Htv Punjabi
Punjab Video

ਅਮੀਰਜ਼ਾਦਿਆਂ ਨੇ ਰੱਸੀ ਨਾਲ ਬੰਨ੍ਹ ਗਰੀਬ ਮੁੰਡੇ ਨਾਲ ਕੀਤਾ ਪੁੱਠਾ ਕਾਰਾ

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਦਾ, ਜਿੱਥੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਵਾਪਰੀ ਹੈ | ਅਸਲ ‘ਚ ਥਾਣਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਭੈਣੀ ਲਿੱਧੜ ਦਾ ਰਹਿਣ ਵਾਲਾ ਗੁਰਵੇਲ ਸਿੰਘ ਕੁੱਝ ਦਿਨ ਪਹਿਲਾਂ ਆਪਣੇ ਇੱਕ ਦੋਸਤ ਹਨੀ ਦੇ ਨਾਲ ਉਸਦੇ ਇੱਕ ਮਾਮਲੇ ‘ਚ ਥਾਣਾ ਮਜੀਠਾ ਵਿਖੇ ਦਰਜ਼ ਇੱਕ ਮਾਮਲੇ ਦੀ ਜਾਣਕਾਰੀ ਲੈਣ ਗਿਆ ਸੀ |ਵਾਪਸੀ ਤੇ ਹਨੀ ਨੂੰ ਉਸਦੇ ਪਿੰਡ ਕੋਟਲਾ ਸੁਲਤਾਨ ਸਿੰਘ ਛੱਡ ਗੁਰਵੇਲ ਜਦ ਵਾਪਿਸ ਪਰਤਣ ਲੱਗਾ ਤਾਂ ਰਾਹ ‘ਚ ਪਿੰਡ ਦੇ ਜਿਮੀਦਾਰ ਪਰਿਵਾਰ ਦੇ ਕੁੱਝ ਲੋਕਾਂ ਨੇ ਉਸਨੂੰ ਚੋਰ ਸਮਝ ਕੇ ਇਸ ਲਈ ਘੇਰ ਲਿਆ ਕਿ ਉਹਨਾਂ ਦੇ ਖੇਤਾਂ ‘ਚੋਂ ਤਾਰਾਂ ਚੋਰੀ ਹੁੰਦੀਆਂ ਸਨ | ਫਿਰ ਕੀ ਸੀ ਗੁਰਵੇਲ ਨੂੰ ਸ਼ਰੇਆਮ ਚੌਂਕ ‘ਚ ਖਅੰਬੇ ਨਾਲ ਉਲਟਾ ਲਟਕਾ ਕੇ ਉਸਦਾ ਜੋ ਬੁਰਾ ਹਾਲ ਕੀਤਾ, ਗੁਰਵੇਲ ਸਿੰਘ ਆਪਣੇ ਬੇਕਸੂਰ ਹੋਣ ਅਤੇ ਰਹੀਮ ਦੀ ਭੀਖ ਮੰਗਦਾ ਰਿਹਾ ਪਰ ਜ਼ਾਲਮ ਉਸਤੇ ਜ਼ੁਲਮ ਕਰਦੇ ਰਹੇ | ਮਾਰ ਖਾ ਖਾ ਗੁਰਵੇਲ ਬੇਹੋਸ਼ ਹੋ ਗਿਆ |

Related posts

ਭੂੰਡ ਆਸ਼ਿਕ ਤੋਂ ਤੰਗ ਆ ਕੇ ਨਾਬਾਲਿਗ ਲੜਕੀ ਨੇ ਪੀਤਾ ਜ਼ਹਿਰ,ਆਪ ਤਾਂ ਮਰ ਗਈ ਪਰ ਪਿੱਛੋਂ ਕਰ ਗਈ ਆਹ ਕੰਮ

Htv Punjabi

ਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?

Htv Punjabi

ਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?

Htv Punjabi