Htv Punjabi
Punjab

ਘਰ ਤੋਂ ਆਈਲੈਟਸ ਸੈਂਟਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਕੁੜੀ, ਭਾਈ ਬੋਲਿਆ ਗੱਲਾਂ ‘ਚ ਲਾ ਕੇ ਲਿਜਾਣ ਤੋਂ ਬਾਅਦ ਕੀਤੀ ਹੱਤਿਆ

ਤਰਨਤਾਰਨ : ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਇੱਕ ਕੁੜੀ ਦੀ ਹਤਿਆ ਕਰਨ ਦਾ ਮਾਮਲੇ ਵਿੱਚ ਪੁਲਿਸ ਨੇ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦੇ ਮੁਤਾਬਿਕ ਘਰ ਤੋਂ ਆੲਲੈਟਸ ਸੈਂਟਰ ਦੇ ਲਈ ਕੁੜੀ ਤਰਨਤਾਰਨ ਆਪਣੇ ਦੋਸਤ ਦੇ ਨਾਲ ਗੋਇੰਦਵਾਲ ਸਾਹਿਬ ਆ ਪਹੁੰਚੀ l ਉੱਥੇ ਸਰਾਏਂ ਵਿੱਚ ਸ਼ੱਕੀ ਹਾਲਤ ਵਿੱਚ ਉਸ ਦੀ ਮੌਤ ਹੋ ਗਈ l ਹਾਲਾਂਕਿ ਮ੍ਰਿਤਕਾ ਦੇ ਭਾਈ ਦੀ ਮੰਨੀਏ ਤਾਂ ਉਸ ਦੇ ਦੋਸਤ ਨੇ ਹੀ ਹੱਤਿਆ ਕੀਤੀ ਹੈ ਅਤੇ ਫਿਰ ਇਸ ਨੂੰ ਹਾਦਸਾ ਦਿਖਾਉਣ ਦੇ ਲਈ ਉਸ ਨੇ ਸਿਰ ‘ਤੇ ਸੱਟ ਮਾਰ ਕੇ, ਘਰੇ ਫੋਨ ਕਰਕੇ ਹਸਪਤਾਲ ਵਿੱਚ ਦਾਖਲ ਹੋਣ ਦੀ ਜਾਣਕਾਰੀ ਦਿੱਤੀ l
ਮ੍ਰਿਤਕ ਕੁੜੀ ਦੀ ਪਹਿਚਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੰਤ ਵਾਲ ਦੀ 25 ਸਾਲਾ ਸੰਦੀਪ ਕੌਰ ਤਰਸੇਮ ਸਿੰਘ ਦੇ ਰੂਪ ਵਿੱਚ ਹੋਈ ਹੈ l ਉਹ ਆਈਲੈਟਸ ਕਰ ਰਹੀ ਸੀ l ਇਸੀ ਦੌਰਾਨ ਉਸ ਦੀ ਦੋਸਤੀ ਫਿਰੋਜ਼ਪੁਰ ਜ਼ਿਲ੍ਹੇ ਦੇ ਹੀ ਪਿੰਘ ਨੀਲੇਵਾਲ ਦੇ ਵਰਿਆਮ ਸਿੰਘ ਪੁੱਤਰ ਤਰਸੇਮ ਸਿੰਘ ਦੇ ਨਾਲ ਹੋ ਗਈ l ਜਾਣਕਾਰੀ ਦੇ ਅਨੁਸਾਰ ਸੋਮਵਾਰ ਦੁਪਹਿਰ ਸੰਦੀਪ ਕੌਰ ਆਪਣੇ ਘਰ ਤੋਂ ਆਈਲੈਟਸ ਸੈਂਟਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ, ਜਦਕਿ ਉਹ ਆਪਣੇ ਦੋਸਤ ਵਰਿਆਮ ਸਿੰਘ ਅਤੇ ਉਸ ਦੇ ਭਾਈ ਮਨਜਿੰਦਰ ਸਿੰਘ ਦੇ ਨਾਲ ਫਿਰੋਜ਼ਪੁਰ ਤੋਂ ਜ਼ਿਲ੍ਹਾ ਤਰਨਤਾਰਨ ਦੀ ਏਤਿਹਾਸਿਕ ਕਸਬਾ ਗੋਇੰਦਵਾਲ ਸਾਹਿਬ ਆ ਪਹੁੰਚੀ l ਇੱਥੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਦੇ ਬਾਅਦ ਤਿੰਨਾਂ ਨੇ ਸ਼ਾਮ 4.35 ਵਜੇ ਧਾਰਮਿਕ ਸਥਾਨ ਦੀ ਸਰਾਏਂ ਦੇ ਮੈਨੇਜਰ ਤੋਂ ਕਮਰੇ ਦੀ ਮੰਗ ਕਰਦੇ ਹੋਏ ਦੱਸਿਆ ਕਿ ਵਰਿਆਮ ਸਿੰਘ ਸੰਦੀਪ ਕੌਰ ਦਾ ਪਤੀ ਹੈ ਅਤੇ ਮਨਜਿੰਦਰ ਸਿੰਘ ਉਸ ਦਾ ਭਾਈ ਹੈ l ਮੈਨਜਰ ਨੇ ਇਨ੍ਹਾਂ ਤਿੰਨਾਂ ਨੂੰ ਰਾਤ ਰਹਿਣ ਦੇ ਲਈ ਕਮਰਾ ਦੇ ਦਿੱਤਾ l
ਕਮਰੇ ਵਿੱਚ ਰਾਤ ਗੁਜ਼ਾਰਨ ਤੋਂ ਬਾਅਦ ਸਵੇਰੇ ਵਰਿਆਮ ਸਿੰਘ ਅਤੇ ਮਨਜਿੰਦਰ ਸਿੰਘ ਸੰਦੀਪ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਸਰਾਏਂ ਦੇ ਕਮਰੇ ਤੋਂ ਬਾਹਰ ਲੈ ਆਏ ਅਤੇ ਦੱਸਿਆ ਕਿ ਕਮਰੇ ਵਿੱਚ ਗਿਰਣ ਕਰਕੇ ਉਸ ਦੇ ਸੱਟ ਲੱਗ ਗਈ ਹੈ, ਜਿਸ ਨੂੰ ਉਹ ਹਸਪਤਾਲ ਲੈ ਜਾ ਰਹੇ ਹਨ l ਉਹ ਦੋਨੋਂ ਸੰਦੀਪ ਕੌਰ ਨੂੰ ਗੁਰੂ ਨਾਨਕ ਦੇਵ ਮਲਟੀਸਪੈਸ਼ਲਿਟੀ ਹਸਪਤਾਲ ਤਰਨਤਾਰਨ ਲੈ ਕੇ ਪਹੁੰਚੇ ਤਾਂ ਉੱਥੇ ਡਾਕਟਰਾਂ ਨੂੰ ਕੁੜੀ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਦੀ ਗੱਲ ਕਹੀ, ਪਰ ਕੁਝ ਹੀ ਦੇਰ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l
ਇਸ ਮਾਮਲੇ ਵਿੱਚ ਮ੍ਰਿਤਕ ਸੰਦੀਪ ਕੌਰ ਦੇ ਭਾਈ ਨਛੱਤਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਨੂੰ ਵਰਿਆਮ ਸਿੰਘ ਅਤੇ ਮਨਜਿੰਦਰ ਸਿੰਘ ਆਪਣੀ ਗੱਲਾਂ ਵਿੱਚ ਲਾ ਕੇ ਘਰ ਤੋਂ ਬਾਹਰ ਲੈ ਗਏ l ਉਨ੍ਹਾਂ ਦੋਨਾਂ ਨੇ ਹੀ ਇਸ ਦੀ ਹੱਤਿਆ ਕੀਤੀ ਹੈ l ਨਛੱਤਰ ਸਿੰਘ ਦੀ ਮੰਨੀਏ ਤਾਂ ਵਰਿਆਮ ਸਿੰਘ ਨੇ ਉਸ ਨੂੰ ਫੋਨ ਕਰਕੇ ਉਸ ਦੀ ਭੈਣ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਜਾਣ ਅਤੇ ਗੁਰੂ ਨਾਨਕ ਹਸਪਤਾਲ ਤਰਨਤਾਰਨ ਵਿੱਚ ਦਾਖਲ ਕਰਵਾਉਣ ਦੀ ਗੰਲ ਕਹੀ ਸੀ, ਜਦਕਿ ਹਕੀਕਤ ਇਹ ਹੈ ਕਿ ਸੰਦੀਪ ਕੌਰ ਦੇ ਸਿਰ ਵਿੱਚ ਸੱਟ ਮਾਰ ਕੇ ਹਾਦਸੇ ਦਾ ਨਾਟਕ ਕੀਤਾ ਗਿਆ ਹੈ l ਉੱਧਰ ਥਾਣਾ ਗੋਇੰਦਵਾਲ ਸਾਬਿ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕੌਰ ਦੇ ਭਾਈ ਨਛੱਤਰ ਸਿੰਘ ਦੇ ਬਿਆਨ ‘ਤੇ ਦੋਨਾਂ ਮੁਲਜ਼ਮਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ l

Related posts

ਘਰ ਬੈਠੇ ਮੂਲੀ ਵਾਲੇ ਫਾਰਮੂਲੇ ਨਾਲ ਦੂਰ ਭਜਾਓ ਬਵਾਸੀਰ; 7 ਦਿਨ ਘਰ ਬੈਠਕੇ ਵਰਤੋਂ ਵੈਦ ਜੀ ਦਾ ਨੁਸਖਾ

htvteam

ਨਗਰ ਨਿਗਮ ਦੇ ਕੱਚੇ ਮੁਲਾਜ਼ਮ ਦੀ ਕਰੰਟ ਨਾਲ ਹੋਈ ਮੌਤ; ਖੰਬੇ ਤੇ ਚੜ੍ਹ ਉਤਾਰ ਰਿਹਾ ਸੀ ਸਿਆਸੀ ਇਸ਼ਤਿਹਾਰ

htvteam

ਵਿਦੇਸ਼ ਜਾਣਾ ਹੈ ਤਾਂ ਕਰਨੇ ਪੈਣਗੇ ਇਹ ਰੂਲ ਫਾਲੋ, ਨਹੀਂ ਤਾਂ ਲੱਗ ਜਾਵੇਗੀ ਔਬਜੈਕਸ਼ਨ

Htv Punjabi

Leave a Comment