Htv Punjabi
Punjab Religion Video

ਮੁਸਲਮਾਨ ਮੁੰਡੇ ਨੇ LIVE ਹੋਕੇ ਸਿੱਖਾਂ ਲਈ ਪਾਤਾ ਨਵਾਂ ਰੌਲਾ, ਗੋਦੀ ਮੀਡੀਆ ਤੋਂ ਬਾਅਦ ਮੁਸਲਮਾਨ ਮੁੰਡੇ ਨੇ ਪਾਇਆ ਸਭ ਨੂੰ ਯਬ੍ਹ, ਕਹਿੰਦਾ ਅੰਬ ‘ਤੇ ਤੋਤਾ ਬਹਿਣ ਨੀ ਦੇਣਾ ਮਾੜਾ ਬੰਦਾ ਰਹਿਣ ਨੀ ਦੇਣਾ 

ਮਾਲੇਰਕੋਟਲਾ : ਲੰਘੇ ਦਿਨੀ ਕੋਰੋਨਾ ਵਾਇਰਸ ਸਬੰਧੀ ਪਹਿਲਾਂ ਤਾਬਲੀਗੀ ਜਮਾਤ ਦੇ ਲੋਕਾਂ ਨੂੰ ਲੈਕੇ ਕੁਝ ਮੀਡੀਆ ਵਾਲਿਆਂ ਨੇ ਕੋਰੋਨਾ ਇਹ ਬਿਮਾਰੀ ਫੈਲਾਉਣ ਦੇ ਦੋਸ਼ ਲਾਉਂਦਿਆਂ ਦੱਬ ਕੇ ਪ੍ਰਚਾਰ ਕੀਤਾ।  ਉਨ੍ਹਾਂ ‘ਤੇ ਪਰਚੇ ਦਰਜ਼ ਕਰਵਾਏ ਤੇ ਇਸ ਤੋਂ ਬਾਅਦ ਅਜੇ ਉਹ ਮਾਮਲੇ ਦੀ ਅੱਗ ਅਜੇ ਅੰਦਰੋਂ ਅੰਦਰੀ ਸੁਲਗ ਹੀ ਰਹੀ ਸੀ ਕਿ ਪੰਜਾਬ ਵਿੱਚ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਵੀ ਬਿਲਕੁਲ ਉਸੇ ਤਰ੍ਹਾਂ ਹੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ। ਅਜਿਹੇ ਵਿੱਚ ਜਿੱਥੇ ਪੰਜਾਬ ਦੀਆਂ ਸਿੱਖ ਅਤੇ ਮੁਸਲਮਾਨ ਭਰਾਤਰੀ ਸੋਚ ਵਾਲੀਆਂ ਜਥੇਬੰਦੀਆਂ ਨੇ ਇਸ ਕੂੜ ਪ੍ਰਚਾਰ ਦੀ ਨਿੰਦਾ ਕੀਤੀ ਹੈ ਉਥੇ ਦੂਜੇ ਪਾਸੇ ਮਾਲੇਰਕੋਟਲਾ ਦੀ ਇੱਕ ਸੰਸਥਾ ਦੇ ਨੌਜਵਾਨ ਆਗੂ ਨੇ ਤਾਂ ਸਿੱਖ ਸ਼ਰਧਾਲੂਆਂ ਅਤੇ ਮੁਸਲਮਾਨ ਸਮਾਜ ਦੇ ਖਿਲਾਫ ਅਜਿਹਾ ਪ੍ਰਚਾਰ ਕਰਨ ਵਾਲੇ ਲੋਕਾਂ ਤੇ ਮੀਡੀਆ ਦੇ ਵਿਰੁੱਧ ਅਦਾਲਤਾਂ ਰਾਹੀਂ ਇਨਸਾਫ ਲੈਣ ਦਾ ਵੀ ਐਲਾਨ ਕੀਤਾ ਹੈ।
ਇਹ ਨੌਜਵਾਨ ਨੇ ਮੁਸਲਿਮ ਫੈਡਰੇਸ਼ਨ ਦੇ ਆਗੂ ਮੋਵੀਨ ਫਾਰੂਕੀ, ਜਿਨ੍ਹਾਂ ਨੇ ਹਕੀਕਤ ਟੀਵੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ‘ਚ ਬਿਮਾਰੀ ਫੈਲਣ ਮਗਰੋਂ ਲਾਗੂ ਹੋਈ ਤਾਲਾਬੰਦੀ ਦੌਰਾਨ ਇੱਕ ਖਾਸ ਤਬਕੇ ਤੇ ਗੰਦੀ ਸੋਚ ਦੇ ਮਾਲਕ ਲੋਕਾਂ, ਗੋਦੀ ਮੀਡੀਆ ਆਦਿ ਨੇ ਜਾਣ ਬੁੱਝ ਕੇ ਇਸ ਕੋਰੋਨਾ ਦੀ ਬਿਮਾਰੀ ਨੂੰ ਧਰਮ ਦੇ ਨਾਲ ਜੋੜਿਆ ਤੇ ਬਿਨਾਂ ਕੋਈ ਤੱਥ ਖੋਜ ਕੀਤਿਆਂ ਤਬਲਿਗੀ ਜਮਾਤ ਨੂੰ ਕੋਰੋਨਾ ਫੈਲਾਉਣ ਦਾ ਜਿੰਮੇਵਾਰ ਠਹਿਰਾ ਦਿੱਤਾ । ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਮੁਸਲਮਾਨਾਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਉਂਦਿਆਂ ਇਸ ਭਾਈਚਾਰੇ ਨੂੰ ਇਨ੍ਹਾਂ ਲੋਕਾਂ ਨੇ ਮੁਸਲਿਮ ਕੋਰੋਨਾ ਤੱਕ ਦਾ ਨਾਮ ਦੇ ਦਿੱਤਾ। ਜਦਕਿ ਬਿਮਾਰੀ ਦਾ ਕੋਈ ਧਰਮ ਨੀ ਹੁੰਦਾ, ਕੋਈ ਜਾਤ ਨੀ ਹੁੰਦੀ। ਇੰਝ ਇਸ ਨਾਲ ਕੁਝ ਲੋਕਾਂ ਨੇ ਬਾਹਰਲੇ ਮੁਲਕਾਂ ਵਿੱਚੋਂ ਵੀ ਜਦੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਤਾਂ ਸਿਰਫ ਭਾਰਤ ਹੀ ਨਹੀਂ ਬਲਕਿ ਆਲਮੀ ਪੱਧਰ ‘ਤੇ ਬਦਨਾਮੀ ਹੋਈ।
ਮੋਵੀਨ ਫਾਰੂਕੀ ਅਨੁਸਾਰ ਇਹ ਸਿਰਫ ਮੁਸਲਮਾਨਾਂ ਨੂੰ ਹੀ ਨਿਸ਼ਾਨਾਂ ਨਹੀਂ ਬਣਾਇਆ ਗਿਆ ਬਲਕਿ ਕੁਲ ਘੱਟ ਗਿਣਤੀਆਂ ਨੂੰ ਨਿਸ਼ਾਨੇ ‘ਤੇ ਲਿਆ ਗਿਆ ਕਿਉਂਕਿ ਉਹ ਗੱਲ ਅਜੇ ਵਿੱਚੇ ਸੀ ਕਿ ਉਸ ਦੌਰਾਨ ਹਜ਼ੂਰ ਸਾਹਿਬ ਤੇ ਨੰਦੇੜ ਸਾਹਿਬ ਤੋਂ ਸ਼ਰਧਾਲੂ ਪੰਜਾਬ ‘ਚ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ।  ਜਿਨ੍ਹਾਂ ਦੇ ਟੈਸਟ ਕਰਨ ‘ਤੇ ਬਹੁਤ ਸਾਰੇ ਲੋਕ ਕੋਰੋਨਾ ਦੀ ਬਿਮਾਰੀ ਨਾਲ ਪੀੜਿਤ ਪਾਏ ਗਏ। ਮੁਸਲਿਮ ਫੈਡਰੇਸ਼ਨ ਦੇ ਆਗੂ ਮੋਵੀਨ ਫਾਰੂਕੀ ਨੇ ਕਿਹਾ ਕਿ ਜਿਹੜਾ ਗੋਦੀ ਮੀਡੀਆ ਤੇ ਗੰਦੀ ਸੋਚ ਦੇ ਮਾਲਕ ਲੋਕ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਸਰਗਰਮ ਸਨ, ਉਹੋ ਫੇਰ ਸਿੱਖ ਸ਼ਰਧਾਲੂਆਂ ਖਿਲਾਫ ਉਸੇ ਤਰੀਕੇ ਨਾਲ ਸਰਗਰਮ ਹੋ ਗਏ ਤੇ ਉਨ੍ਹਾਂ ਖਿਲਾਫ ਵੀ ਉਨ੍ਹਾਂ ਨੇ ਉਹੋ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਪਹਿਲਾਂ ਉਹ ਮੁਸਲਮਾਨਾਂ ਦੇ ਖਿਲਾਫ ਕਰ ਰਹੇ ਸਨ। ਜਦਕਿ ਸ਼ਰਧਾਲੂ ਹਜ਼ੂਰ ਸਾਹਿਬ ਤੇ ਨੰਦੇੜ ਸਾਹਿਬ ਤਾਲਾਬੰਦੀ ਤੋਂ ਪਹਿਲਾਂ ਉੱਥੇ ਗਏ ਸਨ ਤੇ ਉਨ੍ਹਾਂ ਨੂੰ ਵਾਪਸ ਲਿਆਉਣਾ ਪੰਜਾਬ ਤੇ ਮਹਾਰਾਸ਼ਟਰ ਸਰਕਾਰਾਂ ਦੀ ਜਿੰਮੇਵਾਰੀ ਸੀ। ਉਨ੍ਹਾਂ ਕਿਹਾ ਕਿ ਗ਼ਲਤੀਆਂ ਸਰਕਾਰਾਂ ਦੀਆਂ ਆਪਣੀਆਂ ਸਨ ਤੇ ਉੱਤੋਂ ਬਿਮਾਰ ਲੋਕਾਂ ਨਾਲ ਹਮਦਰਦੀ ਜਤਾਉਣ ਦੀ ਬਜਾਏ ਅਜਿਹੇ ਲੋਕ ਉਨ੍ਹਾਂ ਖਿਲਾਫ ਨਫਰਤੀ ਪ੍ਰਚਾਰ ਕਰਦੇ ਰਹੇ ਪਰ ਸਰਕਾਰਾਂ ਚੁੱਪ ਰਹੀਆਂ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ

htvteam

ਭਾਰੀ ਮੀਂਹ ਨੇ ਪੰਜਾਬ ‘ਚ ਕਢਵਾਈਆਂ ਲੋਕਾਂ ਦੀਆਂ ਕੋਟੀਆਂ ?

htvteam

ਆਹ ਦੇਖਲੋ ਨਸ਼ਾ ਛੁਡਾਊ ਕੇਂਦਰਾਂ ‘ਚ ਕੀ ਹੋ ਰਿਹਾ

htvteam

Leave a Comment