Htv Punjabi
India Punjab

ਲੋਕਾਂ ਨੂੰ ਕੁੱਟਦੀਆਂ ਪੁਲਿਸ ਦੀਆਂ ਡਾਂਗਾਂ ਵੀ ਫੈਲਾ ਰਹੀਆਂ ਨੇ ਕੋਰੋਨਾ ਵਾਇਰਸ ? ਛਿੜੀ ਵੱਡੀ ਬਹਿਸ, ਬਚ ਕੇ ਰਹੋ ਬਈ ਘਰੇ ਬੈਠੋ

ਕੁਲਵੰਤ ਸਿੰਘ

ਪਟਿਆਲਾ : ਇੰਨੀ ਦਿਨੀਂ ਕੋਰੋਨਾ ਵਾਇਰਸ ਦੇ ਹਮਲੇ ਕਾਰਨ ਜਿੱਥੇ ਪੂਰੇ ਭਾਰਤ ਨੂੰ 21 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਉੱਥੇ ਦੂਜੇ ਪਾਸ ਪੰਜਾਬ ਸਣੇ ਦੇਸ਼ ਦੇ ਹੋਰ ਬਹੁਤ ਸਾਰੇ ਸੂਬਿਆਂ ਅੰਦਰ ਉੱਥੋਂ ਦੀਆ ਸਰਕਾਰਾਂ ਨੇ ਕਰਫਿਊ ਲਾ ਦਿੱਤਾ ਹੈ।ਅਜਿਹੇ ਵਿੱਚ ਸਾਰੀ ਤਾਕਤ ਹੁਣ ਉਨ੍ਹਾਂ ਸੂਬਿਆਂ ਦੀ ਪੁਲਿਸ ਦੇ ਹੱਥਾਂ ਵਿੱਚ ਆ ਗਈ ਹੈ ਜਿੱਥੇ ਜਿੱਥੇ ਕਰਫਿਊ ਲਾਏ ਗਏ ਹਨ ਤੇ ਪੁਲਿਸ ਵਾਲੇ ਉਸ ਤਾਕਤ ਦਾ ਇਸਤੇਮਾਲ ਕਰਦਿਆਂ ਬਹੁਤ ਥਾਈਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਪਰਚੇ ਦਰਜ ਕਰ ਰਹੇ ਹਨ।ਜਿਨ੍ਹਾਂ ਦਾ ਪੰਜਾਬ ਵਿੱਚ ਅਧਿਕਾਰਿਤ ਅੰਕੜਾ 232 ਤੱਕ ਪਹੁੰਚ ਚੁੱਕਿਆ ਹੈ।ਗੱਲ ਜੇਕਰ ਇੱਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਕੋਈ ਬਹੁਤੀ ਚਿੰਤਾ ਨਾ ਕਰਦਾ ਤੇ ਕੁਝ ਲੋਕ ਏਸ ਨੂੰ ਪੁਲਿਸ ਦਾ ਧੱਕਾ ਤੇ ਕੁਝ ਲੋਕਾਂ ਦੇ ਫੈਸਲੇ ਲਈ ਪੁਲਿਸ ਵੱਲੋਂ ਚੁੱਕੇ ਜਾ ਰਹੇ ਜ਼ਰੂਰੀ ਕਦਮ ਕਰਾਰ ਦੇ ਕੇ ਬਹਿਸ ਕਰੀ ਜਾਂਦੇ।ਪਰ ਸਾਥੀਓ ਵੇਖਣ ਵਿੱਚ ਆਇਆ ਕਿ ਏਸ ਦੌਰਾਨ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਥਾਂ ਥਾਂ ਮੁਰਗਾ ਬਣਾ ਰਹੀ ਹੈ ਤੇ ਛਿਪਕਲੀ ਵਾਂਗ ਰੇਂਗਣ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਹੱਥਾਂ ਤੇ ਗੋਢਿਆਂ ਦੇ ਭਾਰ ਤੁਰਾ ਕੇ ਉਨ੍ਹਾਂ ਨੂੰ ਕੀੜੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਦੋਸਤੋ ਬਹੁਤੇ ਲੋਕ ਇਸ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਕਹਿਕੇ ਜਾਇਜ਼ ਠਹਿਰਾ ਰਹੇ ਨੇ ਕਿ ਜੇਕਰ ਪੁਲਿਸ ਅਜਿਹੀ ਸਖ਼ਤੀ ਨਹੀਂ ਕਰੇਗੀ ਤਾਂ ਕਿਰਫਿਊ ਦੀ ਉਲੰਘਣਾ ਕਰਨ ਵਾਲੇ ਲੋਕ ਘਰਾਂ ਵਿੱਚ ਟਿਕ ਕੇ ਨਹੀਂ ਬੈਠਣਗੇ।ਪਰ ਸਾਥੀਓ ਪੇਚ ਉੱਥੇ ਆ ਕੇ ਫਸ ਜਾਂਦਾ ਜਦੋਂ ਆਪਾਂ ਸ਼ੋਸ਼ਲ ਮੀਡੀਆ ਤੇ ਘੁੰਮ ਰਹੀਆਂ ਤਸਵੀਰਾਂ ਵਿੱਚ ਵੇਖਦੇ ਆਂ ਕਿ ਪੁਲਿਸ ਲੋਕਾਂ ਨੂੰ ਫੜ ਫੜ ਕੇ ਥਾਣਿਆਂ ‘ਚ ਲਿਜਾ ਰਹੀ ਹੈ।ਲੋਕਾਂ ਨੂੰ ਡਾਂਗਾਂ ਮਾਰ ਰਹੀ ਹੈ।

ਅਸੀਂ ਇੱਥੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਤੇ ਚਰਚਾ ਨਹੀਂ ਕਰਨ ਜਾ ਰਹੇ, ਸਾਡੀ ਚਰਚਾ ਉਨ੍ਹਾਂ ਸਮਾਜ ਚਿੰਤਕਾਂ ਦੇ ਪੁਲਿਸ ਵੱਲੋਂ ਡੰਡਿਆਂ ਨਾਲ ਕੁੱਟੇ ਜਾ ਰਹੇ ਲੋਕਾਂ ਨੂੰ ਵੇਖ ਕੇ ਚੜੇ ਹੋਏ ਭਰਵਿੱਟਿਆਂ ਸੰਬੰਧੀ ਹੈ ਜਿਹੜੇ ਇਹ ਕਹਿੰਦੇ ਨੇ ਕਿ ਪੁਲਿਸ ਜਿਹੜੀਆਂ ਡਾਂਗਾਂ ਲਾਲ ਲੋਕਾਂ ਨੂੰ ਕੁੱਟ ਰਹੀ ਹੈ ਕਿ ਉਹ ਕੋਰੋਨਾ ਨਹੀਂ ਫੈਲਾ ਰਹੀਆਂ।ਹੁਣ ਤੁਸੀਂ ਪੁੱਛੋਗੇ ਉਹ ਕਿਵੇਂ ਤਾਂ ਉਹ ਸਮਾਜ ਚਿੰਤਕ ਜਵਾਬ ਦਿੰਦੇ ਹਨ ਕਿ ਮੰਨ ਲਓ ਕਿਸੇ ਪੁਲਿਸ ਵਾਲੇ ਨੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਇੱਕ ਅਜਿਹੇ ਵਿਅਕਤੀ ਨੂੰ ਫੜ ਲਿਆ ਜੋ ਕੋਰੋਨਾ ਪਿਾਜ਼ੀਟਿਵ ਸੀ ਤੇ ਸਜ਼ਾ ਦੇ ਤੌਰ ਤੇ ਉਸ ਨੂੰ ਵੀ ਡਾਂਗਾਂ ਨਾਲ ਕੁੱਟ ਦਿੱਤਾ ਤੇ ਉਸੇ ਡਾਂਗ ਨਾਲ ਫੇਰ ਅੱਗੇ ਹੋਰ ਜਿੰਨੇ ਬੰਦੇ ਪੁਲਿਸ ਦੇ ਅੜਿੱਕੇ ਆਈ ਗਈ ਉਨ੍ਹਾਂ ਨੂੰ ਉਹ ਲੋਕ ਕੁੱਟੀ ਗਏ ਤਾਂ ਅਜਿਹੇ ਵਿੱਚ ਜਿਨ੍ਹਾਂ ਕੋਰੋਨਾ ਪਾਜ਼ੀਟਿਵ ਨੂੰ ਡਾਂਗ ਨਾਲ ਕੁੱਟਿਆ ਗਿਆ ਕਿ ਉਹ ਡਾਂਗ ਆਪਣੇ ਨਾਲ ਕੋਰੋਨਾ ਦੇ ਕੀਟਾਣੂ ਲਿਜਾ ਕੇ ਉਨ੍ਹਾਂ ਹੋਰਨਾਂ ਕੁੱਟ ਖਾਣ ਵਾਲਿਆਂ ਦੇ ਕੱਪੜਿਆਂ ਨੂੰ ਨਹੀਂ ਚਮੇੜ ਆਵੇਗੀ ਜਿਨ੍ਹਾਂ ਨੂੰ ਇਹ ਪੁਲਿਸ ਵਾਲੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੁੱਟਦੇ ਹਨ।ਸ਼ੋਸ਼ਲ ਮੀਡੀਆ ਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਸ਼ਰੇਆਮ ਵੇਖ ਸਕਦੇ ਓ ਜਿਨ੍ਹਾਂ ਵਿੱਚ ਪੁਲਿਸ ਵਾਲੇ ਪਹਿਲਾਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਬੰਦੇ ਨੂੰ ਡਾਂਗ ਨਾਲ ਕੁੱਟਦੇ ਹਨ ਤੇ ਜਦੋਂ ਉਹ ਉਸ ਨੂੰ ਕੁੱਟ ਰਹੇ ਹੁੰਦੇ ਹਨ ਤਾਂ ਉਹ ਆਪਣਾ ਬਚਾਅ ਕਰਨ ਲਈ ਉਸ ਡਾਂਗ ਨੂੰ ਹੱਥਾਂ ਨਾਲ ਰੋਕਦੇ ਹਨ ਤੇ ਕਈ ਜਗ੍ਹਾ ਫੜ ਵੀ ਲੈੱਦੇ ਹਨ।ਉਸ ਤੋਂ ਬਾਅਦ ਪੁਲਿਸ ਵਾਲੇ ਉਨ੍ਹਾਂ ਬੰਦਿਆਂ ਨੂੰ ਹੱਥਾਂ ਨਾਲ ਧੱਕੇ ਮਾਰਦੇ ਹਨ ਤੇ ਥਾਣਿਆਂ ‘ਚ ਬੰਦ ਕਰਨ ਦੀਆਂ ਗੱਲਾਂ ਕਰਦੇ ਹਨ।ਇਸ ਉਪਰੰਤ ਉਹ ਉਸੇ ਡਾਂਗ ਨੂੰ ਲੈ ਕੇ ਕਿਸੇ ਹੋਰ ਵੱਲ ਹੋ ਜਾਂਦੇ ਹਨ ਤੇ ਉਸ ਦੇ ਵੀ ਉਂਝ ਹੀ ਡਾਂਗ ਫੇਰੀ ਜਾਂਦੀ ਹੈ ਜਿਵੇਂ ਪਹਿਲਾਂ ਵਾਲੇ ਦੇ ਫੇਰੀ ਗਈ ਸੀ ਉਸ ਨੂੰ ਵੀ ਉਂਝ ਹੀ ਧੱਕਾ ਮਾਰਿਆ ਜਾਂਦਾ ਹੈ ਜਿਵੇਂ ਪਹਿਲਾਂ ਵਾਲੇ ਨੂੰ ਮਾਰਿਆ ਸੀ ਤਾਂ ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲਿਸ ਦੀ ਪਹਿਲਾਂ ਕੁੱਟ ਖਾਣ ਵਾਲਾ ਬੰਦਾ ਕੋਰੋਨਾ ਪਾਜ਼ੀਟਿਵ ਹੋਇਆ ਤਾਂ ਉਸ ਨੂੰ ਡਾਂਗ ਮਾਰਨ ਵਾਲਾ ਤੇ ਧੱਕਾ ਮਾਰਨ ਵਾਲਾ ਪਹਿਲਾਂ ਆਪ ਕੋਰੋਨਾ ਪਾਜ਼ੀਟਿਵ ਲੱਛਣ ਆਪਣੇ ਅੰਦਰ ਲੈ ਆਵੇਗਾ ਤੇ ਫੇਰ ਉਨ੍ਹਾਂ ਹੱਥਾਂ ਨਾਲ ਹੀ ਹੋਰਾਂ ਨੂੰ ਧੱਕੇ ਮਾਰ ਕੇ ਉਸੇ ਡਾਂਗ ਨਾਲ ਹੋਰਾਂ ਨੂੰ ਡਾਂਗਾਂ ਮਾਰ ਕੇ ਹੋਰਾਂ ਨੂੰ ਵੀ ਕੋਰੋਨਾ ਵਾਇਰਸ ਦੇ ਲੱਛਣ ਅੱਗੇ ਵੰਡਦਾ ਚਲਾ ਜਾਵੇਗਾ।ਅਜਿਹੇ ਵਿੱਚ ਜ਼ਰੂਰਤ ਹੈ ਕਿ ਪੁਲਿਸ ਵੱਲੋਂ ਕੀਤੇ ਜਾ ਰਹੇ ਇਸ ਵਰਤਾਰੇ ਨੂੰ ਜਾਂ ਤਾਂ ਕਿਸੇ ਢੰਗ ਨਾਲ ਰੋਕਿਆ ਜਾਵੇ ਤੇ ਜਾਂ ਫੇਰ ਹਰ ਇੱਕ ਬੰਦੇ ਨੂੰ ਡਾਂਗ ਮਾਰਨ ਤੇ ਧੱਕੇ ਮਾਰਨ ਤੋਂ ਬਾਅਦ ਉਹ ਪੁਲਿਸ ਵਾਲਾ ਨਾ ਸਿਰਫ ਆਪਣੀ ਡਾਂਗ ਨੂੰ ਸੈਨੇਟਾਈਜ਼ ਕਰੇ ਬਲਕਿ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰੇ।ਇੰਝ ਤਾਂ ਸ਼ਾਇਦ ਕੁਝ ਬਚਾਅ ਹੋ ਪਾਵੇ ਪਰ ਜੇਕਰ ਪੁਲਿਸ ਵੱਲੋਂ ਇਹ ਵਰਤਾਰਾ ਇੰਝ ਹੀ ਜ਼ਾਰੀ ਰਿਹਾ ਤਾਂ ਫੇਰ ਨਾ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਲਾਕਡਾਊਨ ਕੋਈ ਬਹੁਤਾ ਅਸਰਦਾਰ ਹੋਵੇਗਾ ਤੇ ਨਾ ਹੀ ਕਰਫਿਊ ਹੀ ਬਹੁਤਾ ਕੰਮ ਕਰ ਪਾਵੇਗਾ।ਕਿਉਂਕਿ ਪੁਲਿਸ ਕੋਲੋਂ ਕੁੱਟ ਖਾ ਕੇ ਘਰ ਅਤੇ ਇਲਾਕੇ ‘ਚ ਪਰਤਿਆ ਬੰਦਾ ਜੇਕਰ ਆਪਣੇ ਨਾਲ ਕੋਰੋਨਾ ਦੇ ਲੱਛਣ ਲੈ ਆਇਆ ਤਾਂ ਅੱਗੇ ਹੋਰ ਕਿੰਨਿਆਂ ਨੂੰ ਵੰਡੇਗਾ ਤੇ ਉਹ ਅੱਗੋਂ ਹੋਰ ਕਿੰਨਿਆਂ ਨੂੰ ਵੰਡਣਗੇ।ਇਹ ਆਪਣੇ ਆਪ ਵਿੱਚ ਇੱਕ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

Related posts

ਜਨਾਨੀ ਦਾ ਪੈ ਗਿਆ ਥਾਣੇਦਾਰ ਨਾਲ ਪੰਗਾ

htvteam

ਹੇਅਰ ਡ੍ਰਾਇਰ ਦਾ ਲਾਲਚ ਨਾਈ ਨੂੰ ਪਿਆ 10 ਲੱਖ ‘ਚ

htvteam

ਤਿੰਨ ਮੁੰਡਿਆਂ ਨੇ ਕੋਲ ਰੱਖਿਆ ਸੀ ਅਜਿਹਾ ਸਮਾਨ ਫੋਂਨ ਕਰਨ ‘ਤੇ ਜਦੀ ਭੇਜਦੇ ਸੀ ਘਰ ?

htvteam

Leave a Comment