Htv Punjabi
Punjab

ਜਾਖੜ ਨੇ ਸੁਖਬੀਰ ਅਤੇ ਦਰਬਾਰ ਸਾਹਿਬ ਦੇ ਹੁਕਮਨਾਮੇ ਸੰਬੰਧੀ ਕੀਤਾ ਵੱਡਾ ਖੁਲਾਸਾ ਕਹਿੰਦਾ ਇਹ ਸੁਖਬੀਰ ਹੀ ਹੈ ਜਿਹੜਾ ….

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਫੇਸਬੁੱਕ ਦੇ ਜ਼ਰੀਏ ਸ਼੍ਰੀ ਦਰਬਾਰ ਸਾਹਿਬ ਵਿੱਚ ਜ਼ਾਰੀ ਪਵਿੱਤਰ ਹੁਕਮਨਾਮੇ ਨੂੰ ਸ਼ੇਅਰ ਕਰਨ ‘ਤੇ ਇੱਕ ਟੀਵੀ ਚੈਨਲ ਦੁਆਰਾ ਰੋਕੇ ਜਾਣ ਦੀ ਘਟਨਾ ਨੂੰ ਗਲਤ ਕਰਾਰ ਦਿੰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕਰਨ l ਕਾਂਗਰਸ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਕਿਸੇ ਚੈਨਲ ਵਿਸ਼ੇਸ਼ ਨੂੰ ਦਿੱਤੇ ਅਧਿਕਾਰ ਜਲਦ ਰੱਦ ਕਰ ਦਿੱਤੇ ਜਾਣ ਅਤੇ ਪਵਿੱਤਰ ਹੁਕਮਨਾਮੇ ਦੀ ਆਡੀਓ ਜਾਂ ਵੀਡੀਓ ਫੇਸਬੁੱਕ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸ਼ੇਅਰ ਕਰਨ ‘ਤੇ ਲਾਈ ਰੋਕ ਹਟਾਈ ਜਾਵੇ l ਉਨ੍ਹਾਂ ਨੇ ਮੰਗ ਕੀਤੀ ਕਿ ਦਰਬਾਰ ਸਾਹਿਬ ਤੋਂ ਸਾਰੇ ਚੈਨਲਾਂ ਨੂੰ ਬਾਣੀ ਪ੍ਰਸਾਰਣ ਦੀ ਆਗਿਆ ਦਿੱਤੀ ਜਾਵੇ l

Related posts

ਸ਼ਰਮ ਨਾਲ ਡੁੱਬ ਕੇ ਮਰ-ਜੋ ! ਸ਼ਰੇਆਮ 30 ਬੰਦੇ ਕਰ ਰਹੇ ਨੇ ਗ-ਲਤ ਕੰਮ

htvteam

ਸੁੰਨੇ ਘਰ ‘ਚ ਦਿਨ ਦਿਹਾੜੇ ਕਾਰੋਬਾਰੀ ਨਾਲ ਹੋਇਆ ਧੱਕਾ

htvteam

ਪੁਲਸੀਏ ਦੇ 6 ਸਾ*ਲਾਂ ਮੁੰ*ਡੇ ਦੀ ਹੋਈ ਲੜਾਈ, ਦੇਖੋ ਸੀਨ

htvteam

Leave a Comment