Htv Punjabi
Punjab siyasat

ਦੇਖੋ ਕੈਪਟਨ ਅਮਰਿੰਦਰ ਸਿੰਘ ਨਾਲ ਕੀ ਬਣੂ ਜੇ ਕੇਂਦਰ ਨੇ ਰਾਸ਼ਟਰੀ ਆਬਾਦੀ ਰਜਿਸਟਰ ਤਹਿਤ ਕਰਵਾਈ ਮਰਦਮਸ਼ੁਮਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਜਨਮ ਪ੍ਰਮਾਣ ਪੱਤਰ ਨਹੀਂ ਹੈ ਤੇ ਜੇਕਰ ਆਉਣ ਵਾਲੇ ਸਮੇਂ ਦੌਰਾਨ ਰਾਸ਼ਟਰੀ ਨਾਗਰਿਕਤਾ ਰਜਿਸਟਰ ਸੀਏਹੇ, ਰਾਸ਼ਟਰੀ ਆਬਾਦੀ ਰਜਿਸਟਰ ਤੇ ਕੰਮ ਸ਼ੁਰੂ ਹੁੰਦਾ ਹੈ ਤਾਂ ਕੈਪਟਨ ਨੂੰ ਵੀ ਆਪਣੀ ਭਾਰਤੀ ਨਾਗਰਿਕਤਾ ਸਾਬਿਤ ਕਰਨੀ ਔਖੀ ਹੋ ਜਾਵੇੇਗੀ।ਜੀ ਹਾਂ ਇਹ ਬਿਲਕੁਲ ਸੱਚ ਹੈ ਕਿਉਂਕਿ ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ ਮੂੰਹੋਂ ਕਹੀ ਹੈ, ਜਿਨ੍ਹਾਂ ਨੇ ਰਾਸ਼ਟਰੀ ਆਬਾਦੀ ਰਜਿਸਟਰ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਗੈਰ ਸੰਵਿਧਾਨਿਕ ਹੈ, ਕਿਉਂਕਿ ਜੇਕਰ ਕੇਂਦਰ ਸਰਕਾਰ ਇਸ ਨੂੰ ਲਾਗੂ ਕਰਨ ਤੇ ਉਤਰੀ ਤਾਂ ਉਨ੍ਹਾਂ ਸਮੇਤ ਅੱਧਾ ਪੰਜਾਬ ਭਾਰਤੀ ਹੋਣ ਦਾ ਸਬੂਤ ਦੇਣ ਲਈ ਪ੍ਰਮਾਣ ਪੱਤਰ ਨਹੀਂ ਪੇਸ਼ ਕਰ ਸਕੇਗਾ।

ਮੁੱਖਮੰਤਰੀ  ਅਨੁਸਾਰ ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਦੇਸ਼ ਦੀ ਵੰਡ ਵੇਲੇ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਭਾਰਤ ਆਏ ਸਨ, ਜਿਨ੍ਹਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਤੇ ਜੇਕਰ ਰਾਸ਼ਟਰੀ ਆਬਾਦੀ ਰਜਿਸਟਰ ਤਹਿਤ ਅਜਿਹੇ ਲੋਕਾਂ ਦੀ ਛਾਣਬੀਣ ਕੀਤੀ ਜਾਣ ਲੱਗ ਪਈ ਤਾਂ ਉਨ੍ਹਾਂ ਕੋਲ ਵੀ ਉਹ ਪ੍ਰਮਾਣ ਪੱਤਰ ਨਹੀਂ ਮਿਲੇਗਾ ਫੇਰ ਕੀ ਕੇਂਦਰ ਸਰਕਾਰ ਉਨ੍ਹਾਂ ਨੂੰ ਜਨਮ ਪ੍ਰਮਾਣ ਪੱਤਰ ਲੈਣ ਲਈ ਪਾਕਿਸਤਾਨ ਭੇਜੇਗੀ।

ਕੈਪਟਨ ਅਮਰਿੰਦਰ ਸਿੰਘ ਅਨੁਸਾਰ ਜਦੋਂ ਉਨ੍ਹਾ ਦਾ ਜਨ੍ਮ ਹੋਇਆ ਸੀ ਤਾਂ ਉਸ ਵੇਲੇ ਜਨਮ ਪ੍ਰਮਾਣ ਪੱਤਰ ਵਰਗੀਆਂ ਗੱਲਾਂ ਨਹੀਂ ਹੋਇਆ ਕਰਦੀਆਂ ਸਨ।ਲਿਹਾਜ਼ਾ ਉਨ੍ਹਾਂ ਕੋਲ ਵੀ ਜਨਮ ਪ੍ਰਮਾਣ ਪੱਤਰ ਨਹੀਂ ਹੈ ਤੇ ਜੇਕਰ ਪਾਰਤ ਸਰਕਾਰੀ ਦੀ ਮਰਦਮਸ਼ੁਮਾਰੀ ਕਰਨ ਵਾਲੀ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਉਨ੍ਹਾਂ ਨੂੰ ਵੀ ਭਾਰਤੀ ਨਾਗਰਿਕ ਮੰਨਣੋਂ ਇਨਕਾਰ ਕੀਤਾ ਜਾਵੇਗਾ ਕਿ ਉਨ੍ਹਾਂ ਤੇ ਵੀ ਸ਼ੱਕ ਕੀਤਾ ਜਾਵੇਗਾ।

Related posts

ਘਰ ‘ਚ ਲਗਾਓ ਆਹ ਚੀਜ਼ 15 ਦਿਨਾਂ ‘ਚ ਕਲੇਸ਼ ਖਤਮ ( Dr. Varinder Singh Bhullar)

htvteam

ਮੈਡੀਕਲ ਸਟੋਰਾਂ ਵਾਲੇ ਹੋਏ ਨਸ਼ੇੜੀਆਂ ਤੋਂ ਤੰਗ

htvteam

ਦੇਖੋ ਮੁੰਡੇ ਕੀ ਕਰਦੇ ਫੜੇ ਨਿਹੰਗ ਸਿੰਘਾਂ ਨੇ

htvteam

Leave a Comment