Htv Punjabi
Punjab

ਕੈਪਟਨ ਦੇ ਮੰਤਰੀਆਂ ਨੇ ਸੁਖਬੀਰ ਬਾਦਲ ਵਿਰੁੱਧ ਖੋਲ੍ਹਿਆ ਮੋਰਚਾ, ਸੁਖਬੀਰ ਬਾਦਲ ਵਿਰੁੱਧ ਆਹ ਕਰਨ ਦੀ ਕੀਤੀ ਮੰਗ!

ਚੰਡੀਗੜ : ਕੇਂਦਰ ਸਰਕਾਰ ਦੁਆਰਾ ਪੰਜਾਬ, ਕਿਸਾਨ, ਸਿੱਖ ਅਤੇ ਰਾਜਾਂ ਦੇ ਵਿਰੋਧ ਵਿੱਚ ਲਏ ਜਾ ਰਹੇ ਫੈਸਲਿਆਂ ਅਤੇ ਅਕਾਲੀ ਦਲ ਦੁਆਰਾ ਫੈਸਲਿਆਂ ਦੀ ਹਿਮਾਇਤ ਕਰਨ ਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਕੈਬਨਿਟ ਮੰਤਰੀਆਂ ਨੇ ਅਕਾਲੀ ਦਲ ਤੇ ਰੱਜ ਕੇ ਸਿਆਸੀ ਹਮਲਾ ਕੀਤਾ।ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਭਾਜਪਾ ਦੁਆਰਾ ਸੰਘੀ ਢਾਂਚੇ ਦਾ ਗਲਾ ਘੋਟਣ ਦੀ ਕੋਸਿ਼ਸ਼ਾਂ ਵਿੱਚ ਅਕਾਲੀ ਦਲ ਬਰਾਬਰ ਦਾ ਹਿੱਸੇਦਾਰ ਹੈ, ਇਸ ਲਈ ਸੁਖਬੀਰ ਬਾਦ ਮਾਫੀ ਮੰਗਣ।

ਇੱਕ ਪ੍ਰੈਸ ਬਿਆਨ ਵਿੱਚ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦੀ ਹਿਮਾਇਤ ਕਰਕੇ ਸੁਖਬੀਰ ਬਾਦਲ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਹਰਸਿਮਰਤ ਬਾਦਲ ਦੀ ਕੇਂਦਰੀ ਵਜੀਰੀ ਦੇ ਲਈ ਆਪਣੀ ਵਿਚਾਰਧਾਰਾ ਨੂੰ ਹੀ ਭਾਜਪਾ ਦੇ ਕੋਲ ਗਿਰਵੀ ਰੱਖ ਦਿੱਤਾ ਹੈ।

ਅਕਾਲੀ ਦਲ ਅਤੇ ਬਾਦਲ ਪਰਿਵਾਰ ਨੇ ਸਾਰੀ ਉਮਰ ਰਾਜ ਦੇ ਅਧਿਕਾਰਾਂ ਅਤੇ ਖੁਦ ਨੂੰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੇ ਨਾਲ ਰਾਜਨੀਤਿਕ ਰੋਟੀਆਂ ਸੇਕੀਆਂ ਹਨ।6 ਸਾਲ ਤੋਂ ਮੋਦੀ ਸਰਕਾਰ ਵਿੱਚ ਜਦ ਤੋਂ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਬਣੀ ਹੈ, ਤਦ ਤੋਂ ਅਕਾਲੀ ਦਲ ਨੇ ਭਾਜਪਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।ਇਹ ਪਹਿਲਾ ਮੌਕਾ ਨਹੀਂ ਜਦ ਅਕਾਲੀਆਂ ਨੇ ਭਾਜਪਾ ਦੇ ਪੰਜਾਬ ਵਿਰੋਧੀ ਫੈਸਲੇ ਦੀ ਹਿਮਾਇਤ ਕੀਤੀ ਹੈ।

ਇਸ ਤੋਂ ਪਹਿਲਾਂ ਜਦ ਐਨਡੀਏ ਸਰਕਾਰ ਘੱਟ ਗਿਣਤੀ ਵਿਰੋਧੀ ਕਾਨੂੰਨ ਸੀਏਏ ਲਾਈ ਤਾਂ ਅਕਾਲੀਆਂ ਨੇ ਉਸ ਦੇ ਹਕ ਵਿੱਚ ਵੋਟਾਂ ਪਾਈਆਂ ਸਨ।ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਦੇ ਲੰਗਰ ਤੇ ਜੀਐਸਟੀ ਲਗਾਉਣ ਦਾ ਫੈਸਲਾ ਵੀ ਅਕਾਲੀ ਦਲ ਭਾਜਪਾ ਦੀ ਤਕੜੀ ਵਿੱਚ ਤੁਲਿਆ।ਫਸਲਾਂ ਦੇ ਨਿਊਨਤਮ ਸਮਰਥਨ ਮੂਲ ਨੂੰ ਖਤਮ ਕਰਨ ਵਾਲੇ ਭਾਜਪਾ ਨੇਤਾਵਾਂ ਦੇ ਬਿਆਨ ਤੇ ਵੀ ਅਕਾਲੀਆਂ ਦੇ ਮੂੰਹ ਬੰਦ ਰਹੇ।

ਹੁਣ ਤਾਂ ਹੱਦ ਹੀ ਹੋ ਗਈ ਜਦ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਲਾਇਆ ਤਾਂ ਅਕਾਲੀ ਦਲ ਇਸ ਦੀ ਹਿਮਾਇਤ ਤੇ ਉੱਤਰ ਆਇਆ।ਮੰਤਰੀਆਂ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਕਿਸਾਨਾਂ ਦੀ ਆਵਾਜ਼ ਬਣ ਕੇ ਇਸ ਆਰਡੀਨੈਂਸ ਦਾ ਵਿਰੋਧ ਕੀਤਾ ਤਾਂ ਸੁਖਬੀਰ ਬਾਦਲ ਭਾਜਪਾ ਦੇ ਪੱਖ ਵਿੱਚ ਖੜੇ ਹੋ ਗਏ।

ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਤਾਂ ਯੂਪੀ ਵਿੱਚ ਭਾਜਪਾ ਸਰਕਾਰ ਦੁਆਰਾ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੀ ਰਿਪੋਰਟਾਂ ਤੇ ਵੀ ਚੁੱਪ ਹੋ ਗਏ।ਕਾਂਗਰਸੀ ਮੰਤਰੀਆਂ ਨੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਹੱਕ ਵਿੱਚ ਸਟੈਂਡ ਲੈਣ ਦੇ ਲਈ ਸੁਖਬੀਰ ਬਾਦਲ ਨੂੰ ਪੰਜਾਬੀਆਂ ਤੋਂ ਮਾਫੀ ਮੰਗਣ ਨੂੰ ਕਿਹਾ।ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਗੁਜਰਾਤ ਦੀ ਭਾਜਪਾ ਸਰਕਾਰ ਦੁਆਰਾ ਸਿੱਖ ਕਿਸਾਨਾਂ ਦੇ ਵਿਰੁੱਧ ਲਏ ਗਏ ਫੈਸਲਿਆਂ ਤੇ ਅਕਾਲੀ ਦਲ ਮੂਕਦਰਸ਼ਕ ਬਣਿਆ ਰਿਹਾ ਸੀ।

Related posts

ਢੱਠੇ ਨਾਲ ਮ/ਰੀ/ਆਂ ਦੋ ਗਊਆਂ

htvteam

ਓਪਰੇਸ਼ਨ ਕਰਵਾਉਣ ਦੀ ਸੋਚਣ ਵਾਲੇ ਦੇਖੋ ਕਿਵੇਂ ਹੋ ਰਹੇ ਨੇ ਧੜਾ-ਧੜ ਸਿੱਧੇ

htvteam

ਕੇਂਦਰੀ ਮੰਤਰੀ ਹੋਵੇ, 900 ਕਰੋੜ ਦਾ ਪ੍ਰੌਜੈਕਟ ਹੋਵੇ ਤੇ ਉਦਘਾਟਨ ਕਰੇ ਪਲਾਸਟਿਕ ਦੀ ਝੰਡੀ ਨਾਲ? ਕੁਛ ਤੋ ਗੜਬੜ ਹੈ !

Htv Punjabi

Leave a Comment