Htv Punjabi
Punjab

ਖਾਲਿਸਤਾਨ ਸਮਰਥਕਾਂ ਦੇ ਨਾਮ ‘ਤੇ ਮੰਗੇ 50 ਲੱਖ, ਸਰਪੰਚ ਨੂੰ ਕਿਹਾ ਪੈਸੇ ਦੋ ਨਹੀਂ ਪਰਿਵਾਰ ਨੂੰ ਮਾਰ ਦੇਵਾਂਗੇ

ਪਟਿਆਲਾ : ਪਟਿਆਲਾ ਦੇ ਬੋਲਡ ਕਲਾਂ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਤੋਂ ਖਾਲਿਸਤਾਨ ਸਮਰਥਕਾਂ ਨੂੰ ਦੇਣ ਦੇ ਲਈ 50 ਲੱਖ ਰੁਪਏ ਫਿਰੌਤੀ ਮੰਗੀ ਗਈ ਹੈ l ਪੈਸੇ ਨਾ ਦੇਣ ‘ਤੇ ਸਰਪੰਚ ਅਤੇ ਉਸ ਦੇ ਪਰਿਾਰ ਨੂੰ ਮਾਰਨ ਦੀ ਧਮਕੀ ਭਰੀ ਚਿੱਠੀ ਭੇਜੀ ਗਈ l ਇਸ ਦੇ ਲਈ ਪੈਸੇ ਦਿਓ, ਤੈਨੂੰ ਵੀ ਉੱਚਾ ਅਹੁਦਾ ਦਿੱਤਾ ਜਾਵੇਗਾ ਨਹੀਂ ਤਾਂ ਅੰਜ਼ਾਮ ਭੁਗਤਨ ਲਈ ਤਿਆਰ ਰਹੋ l ਇਹ ਸ਼ਿਕਾਇਤ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ l
ਐਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਦੀ ਸ਼ਿਕਾਇਤ 28 ਜਨਵਰੀ ਨੂੰ ਮਿਲੀ ਸੀ l ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 48 ਘੰਟਿਆਂ ਵਿੱਚ ਗੁਰਦੇਵ ਸਿੰਘ ਨਿਵਾਸੀ ਬੋਲਡ ਕਲਾਂ ਅਤੇ ਚਮਨਪ੍ਰੀਤ ਸਿੰਘ ਉਰਫ ਮਨੀ ਨਿਵਾਸੀ ਜੁਝਾਰ ਨਗਰ ਨੂੰ ਗ੍ਰਿਫਤਾਰ ਕਰ ਲਿਆ l ਦੋਨੋਂ ਟੈਕਸੀ ਡਰਾਈਵਰ ਦੱਸੇ ਜਾ ਰਹੇ ਹਨ l
ਸ਼ਿਕਾਇਤਕਰਤਾ ਸਾਬਕਾ ਸਰਪੰੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਨੌਕਰ ਦੇ ਹੱਥ ਦਸੰਬਰ ਵਿੱਚ ਚਿੱਠੀ ਦਿੱਤੀ ਗਈ l ਇਸ ਵਿੱਚ ਪਰਿਵਾਰ ਨੁੰ ਮਾਰਨ ਦੀ ਧਮਕੀ ਸਹਿਤ 50 ਲੱਖ ਰੁਪਏ ਮੰਗੇ ਗਏ l ਦੋ ਵਾਰ ਫੋਨ ਵੀ ਆਇਆ ਸੀ l ਆਖਰੀ ਫੋਨ 20 ਜਨਵਰੀ ਨੂੰ ਆਇਆ ਜਿਸ ਵਿੱਚ ਕਿਹਾ ਸੀ ਕਿ ਪੈਸੇ ਦੋ ਨਹੀਂ ਤਾਂ ਭੁਗਤੋਗੇ l ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ l
ਪੁਲਿਸ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ‘ਤੇ ਬੈਂਕ ਦਾ ਕਰਜ਼ਾ ਸੀ l ਬੈਂਕ ਕਰਮਚਾਰੀ ਉਨ੍ਹਾਂ ਦੇ ਘਰ ਚੱਕਰ ਕੱਟਦੇ ਹਨ ਜਦਕਿ ਦੋਨੋਂ ਮੁਲਜ਼ਮ ਪਹਿਲਾਂ ਸਨੌਰ ਵਿੱਚ ਟੈਕਸੀ ਚਲਾਉਂਦੇ ਸਨ l ਗੁਰਦੀਪ ਦੇ ਨੌਕਰ ਵਿਜੇ ਕੁਮਾਰ ਨੂੰ ਰਸਤੇ ਵਿੱਚ ਰੋਕ ਕੇ ਇੱਕ ਪੈਕੇਟ ਫੜਾ ਕੇ ਮਾਲਿਕ ਨੂੰ ਦੇਣ ਲਈ ਕਿਹਾ ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ ਸੀ l ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ l ਫਿਰੌਤੀ ਨਾ ਮਿਲਣ ‘ਤੇ ਰਿਸ਼ਤੇਦਾਰ ਦੇ ਮੋਬਾਈਲ ਤੋਂ ਗੁਰਦਪ ਸਿੰਘ ਨੂੰ ਧਮਕਾਉਣ ‘ਤੇ ਮੁਲਜ਼ਮ ਫੜੇ ਗਏ l
ਐਸਪੀ ਸਿਟੀ ਵਰੁਣ ਸ਼ਰਮਾ ਨੇ ਖਾਲਿਸਤਾਨ ਬਣਾਉਣ ਦੀ ਧਮਕੀ ‘ਤੇ ਮੰਗੀ ਗਈ ਫਿਰੌਤੀ ਦੀ ਗੱਲ ‘ਤੇ ਕਿਹਾ ਕਿ ਇਸ ਮਾਮਲੇ ਵਿੱਚ ਹਲੇ ਜਾਂਚ ਚੱਲ ਰਹੀ ਹੈ l ਮੁਲਜ਼ਮ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ, ਜਿਸ ਦੇ ਬਾਅਦ ਹੀ ਕੁਝ ਕਿਹਾ ਜਾਵੇਗਾ ਫਿਲਹਾਲ ਜੋ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ l

Related posts

ਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲ

Htv Punjabi

ਨੋਟਾਂ ਨਾਲ ਲਿਫਾਫੇ ਭਰਦੇ ਨੌਜਵਾਨਾ ਦੀ ਵੀਡੀਓ ਹੋਈ ਵਾਇਰਲ,ਕਰਫਿਊ ਦੌਰਾਨ ਅਮੀਰ ਬਣਨ ਲਈ ਕਰਵਾ ਰਹੇ ਸੀ ਗਲਤ ਕੰਮ 

Htv Punjabi

ਖਪਤਕਾਰਾਂ ਲਈ ਖੁਸ਼ਖਬਰੀ, ਖਪਤਕਾਰ ਕਿਸੇ ਵੀ ਅਦਾਲਤ ‘ਚ ਕਰਵਾ ਸਕਦਾ ਹੈ ਆਹ ਕੰਮ!

Htv Punjabi

Leave a Comment