ਦਿੜਬਾ ਦੇ ਅਨਾਜ ਮੰਡੀ ਚ ਹੋਇਆ ਹੰਗਾਮਾ
ਜ਼ਮੀਨੀ ਵਿਵਾਦ ਸਮਝੌਤੇ ਨੂੰ ਲੈ ਕੇ ਹੋਈ ਲੜਾਈ
ਦੋਨੇ ਧੀਰਾਂ ਨੇ ਇੱਕ ਦੂਜੇ ਤੇ ਕੀਤੇ ਹਮਲੇ
ਮੌਜੂਦਾ ਸਰਪੰਚ ਤੇ ਹਵਾਈ ਫਾਇਰਿੰਗ ਕਰਨ ਦੇ ਲੱਗੇ ਇਲਜ਼ਾਮ
ਪੁਲਿਸ ਵੱਲੋਂ ਦੋਨੇ ਧਿਰਾਂ ਨੂੰ ਬਿਠਾ ਕੇ ਜਾਂਚ ਦੀ ਕਹੀ ਗੱਲ
ਦਿੜ੍ਹਬਾ ਦੀ ਅਨਾਜ ਮੰਡੀ ਅੰਦਰ ਹੋਈ ਖੂਨੀ ਲੜਾਈ ਦੋ ਧਿਰਾਂ ਵਿਚਕਾਰ ਹੋਈ ਜੰਮ ਕੇ ਲੜਾਈ ਮੌਜੂਦਾ ਸਰਪੰਚ ਵੱਲੋਂ ਹਵਾਈ ਫਾਇਰਿੰਗ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦਿੜ੍ਹਬਾ ਦੀ ਅਨਾਜ ਮੰਡੀ ਅੰਦਰ ਮਾਹੌਲ ਉਸ ਵਕਤ ਗਰਮ ਹੋ ਗਿਆ ਜਿੱਥੇ ਪਿੰਡ ਜਨਾਲ ਦੀਆਂ ਦੋ ਧਿਰਾਂ ਦਾ ਕੋਈ ਜਮੀਨੀ ਵਿਵਾਦ ਨੂੰ ਲੈ ਕੇ ਸਮਝੌਤਾ ਚੱਲ ਰਿਹਾ ਸੀ। ਜਿਸ ਦੌਰਾਨ ਸਮਝੌਤਾ ਪੂਰ ਨਾ ਚੜਨ ਕਰਕੇ ਦੋਵੇਂ ਧਿਰਾਂ ਆਪਸ ਵਿੱਚ ਉਲਝ ਗਈਆਂ ਜਿਸ ਮੌਕੇ ਪਿੰਡ ਜਨਾਲ ਦੇ ਮੌਜੂਦਾ ਸਰਪੰਚ ਹਰਪ੍ਰੀਤ ਸਿੰਘ ਵੀ ਮੌਜੂਦ ਸਨ ਜਿੱਥੇ ਹੱਥੋਪਾਈ ਤੱਕ ਮਾਮਲਾ ਪਹੁੰਚ ਗਿਆ।
ਦੇਖਦੇ ਹੀ ਦੇਖਦੇ ਇਹ ਮਾਮਲਾ ਖੂਨੀ ਰੂਪ ਧਾਰਨ ਕਰ ਗਿਆ ਅਨਾਜ ਮੰਡੀ ਅੰਦਰ ਚਰਚਾਵਾਂ ਇਹ ਵੀ ਨੇ ਕਿ ਫਾਇਰਿੰਗ ਹੋਣ ਦੀ ਆਵਾਜ਼ ਦੂਰ ਦੂਰ ਤੱਕ ਸੁਣੀ ਗਈ ਪ੍ਰੰਤੂ ਉਧਰ ਪੁਲਿਸ ਪ੍ਰਸ਼ਾਸਨ ਘਟਨਾ ਵਾਲੀ ਥਾਂ ਤੇ ਮੌਕੇ ਤੇ ਹੀ ਪਹੁੰਚ ਗਿਆ ਜਿੱਥੇ ਪੁਲਿਸ ਦੀ ਮੁਸਤੈਦੀ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਧਰ ਡੀਐਸਪੀ ਦਿੜ੍ਹਬਾ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਕੁਝ ਬੰਦਿਆਂ ਨੂੰ ਰਾਊਂਡ ਅਪ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਅਤੇ ਗਹਿਰਾਈ ਨਾਲ ਜਾਂਚ ਕਰਕੇ ਉਸ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਸਖਤ ਚੇਤਾਵਨੀ ਵੀ ਦਿੱਤੀ ਕਿ ਕਿਸੇ ਵੀ ਵਿਅਕਤੀ ਨੂੰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
