Htv Punjabi
Punjab

ਰੱਬ ਜਿਦੇ ਮਗਰ ਪੈਂਦਾ ਇੰਝ ਪੈਂਦਾ ? ਆਹ ਦੇਖੋ ਅੰਨਾ, ਪਾਗਲ ਤੇ ਬਜ਼ੁਰਗ ਦੇ ਪਰਿਵਾਰ ਤੇ ਕਿੰਝ ਡਿੱਗਿਆ ਕਹਿਰ

ਫਰੀਦਕੋਟ (ਗੁਰਜੀਤ ਰੋਮਾਨਾ) : ਇੱਕ ਕਹਾਵਤ ਹੈ ਕਹਿੰਦੇ ਨੇ ਜਿਸ ਨੂੰ ਰਾਖੇ ਸਾਈਆਂ, ਉਸ ਨੂੰ ਮਾਰ ਨਾ ਸਕੇ ਕੋਇ, ਜਿਹੜੀ ਕਿ ਸਿੱਧ ਹੋਈ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟਸੁਖਿਆ ਵਿੱਚ l ਜਿੱਥੇ ਕਿ ਲੰਘੇ ਦਿਨੀਂ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਤੇਜ਼ ਹਵਾ ਅਤੇ ਬਰਸਾਤ ਵਿੱਚ ਗਿਰ ਗਈ ਪਰ ਗਨੀਮਤ ਇਹ ਰਹੀ ਕਿ ਕੁਝ ਦੇਰ ਪਹਿਲਾਂ ਹੀ ਘਰ ਦੇ ਪਰਿਵਾਰਿਕ ਮੈਂਬਰ ਉਸ ਕਮਰੇ ਵਿੱਚੋਂ ਦੂਸਰੇ ਕਮਰੇ ਵਿੱਚ ਚਲੇ ਗਏ ਸਨ l ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟੱਲ ਗਿਆ l ਆਲੇ ਦੁਆਲੇ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਘਰ ਦਾ ਸਮਾਨ ਬਾਹਰ ਕੱਢਿਆ l ਇਸ ਘਰ ਵਿੱਚ ਸਿਰਫ 3 ਹੀ ਲੋਕ ਰਹਿੰਦੇ ਸਨ ਜਿਨ੍ਹਾਂ ਵਿੱਚ ਇੱਕ ਅੰਨਾ ਬਜ਼ੁਰਗ ਹੈ ਅਤੇ ਉਸ ਦਾ ਪੋਤਾ ਜਿਹੜਾ ਕਿ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਅਤੇ ਇੱਕ ਬਜ਼ੁਰਗ ਮਾਤਾ ਹੈ l ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ l ਕੋਟਕਪੁਰਾ ਦੇ ਐਸਡੀਐਮ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਮਦਦ ਦਾ ਭਰੋਸਾ ਦਿੱਤਾ l ਐਸਡੀਐਮ ਨੇ ਪੀੜਿਤ ਪਰਿਵਾਰ ਨੂੰ ਰਾਸ਼ਨ ਅਤੇ ਕੁਝ ਪੈਸੇ ਦਿੱਤੇ ਅਤੇ ਸਰਕਾਰ ਵੱਲੋਂ ਛੱਤ ਦੀ ਮੁਰੰਮਤ ਦੇ ਲਈ ਸਵਾ ਲੱਖ ਦੀ ਸਹਾਇਤਾ ਦਿਵਾਉਣ ਦੀ ਗੱਲ ਵੀ ਕਹੀ l

Related posts

50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!

Htv Punjabi

ਕੁੱਤਿਆਂ ਦੇ ਝੁੰਡ ਨੇ ਢਾਹ ਲਿਆ ਜਵਾਕ, ਖੌਫਨਾਕ ਮੰਜ਼ਰ

htvteam

ਫੜਿਆ ਗਿਆ ਫੌਜਾਂ ਸਿੰਘ ਨੂੰ ਮਾ/ਰ/ਨ ਵਾਲਾ ਦੋ। ਸ਼ੀ, ਸੁਣੋ ਮਾ/ਰ/ਨ ਦੀ ਵਜ੍ਹਾ !

htvteam

Leave a Comment