜਾਂ ਫਿਰ ਕਿਸੇ ਹੋਰ ਨੇ, ਇਸ ਦੌਰਾਨ ਟਵਿਟਰ ਤੇ ਫੇਸਬੁੱਕ ਨੇ ਟਰੰਪ ਦਾ ਅਕਾਂਊਟ ਬਲਾਕ ਕਰ ਦਿਤਾ ਹੈ, ਸੋਸ਼ਲ ਮੀਡੀਆ ਸਾਈਟਸ ਨੇ ਟਰੰਪ ਦੇ ਇਕ ਵੀਡੀਓ ਨੂੰ ਵਿਵਾਦਤ ਦੱਸਿਆ ਟਵੀਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਨੇ ਭਵਿੱਖ ਵਿਚ ਕੋਈ ਨਿਯਮ ਤੋੜੇ ਤਾਂ ਉਹਨਾਂ ਦਾ ਅਕਾਂਊਟ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।

ਟਵੀਟਰ ਨੇ ਟਰੰਪ ਦੇ ਵਿਵਾਦਤ ਬਿਆਨਾਂ ਨਾਲ ਜੁੜੇ 3 ਟਵੀਟ ਵੀ ਹਟਾ ਦਿੱਤੇ ਹਨ, ਅਜਿਹਾ ਪਹਿਲੀ ਵਾਰ ਹੋਇਆ ਹੈ, ਇਸ ਤੋਂ ਪਹਿਲਾਂ ਫੇਸਬੁੱਕ ਤੇ ਯੂਟਿਊਬ ਨੇ ਟਰੰਪ ਦੇ ਵੀਡੀਓ ਰਿਮੂਵ ਕਰ ਦਿੱਤਾ ਸਨ,

ਕੈਪਿਟਲ ਹਿਲ `ਚ ਹਿੰਸਾ ਦੇ ਬਾਅਦ ਟਰੰਪ ਨੇ ਟਵੀਟਰ `ਤੇ ਇਕ ਮਿੰਟ ਦਾ ਵੀਡੀਓ ਵੀ ਪੋਸਟ ਕੀਤਾ ਸੀ, ਜਿਸ `ਚ ਉਹ ਸਮਰਥਕਾਂ ਨੂੰ ਕਹਿ ਰਹੇ ਸਨ, ਕਿ ਅਸੀਂ ਉਹਨਾਂ ਲੋਕਾਂ ਦੇ ਹੱਥਾਂ `ਚ ਨਹੀਂ ਖੇਡ ਸਕਦੇ, ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ ਅਤੇ ਆਪਣੇ ਘਰਾਂ ਨੂੰ ਮੁੜ ਜਾਣਾ ਚਾਹੀਦਾ ਹੈ।

 

Related posts

ਕੰਗਨਾ ਦੇ ਮੁੰਬਈ ਪੁੱਜਣ ‘ਤੇ ਰੌਲਾ, ਦਫਤਰ ‘ਤੇ ਚੱਲਿਆ ਬੁਲਡੋਜ਼ਰ

htvteam

ਕਿਸਾਨਾਂ ਦੇ ਹੱਕ ਚ ਸੀਐਮ ਮਾਨ ਦੇਖੋ ਐਲਾਨ, ਰੱਖੀ ਵੱਡੀ ਮੰਗ ?

htvteam

ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ ਲੋਕ ਸਭਾ ‘ਚ ਪਾਸ, ਮੁੱਖ ਮੰਤਰੀ ਨੇ ਕਿਹਾ- ਕਿਸਾਨਾਂ ‘ਤੇ ਸਿੱਧਾ ਹਮਲਾ, ਕੋਰਟ ‘ਚ ਚਣੌਤੀ ਦੇਵਾਂਗਾ

htvteam