Htv Punjabi
Punjab

ਆਹ ਬੰਦਾ ਨਕਲੀ ਚੀਜ਼ ਨਾਲ ਲੋਕਾਂ ਦਾ ਕਰ ਗਿਆ ਘੋਗਾ ਚਿੱਤ, ਪਤਾ ਲੱਗਣ ‘ਤੇ ਪੁਲਿਸ ਵਾਲੇ ਵੀ ਸੁੰਨ!

ਲੁਧਿਆਣਾ : ਇੰਸ਼ੋਰੰਸ਼ ਪਾਲਿਸੀ ਦਾ ਝਾਂਸਾ ਦੇ ਕੇ ਇੱਕ ਜੋੜ੍ਹੇ ਨੇ 50 ਲੱਖ ਤੋਂ ਜ਼ਿਆਦਾ ਦੀ ਠੱਗੀ ਕੀਤੀ l ਉਨ੍ਹਾਂ ਲੋਕਾਂ ਨੇ ਇਸ ਤੋਂ ਬਾਅਦ ਫ਼ਰਜ਼ੀ ਪਾਲਿਸੀ ਹੱਥ ਵਿੱਚ ਫ਼ੜਾ ਦਿੱਤੀਆਂ.ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਜੋੜੇ ਤੇ ਸਾਜਿਸ਼ ਦੇ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ l ਮੁਲਜ਼ਮਾਂ ਦੀ ਪਹਿਚਾਣ ਸੁਧਾਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਅਤੇ ਉਸਦੀ ਪਤਨੀ ਮੀਨੂ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਇਹ ਮਾਮਲਾ ਸਾਊਥ ਮਾਡਲ ਗ੍ਰਾਮ ਦੇ ਰਹਿਣ ਵਾਲੇ ਤਰਨਜੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ l ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ l ਤਰਨਜੀਤ ਸਿੰਘ ਨੇ ਕਿਹਾ ਕਿ ਉਸਨੇ ਮੁਲਜ਼ਮਾਂ ਤੋਂ ਆਈਸੀਆਈਸੀਆਈ ਦੀ 11 ਪਾਲਿਸੀਆਂ ਕਰਵਾਈਆਂ ਸਨ l ਮੁਲਜ਼ਮਾਂ ਨੇ ਉਸ ਤੋਂ ਪਾਲਿਸੀਆਂ ਤੋਂ ਅਲੱਗ ਅਲੱਗ ਸਮੇਂ ਤੇ 50 ਲੱਖ 16 ਹਜ਼ਾਰ ਰੁਪਏ ਲਏ ਸਨ l ਬਾਅਦ ਵਿੱਚ ਉਸਨੂੰ ਪਤਾ ਲੱਗਿਆ ਕਿ ਜਿਹੜੀਆਂ ਪਾਲਿਸੀਆਂ ਉਸਨੂੰ ਮੁਲਜ਼ਮਾਂ ਨੇ ਦਿੱਤੀਆਂ ਹਨ, ਉਹ ਤਾਂ ਨਕਲੀ ਹਨ l

Related posts

ਪਿੰਡ ਵਿੱਚ ਚੌਕੀ ਲਾਉਂਦੇ ਬਾਬੇ ਨੂੰ ਪਸੰਦ ਆਈ 16 ਸਾਲਾ ਕੁੜੀ, ਗੰਦਾ ਸਾਧ ਧੀ ਬਣਾਕੇ ਕਰਦਾ ਰਿਹਾ ਦਿਨ-ਰਾਤ ਧੱਕਾ, ਅੱਕੀ ਕੁੜੀ ਨੇ ਖੋਲ੍ਹੇ ਦਿਲ ਕੰਬਾਊ ਭੇਦ

Htv Punjabi

ਭਰਾ ਦੇ ਰੱਖੜੀ ਬੰਨਣ ਜਾ ਰਹੀ ਭੈਣ ਦੇ ਨਾਲ ਰਸਤੇ ‘ਚ ਦੇਖੋ ਕੀ ਹੋਇਆ

htvteam

ਡੀਐਸਪੀ ਅਤੁਲ ਸੋਨੀ ਨੂੰ ਕੀਤਾ ਸਸਪੈਂਡ, ਅਰੇਸਟ ਵਾਰੰਟ ਜਾਰੀ

Htv Punjabi

Leave a Comment