Htv Punjabi
corona news crime news Fitness Health Punjab siyasat

ਆਹ ਜਿਵੇਂ ਦੇ ਖੁਲਾਸੇ ਇਹ ਨਸ਼ਾ ਤਸਕਰ ਕਰ ਰਿਹੈ ਇਸ ਤੋਂ ਲੱਗਦੈ ਕਿ ਇਸ ਵਾਰ ਪੁਲਿਸ ਦੇ ਹੱਥ ਨਸ਼ੇ ਦੀ ਵੱਡੀ ਮੱਛੀ ਆ ਗਈ ਐ ! ਦੇਖੋ ਪੁਲਿਸ ਫਾਈਲ ‘ਤੇ ਰਿਮਾਂਡ ਦੇ ਤੱਥ 

ਚੰਡੀਗੜ੍ਹ : ਅੰਮ੍ਰਿਤਸਰ – ਇੰਡੋ-ਪਾਕ ਬਾਰਡਰ ਤੋਂ ਨਾਜਾਇਜ ਹਥਿਆਰਾਂ ਅਤੇ ਨਸ਼ੇ ਦੀ ਵੱਡੀ ਖੇਪ ਲਿਆਉਣ ਦਾ ਮੁਲਜ਼ਮ ਰਣਜੀਤ ਸਿੰਘ ਉਰਫ਼ ਰਾਣਾ ਉਰਫ਼ ਚੀਤਾ,ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਆਪਣੀ ਡੇਅਰੀ ਵਿਚ ਡੇਰਾ ਲੈ ਕੇ ਬੈਠਾ ਸੀ।ਅਟਾਰੀ ਬਾਰਡਰ ਤੋਂ ਨਸ਼ੇ ਦੀ ਖੇਪ ਲਿਆਉਣ ਤੋਂ ਬਾਅਦ ਉਹ ਉਸਨੂੰ ਸਿੱਧਾ ਆਪਣੇ ਅੰਮ੍ਰਿਤਸਰ ਸਥਿਤ ਰਾਮ ਤੀਰਥ ਰੋਡ ‘ਤੇ ਪੈਂਦੀ ਡੇਅਰੀ ਵਿਚ ਲੈ ਜਾਂਦਾ ਸੀ। ਇਸਦੇ ਬਾਅਦ ਆਪਣੇ ਨੈੱਟਵਰਕ ਰਾਂਹੀ ਪੰਜਾਬ ਦੇ ਅਲੱਗ ਅਲੱਗ ਖੇਤਰਾਂ ਤੱਕ ਪਹੁੰਚਾਇਆ ਕਰਦਾ ਸੀ।ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ, ਬਲਕਿ ਕਮਿਸ਼ਨਰੇਟ ਪੁਲਿਸ ਦਾ ਇਹ ਦਾਅਵਾ ਹੈ ਕਿ ਚੀਤਾ ਨੇ ਇਸ ਖੁਲਾਸਾ ਖੁਦ ਆਪਣੇ ਮੂੰਹੋਂ ਜਾਂਚ ਟੀਮ ਦੇ ਸਾਹਮਣੇ ਰਿਮਾਂਡ ਦੌਰਾਨ ਕੀਤਾ ਹੈ ।

ਪੁਲਿਸ ਅਨੁਸਾਰ ਮੁਲਜ਼ਮ ਦੇ ਇਸ ਕਬੂਲਨਾਮੇ ਤੋਂ ਬਾਅਦ ਜਾਂਚ ਟੀਮ ਨੇ ਉਸਦੀ ਨਿਸ਼ਾਨਦੇਹੀ ‘ਤੇ ਰਾਮ ਤੀਰਥ ਰੋਡ ਸਥਿਤ ਉਸਦੀ ਡੇਅਰੀ ਤੋਂ 2 ਕਿੱਲੋ ਗ੍ਰਾਮ ਹੈਰੋਇਨ ਦਾ ਨਸ਼ਾ ਵੀ ਬਰਾਮਦ ਕੀਤਾ ਹੈ । ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਤੋਂ ਨਸ਼ਾ ਬਰਾਮਦਗੀ ਉਪਰੰਤ ਪੁਲਿਸ ਨੇ ਉਸ ਤੋਂ ਡੇਅਰੀ ਸੰਬੰਧੀ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਡੇਅਰੀ ਉਸਦੀ ਆਪਣੀ ਹੈ।ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਮੁਲਜ਼ਮ ਨੇ ਇਸ ਸੰਬੰਧ ਵਿਚ ਪੁਲਿਸ ਦੇ ਸਾਹਮਣੇ ਅਲੱਗ ਅਲੱਗ ਤਰ੍ਹਾਂ ਦੇ ਜਵਾਬ ਦਿੱਤੇ।ਇਸ ਕਾਰਨ ਪੁਲਿਸ ਫਿਲਹਾਲ ਜਾਂਚ ਵਿਚ ਲੱਗੀ ਹੈ।ਇਹੀ ਕਾਰਨ ਹੈ ਕਿ ਹੁਣ ਅੰਮ੍ਰਿਤਸਰ ਦਿਹਾਤੀ ਪੁਲਿਸ ਇਹ ਪਤਾ ਲਾਉਣ ਵਿਚ ਲੱਗੀ ਹੈ ਕਿ ਜਿਸ ਜਗ੍ਹਾ ਡੇਅਰੀ ਹੈ, ਉਹ ਜ਼ਮੀਨ ਕਿਸਦੇ ਨਾਮ ਤੇ ਹੈ।

ਜ਼ਮੀਨ ਦਾ ਰਿਕਾਰਡ ਹੱਥ ਵਿੱਚ ਆਉਣ ਤੇ ਜੇਕਰ ਜ਼ਮੀਨ ਕਿਸੀ ਹੋਰ ਵਿਅਕਤੀ ਦੇ ਨਾਮ ਤੇ ਹੋਈ ਤਾਂ ਪੁਲਿਸ ਉਸ ਤੋਂ ਵੀ ਪੁੱਛਗਿਛ ਕਰੇਗੀ। ਫਿਲਹਾਲ ਮੁਲਜ਼ਮ ਚੀਤਾ ਅੰਮ੍ਰਿਤਸਰ ਰੂਰਲ ਪੁਲਿਸ ਦੇ ਕੋਲ ਓਥੇ ਦਰਜ ਕੇਸ ਵਿਚ 5 ਦਿਨ ਰਿਮਾਂਡ ‘ਤੇ ਹੈ। ਇਸ ਤੋਂ ਪਹਿਲਾਂ ਪੁਲਿਸ ਪੁੱਛਗਿੱਛ ਵਿੱਚ ਮੁਲਜ਼ਮ ਨੇ ਕਬੂਲਿਆ ਸੀ ਕਿ ਉਹ ਪੰਜਾਬ ਵਿਚ ਹੁਣ ਤੱਕ ਨਸ਼ੇ ਦੀਆਂ 4 ਵੱਡੀਆਂ ਸਪਲਾਈਆਂ ਲਿਆ ਚੁਕਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਨਸ਼ੇ ਦੀ ਚਾਰਾਂ ਖੇਪਾਂ ਲਿਆਉਣ ਦੇ ਲਈ ਅਟਾਰੀ ਬਾਰਡਰ ਦਾ ਰਸਤਾ ਹੀ ਚੁਣਿਆ। ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਸਪਲਾਈ ਲਿਆ ਕੇ ਓਹ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਸਥਿਤ ਆਪਣੀ ਡੇਅਰੀ ਵਿਚ ਹੀ ਰੱਖਦਾ ਸੀ।ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਪੁਲਿਸ ਟੀਮ ਨੇ ਉਸਦੇ ਖੁਲਾਸੇ ਦੇ ਬਾਅਦ ਉਸ ਵੱਲੋਂ ਦਸੇ ਗਏ ਰੂਟ ਦਾ ਪੂਰਾ ਨਕਸ਼ਾ ਤਿਆਰ ਕੀਤਾ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਇਸ ਕੰਮ ਲਈ ਕਈ ਮੋਬਾਇਲ ਨੰਬਰ ਇਸਤੇਮਾਲ ਕਰ ਚੁਕਿਆ ਹੈ ਅਤੇ ਕਿਸੀ ਵੀ ਇਕ ਨੰਬਰ ਨੂੰ ਜ਼ਿਆਦਾ ਸਮੇਂ ਤੱਕ ਇਸਤੇਮਾਲ ਨਹੀਂ ਕਰਦਾ ਸੀ।ਚੀਤਾ ਤੋਂ ਹੁਣ ਹੋਰ ਜਿਲਿਆਂ ਅਤੇ ਰਾਜਾਂ ਦੀ ਪੁਲਿਸ ਉਸਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਜਾਕੇ ਪੁੱਛਗਿੱਛ ਕਰੇਗੀ।

Related posts

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

htvteam

ਪੰਜਾਬ ‘ਚ ਯੂਨੀਵਰਸਿਟੀ ਤੇ ਕਾਲਜਾਂ ਦੇ ਫਾਈਨਲ ਇਮਤਿਹਾਨਾਂ ਬਾਰੇ ਹੋਇਆ ਵੱਡਾ ਖੁਲਾਸਾ, ਦੇਖੋ ਕਿਹੜੀ ਤਰੀਕ ਨੂੰ ਹੋ ਰਹੇ ਨੇ ਇਮਤਿਹਾਨ

Htv Punjabi

ਜਦੋਂ ਡਾਕਟਰ ਦੇ ਦਿੰਦੇ ਨੇ ਜਵਾਬ ਤਾਂ ਆਹ ਫਾਇਵ ਸਟਾਰ ਵਰਗਾ ਹਸਪਤਾਲ ਮੁਫਤ ਕਰਦੈ ਇਲਾਜ

htvteam

Leave a Comment