Htv Punjabi
Uncategorized

ਆਹ ਸੀ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਅਸਲ ਕਾਰਨ ? ਹੁਣ ਫੇਰ ਇੱਕ ਵਾਰ ਰੌਲਾ ਪਾਊ ਪਰ ਹੋਊ ਕੀ ?

ਅੰਮ੍ਰਿਤਸਰ : ਨਸ਼ੇ ਦੀ ਸੱਮਸਿਆ ਨਾਲ ਜੂਝ ਰਹੇ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਦਿਨ ਵਿੱਚ 48 ਲੋਕਾਂ ਦੀ ਮੌਤ ਹੋ ਗਈ।ਇਨ੍ਹਾਂ ਵਿੱਚ ਸ਼ੁੱਕਰਵਾਰ ਨੂੰ 30 ਮੌਤਾਂ ਤਰਨਤਾਰਨ, 8 ਬਟਾਲਾ ਅਤੇ 4 ਅੰਮ੍ਰਿਤਸਰ ਵਿੱਚ ਹੋਈ।ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਵੀ ਜ਼ਹਿਰੀਲੀ ਸ਼ਰਾਬ ਪੀ ਕੇ 6 ਲੋਕਾਂ ਨੇ ਦਮ ਤੋੜ ਦਿੱਤਾ ਸੀ।ਉੱਥੇ, ਪੁਲਿਸ 38 ਲੋਕਾਂ ਦੇ ਮਰਨ ਦੀ ਪੁਸ਼ਟੀ ਕਰ ਰਹੀ ਹੈ।ਇਸ ਦਾ ਕਾਰਨ ਇਹ ਹੈ ਕਿ ਕਈ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੇ ਬਿਨਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਜਲੰਧਬ ਡਿਵੀਜ਼ਨ ਦੇ ਕਮਿਸ਼ਨਰ ਨੂੰ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।ਉੱਥੇ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਅਫਸਰਾਂ ਦੀ ਪੰਜ ਟੀਮਾਂ ਨੇ 40 ਸਥਾਨਾਂ ਤੇ ਛਾਪਾ ਮਾਰ ਕੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਅੰਮ੍ਰਿਤਸਰ ਤੋਂ ਬਲਵਿੰਦਰ ਕੌਰ ਮਿੱਠੂ, ਬਟਾਲਾ ਤੋਂ ਦਰਸ਼ਨ ਰਾਣੀ ਰੰਜਨ ਅਤੇ ਤਰਨਤਾਰਨ ਤੋਂ ਕਸਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਮੁਲਜ਼ਮਾਂ ਨੇ ਪੁੱਛਗਿਛ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਦੀ ਗੱਲ ਕਬੂਲੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਵਿੱਚ ਵੱਡੀ ਮਾਤਰਾ ਵਿੰਚ ਜ਼ਹਿਰੀਲੀ ਸ਼ਰਾਬ ਅਤੇ ਇਸ ਨੂੰ ਬਣਾਉਣ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।ਸਰਕਾਰੀ ਬੁਲਾਰੇ ਦੇ ਅਨੁਸਾਰ ਇਹ ਜਾਂਚ ਡਿਵੀਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਸੰਯੁਕਤ ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਅਤੇ ਸੰਬੰਧਿਤ ਜਿਲਿਆਂ ਦੇ ਐਸਪੀ ਦੇ ਨਾਲ ਮਿਲ ਕੇ ਕੀਤੀ ਜਾਵੇਗੀ।ਮੁੱਖਮੰਤਰੀ ਨੇ ਜਾਂਚ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਲਹੀ ਡਿਵੀਜ਼ਨਲ ਕਮਿਸ਼ਨਬ ਜਲੰਧਰ ਨੂੰ ਕੋਈ ਵੀ ਸਿਵਲ ਅਫਸਰ, ਪੁਲਿਸ ਅਫਸਰ ਜਾਂ ਕਿਸੀ ਵੀ ਵਿਸ਼ੇਸ਼ਕ ਦੀ ਸੇਵਾਵਾਂ ਲੈਣ ਦੇ ਅਧਿਕਾਰ ਦਿੱਤੇ ਹਨ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖਮੰਤਰੀ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਸੂਬੇ ਵਿੱਚ ਨਕਲੀ ਸ਼ਰਾਬ ਬਣਾਉਣ ਦੇ ਕੰਮ ਤੇ ਸਿਕੰਜਾ ਕੱਸਦੇ ਹੋਏ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇ।
ਜ਼ਹਰੀਲੀ ਸ਼ਰਾਬ ਨਾਲ ਮੌਤਾਂ ਦੀ ਘਟਨਾ ਦੇ ਬਾਅਦ ਅੰਮ੍ਰਿਤਸਰ ਦੇਹਾਤੀ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਟਰਾਂਸਫਰ ਤੋਂ ਪਹਿਲਾਂ ਥਾਣਾ ਤਰਸਿਕਾ ਦੇ ਐਸਸਐਚਓ ਵਿਕਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ।ਮਾਮਲੇ ਦੀ ਜਾਂਚ ਦੇ ਲੲਈ ਐਸਪੀ ਡੀ ਗੌਰਵ ਤੁਰਰਾ ਦੀ ਲੀਡਰਸਿਪ ਵਿੱਚ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।ਸਬ ਇੰਸਪੈਕਟਰ ਅਨੂਪ ਸਿੰਘ ਨੇ ਦੱਸਿਆ ਕਿ ਪੁਲਿਸ ਪੀੜਿਤਾਂ ਦੇ ਬਿਆਨ ਦਰਜ ਕਰ ਰਹੀ ਹੈ।ਉੱਥੇ, ਮ੍ਰਿਤਕਾਂ ਦੇ ਪਰਿਵਾਰਾਂ ਨੇ ਇਲਜ਼ਾਮ ਲਾਇਆ ਕਿ ਪਿੰਡ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਪੁਲਿਸ ਦੀ ਮਿਲੀਭਗਤ ਨਾਲ ਚੱਲ ਰਿਹਾ ਹੈ।ਮਰਨ ਵਾਲੇ ਚਾਰ ਵਿਅਕਤੀਆਂ ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਦਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਕੀਤਾ ਗਿਆ।
ਤਰਨਤਾਰਨ ਵਿੱਚ ਸ਼ੁੱਕਰਵਾਰ ਨੂੰ ਜ਼ਹਰੀਲੀ ਸ਼ਰਾਬ ਪੀਣ ਤੋਂ ਇੱਕ ਦੇ ਬਾਅਦ ਇੱਕ 30 ਲੋਕਾਂ ਦੀ ਮੌਤ ਹੋ ਗਈ।ਇਨ੍ਹਾਂ ਵਿੱਚੋਂ 9 ਲੋਕਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਬਿਨਾਂ ਪੋਸਟਮਾਰਟ ਦੇ ਹੀ ਕਰਵਾ ਦਿੱਤਾ।ਗੁਰੂ ਤੇਗ ਬਹਾਦੁਰ ਮੁਹੱਲਾ, ਪਿੰਡ ਭੁੱਲਰ ਅਤੇ ਪਿੰਡ ਬਚੜੇ ਵਿੱਚ ਜ਼ਹਰੀਲੀ ਸ਼ਰਾਬ ਨਾਲ ਜਾਨ ਗਵਾਉਣ ਵਾਲੇ ਤਿੰਨ ਨੌਜਵਾਨਾ ਅਮਰਜੀਤ ਸਿੰਘ, ਪ੍ਰਕਾਸ਼ ਸਿੰਘ ਅਤੇ ਗੁਰਮੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਦੇਸੀ ਸ਼ਰਾਬ ਦਾ ਸੇਵਨ ਕੀਤਾ ਸੀ ਜਿਸ ਦੇ ਕਾਰਨ ਉਨ੍ਹਾ ਦੀ ਤਬੀਅਤ ਬਿਗੜ ਗਈ।ਸਿਰਫ ਇਨ੍ਹਾਂ ਤਿੰਨਾਂ ਦੇ ਰਿਸ਼ਤੇਦਾਰਾਂ ਨੇ ਹੀ ਪੁਲਿਸ ਨੂੰ ਸਿਕਾਇਤ ਦਿੱਤਾ ਕਿ ਜ਼ਹਰੀਲੀ ਸ਼ਰਾਬ ਦੇ ਸੇਵਨ ਤੋਂ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ ਹੈ।ਅਜਿਹੇ ਵਿੱਚ ਪੁਲਿਸ ਨੇ ਵੀ ਤਿੰਨ ਨੌਜਵਾਨਾਂ ਦੀ ਹੀ ਜ਼ਹਰੀਲੀ ਸ਼ਰਾਬ ਦੇ ਸੇਵਨ ਨਾਲ ਮੌਤ ਦੀ ਅਧਿਕਾਰਿਕ ਪੁਸ਼ਟੀ ਕੀਤੀ ਹੈ।
ਤਰਨਤਾਰਨ ਵਿੱਚ ਸ਼ੁੱਕਰਵਾਰ ਸਵੇਰੇ ਜ਼ਹਰੀਲੀ ਸ਼ਰਾਬ ਨਾਲ ਮਰਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ।ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਅਨੁਸਾਰ, ਉਹ ਬੀਮਾਰ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ।ਰਿਸ਼ਤੇਦਾਰਾਂ ਦੇ ਪੁਸ਼ਟੀ ਨ ਕਰਨ ਤੇ ਇਸ ਮੌਤ ਨੂੰ ਹਾਰਟ ਅਟੈਕ ਦਾ ਨਾਮ ਦੇ ਦਿੱਤਾ ਗਿਆ।ਬਾਅਦ ਦੁਪਹਿਰ ਇੱਕ ਹੀ ਮੁਹੱਲੇ ਦੇ 6 ਲੋਕਾਂ ਨੂੰ ਇਕੋ ਜਿਹੇ ਲੱਛਣਾਂ ਦੇ ਕਾਰਨ ਸਿਵਿਲ ਹਸਤਾਲ ਵਿੱਚ ਦਾਖਿਲ ਕਰਵਾਇਆ ਗਿਆ।ਇਨ੍ਹਾਂ ਵਿੱਚੋਂ ਚਾਰ ਦੀ ਮੌਤ ਦੇ ਬਾਅਦ ਭੱਜ ਦੌੜ ਮੱਚ ਗਈ।ਉਸ ਦੇ ਬਾਅਦ ਜਿਲੇ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਇੱਕ ਹੀ ਜਿਹੇ ਲੱਛਣਾਂ ਤੋਂ 5 ਹੋਰ ਲੋਕਾਂ ਦੀ ਮੌਤ ਹੋ ਗਈ।
ਹਸਪਤਾਲ ਤਰਨਤਾਰਨ ਦੇ ਐਸਐਮਓ ਡਾਕਟਰ ਰੋਹਿਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਅਜਿਹੇ 6 ਮਰੀਜ਼ ਇਲਾਜ ਦੇ ਲਈ ਲਿਆਏੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕੋ ਜਿਹੇ ਲੱਛਣ ਦਿਖਾਈ ਦੇ ਰਹੇ ਸਨ।ਸਾਰਿਆਂ ਦੇ ਸਾਹ ਫੁੱਲ ਰਹੇ ਸਨ ਅਤੇ ਸਭ ਨੂੰ ਦੌਰਾ ਪਿਆ ਸੀ।ਜਾਂਚ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੇ ਕਿਸੀ ਜ਼ਹਰੀਲੀ ਚੀਜ਼ ਦਾ ਸੇਵਨ ਕੀਤਾ ਸੀ।ਬਾਅਦ ਵਿੱਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਭ ਨੇ ਸ਼ਰਾਬ ਪੀਤੀ ਸੀ।ਹਾਲਾਂਕਿ ਕਿਸੀ ਵੀ ਅਧਿਕਾਰੀ ਨੇ ਮਰਨ ਵਾਲੇ ਲੋਕਾਂ ਦੀ ਸੰਖਿਆ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।
ਪੁਲਿਸ ਨੇ ਇਨ੍ਹਾਂ ਨੂੰ ਸ਼ੱਕੀ ਮੌਤ ਦੀ ਸ਼੍ਰੇਣੀ ਵਿੱਚ ਰੱਖਿਆ ਹੈ।ਮ੍ਰਿਤਕਾਂ ਵਿੱਚ ਸੁਖਚੈਨ ਸਿੰਘ ਨਿਵਾਸੀ ਜੋਧਪੁਰ ਪਿੰਡ, ਸੁੱਚਾ ਸਿੰਘ ਨਿਵਾਸੀ ਪੰਡੋਰੀ ਗੋਲਾਂ, ਨਿਰਵੈਲ ਸਿੰਘ ਨਿਵਾਸੀ ਜਵਦਾਂ ਕਲਾਂ ਅਤੇ ਵਰਿੰਦਰ ਸਿੰਘ ਨਿਵਾਸੀ ਕਕਾਂ ਕੰਡਿਆਲਾ ਦੀ ਪਹਿਚਾਣ ਹੋ ਪਾਈ ਹੈ।ਹਾਲਾਂਕਿ ਇਨ੍ਹਾਂ ਲੋਕਾਂ ਦੇ ਰਿਸ਼ਤੇਦਾਰਾਂ ਨੇ ਸਿਕਾਇਤ ਨਹੀਂ ਦਿੱਤੀ ਤਾਂ ਇਨ੍ਹਾਂ ਦੀ ਮੌਤ ਨੂੰ ਸ਼ਰਾਬ ਦੇ ਸੇਵਨ ਨਾਲ ਮਰਨ ਵਾਲਿਆਂ ਵਿੱਚ ਨਹੀਂ ਗਿਣਿਆ ਗਿਆ।
ਮੁੱਖ ਸ਼ਮਸ਼ਾਨ ਘਾਟ ਦੇ ਕਰਮਚਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ 9 ਲੋਕਾਂ ਦਾ ਅੰਤਿਮ ਸੰਸਕਾਰ ਬਿਨਾਂ ਪੋਸਟਮਾਰਟਮ ਦੇ ਕੀਤਾ ਗਿਆ ਹੈ।ਸ਼ਮਸ਼ਾਨ ਘਾਟ ਵਿੱਚ ਇੱਕੋ ਵਾਰ ਆਈ ਇਨ੍ਹਾਂ ਲਾਸ਼ਾਂ ਦੇ ਕਾਰਨ ਇੱਕ ਵਾਰ ਤਾਂ ਜਗ੍ਹਾ ਘੱਟ ਪੈ ਗਈ ਸੀ।
ਐਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਪਹਿਲਾਂ ਕਿਸੀ ਨੇ ਵੀ ਪੁਲਿਸ ਦੇ ਕੋਲ ਸ਼ਰਾਬ ਦੇ ਸੇਵਨ ਨਾਲ ਮੌਤ ਹੋਣ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ।ਮੀਡੀਆ ਦੇ ਰਾਹੀਂ ਪੁਲਿਸ ਨੂੰ ਇਸ ਦਾ ਪਤਾ ਲੱਗਿਆ।ਇਸ ਦੇ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਿਲੇ ਦੇ ਸਾਰੇ ਥਾਣਾ ਮੁਖੀਆਂ ਨੂੰ ਆਪਣੇ ਆਪਣੇ ਖੇਤਰ ਵਿੰਚ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ।ਜਿਨ੍ਹਾਂ ਵੀ ਖੇਤਰਾਂ ਵਿੱਚ ਸ਼ਰਾਬ ਦੇ ਸੇਵਨ ਨਾਲ ਲੋਕਾਂ ਦੀ ਮੌਤ ਹੋਈ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।ਕਿਨਾਂ ਲੋਕਾਂ ਨੇ ਸ਼ਰਾਬ ਵੇਚੀ, ਕਿੱਥੋਂ ਸ਼ਰਾਬ ਖਰੀਦੀ ਅਤੇ ਸਮੇਂ ਤੇ ਪੁਲਿਸ ਲੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਮਿਲ ਸਕੀ, ਇਨ੍ਹਾਂ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਮਾਮਲੇ ਵਿੱਚ ਜਿਹੜਾ ਵੀ ਮੁਲਜ਼ਮ ਪਾਇਆ ਗਿਆ, ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਕਰੋਨਾ: ਵਿਗਿਆਨਿਕ ਦੇਣਗੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਟ੍ਰੇਨਿੰਗ, ਦੇਖੋ ਇਲਾਜ ਕਰਨ ਦਾ ਕੱਢਿਆ ਕਿਹੜਾ ਨਵਾਂ ਤਰੀਕਾ

Htv Punjabi

ਦੁਸਹਿਰੇ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਰੈੱਡ ਅਲਰਟ ਜਾਰੀ

htvteam

ਇੱਕ ਦਿਨ ਦੇ ਜਨਤਾ ਕਰਫਿਊ ਤੋਂ ਬਾਅਦ ਦਿੱਲੀ ਦੀ ਹਵਾ ਵਿੱਚ ਹੋਇਆ ਸੁਧਾਰ

Htv Punjabi