Htv Punjabi
crime news Entertainment Punjab

ਸਟੱਡੀ ਵੀਜ਼ਾ ਦੇ ਨਾਮ ‘ਤੇ ਯੂਕੇ ਭੇਜਣ ਵਾਲੇ ਏਜੰਟਾਂ ਦਾ ਅਜਿਹਾ ਕਾਲਾ ਸੱਚ, ਜਿਸਨੂੰ ਪੜ੍ਹ ਕੇ ਅੱਖਾਂ ਫਟੀਆਂ ਰਹਿ ਜਾਣਗੀਆਂ 

ਜਲੰਧਰ : ਇੱਕ ਵੀ ਪੈਸਾ ਪਹਿਲਾਂ ਨਹੀਂ, ਪੂਰੀ ਫੀਸ ਸਟੱਡੀ ਵੀਜ਼ਾ ਮਿਲਣ ਦੇ ਬਾਅਦ, ਪੇ ਆਫਟਰ ਵੀਜ਼ਾ, ਸਾਰਾ ਵੀਜ਼ਾ ਲੱਗਣ ਦੇ ਬਾਅਦ, ਪਹਿਲਾਂ ਆਓ ਪਹਿਲਾਂ ਪਾਓ ਯੂਕੇ ਦਾ ਸਟੱਡੀ ਵੀਜ਼ਾ, ਕੋਰੋਨਾ ਕਾਲ ਵਿੱਚ ਅਜਿਹੇ ਵਿਗਿਆਪਨਾਂ ਨੇ ਸੋਸ਼ਲ ਮੀਡੀਆ ਤੇ ਅਤੇ ਸ਼ਹਿਰਾਂ ਵਿੱਚ ਧੂਮ ਮਚਾ ਰੱਖੀ ਹੈ।
ਯੂਕੇ ਦਾ ਵੀਜ਼ਾ ਆਵੇਦਨ ਸੈਂਟਰ ਕੀ ਖੁੱਲਿਆ, ਸਟੱਡੀ ਵੀਜ਼ਾ ਦੇ ਨਾਮ ਤੇ ਮੋਟਾ ਪੈਸਾ ਠੱਗਣ ਵਾਲੇ ਏਜੰਟਾਂ ਨੇ ਦੁਕਾਨ ਸਜਾ ਲਈ ਹੈ।ਆਲਮ ਇਹ ਹੈ ਕਿ ਵਿਦਿਆਰਥੀਆਂ ਤੇ 12-12 ਲੱਖ ਖਰਚ ਕਰਕੇ 20 ਲੱਖ ਵਸੂਲੇ ਜਾ ਰਹੇ ਹਨ।ਇੰਨਾ ਹੀ ਨਹੀਂ ਲੋਕਾਂ ਨੂੰ ਜਾਲ ਵਿੱਚ ਫਸਾਉਣ ਦੇ ਲਈ ਵੀਡੀਓ ਬਣਾ ਕੇ ਵਾਇਰਲ ਕੀਤੇ ਜਾ ਰਹੇ ਹਨ ਕਿ ਬਿਨਾਂ ਆਈਲੈਟਸ ਦੇ ਜੇਕਰ ਅਗਰੇਜ਼ੀ ਵਿੱਚ 50 ਫੀਸਦੀ ਅੰਕ ਹਨ ਤਾਂ ਵੀ ਯੂਕੇ ਦਾ ਸਟੱਡੀ ਵੀਜ਼ਾ ਲੱਗ ਸਕਦਾ ਹੈ ਜਦ ਕਿ ਇਹ ਨਾਮੁਮਕਿਨ ਹੈ।
ਪੇ ਆਫਟਰ ਵੀਜ਼ਾ ਦੇ ਨਾਮ ਤੇ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਹੈ।ਵਿਦਿਆਰਥੀ ਇਸ ਚੱਕਰ ਵਿੱਚ ਫਸ ਜਾਂਦੇ ਹਨ ਕਿ ਉਨ੍ਹਾਂ ਨੂੰ ਜੇਬ ਤੋਂ ਪੈਸਾ ਨਹੀਂ ਖਰਚ ਕਰਨਾ ਪਵੇਗਾ, ਸਭ ਕੁਝ ਏਜੰਟ ਲਾ ਦਿੰਦਾ ਹੈ।ਯੂਕੇ ਵਿੱਚ ਇੱਕ ਸਟੂਡੈਂਟ ਦੀ ਸਲਾਨਾ ਫੀਸ 12 ਲੱਖ ਦੇ ਕਰੀਬ ਹੁੰਦੀ ਹੈ।ਏਜੰਟ ਅੱਧੀ ਫੀਸ 6 ਲੱਖ ਵੀ ਭਰਦੇ ਹਨ।
ਇਸ ਦੇ ਇਲਾਵਾ 70 ਹਜ਼ਾਰ ਰੁਪਏ ਦੂਤਾਵਾਸ, 80 ਹਜ਼ਾਰ ਇੰਸ਼ੋਰੈ਼ਸ ਅਤੇ 50 ਹਜ਼ਾਰ ਏਅਰ ਟਿਕਟ ਦਾ ਖਰਚ ਕੀਤਾ ਜਾਂਦਾ ਹੈ।ਇਸ ਦੇ ਇਲਾਵਾ ਸਟੂਡੈਂਟ ਦੇ ਖਾਤੇ ਵਿੱਚ ਏਜੰਟ ਆਪਣੇ ਕੋਲ ਤੋਂ ਪੈਸੇ ਜਮਾਂ ਕਰਵਾ ਕੇ ਅੰਬੈਸੀ ਨੂੰ ਭੇਜਦੇ ਹਨ ਕਿ ਆਵੇਦਨਕਰਤਾ ਦੇ ਕੋਲ ਪੂਰਾ ਫੰਡ ਹੈ।ਕੁੱਲ ਮਿਲਾ ਕੇ 10 ਤੋਂ 12 ਲੱਖ ਦੇ ਵਿੱਚ ਖਬਚ ਆਉਂਦਾ ਹੈ ਪਰ ਏਜੰਟ ਵੀਜ਼ਾ ਲਗਵਾ ਕੇ 20-20 ਲੱਖ ਰੁਪਏ ਤੱਕ ਵਸੂਲ ਰਹੇ ਹਨ।
ਹੁਣ ਤੋਂ ਪਹਿਲਾਂ 2007-08 ਵਿੱਚ ਯੂਕੇ ਨੇ ਸਟੰਡੀ ਵੀਜ਼ਾ ਖੋਲਿਆ ਸੀ।ਤਦ ਵੀ ਪੰਜਾਬ ਦੇ ਏਜੰਟਾਂ ਨੇ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੂੰ ਸਟੂਡੈਂਟ ਬਣਾ ਕੇ ਯੂਕੇ ਭੇਜ ਦਿੱਤਾ ਸੀ।ਉਨ੍ਹਾ ਦੀ ਇਸੀ ਕਰਮਾਤ ਦੇ ਕਾਰਨ ਉੱਥੇ ਦੀ ਸਰਕਾਰ ਨੇ ਵੀਜ਼ਾ ਬੰਦ ਕਰ ਦਿੱਤਾ ਸੀ ਅਤੇ 10 ਸਾਲ ਤੱਕ ਓਪਨ ਨਹੀਂ ਕੀਤਾ।
ਪਿਛਲੇ ਸਾਲ ਯੂਕੇ ਨੇ ਦੁਬਾਰਾ ਸਟੱਡੀ ਵੀਜ਼ਾ ਓਪਨ ਕੀਤਾ ਤਾਂ ਏਜੰਟਾਂ ਨੇ ਚਾਂਦੀ ਕੁੱਟਣੀ ਸ਼ੁਰੂ ਕਰ ਦਿੱਤੀ।ਹਾਲਾਤ ਇਹ ਸਨ ਕਿ ਸਟੂਡੈਂਟਸ ਦੀ ਪੰਜਾਹ ਫੀਸਦੀ ਅਦਾ ਕਰਕੇ ਉਨ੍ਹਾਂ ਨੂੰ ਯੁਕੇ ਭੇਜ ਦਿੱਤਾ ਗਿਆ।ਜਦ ਯੂਕੇ ਦੇ ਕਾਲਜਾਂ ਅਤੇ ਯੂਨੀਵਰਸਿਟੀ ਨੇ ਦੁਬਾਰਾ ਫੀਸ ਮੰਗੀ ਤਾਂ ਸਟੂਡੈਂਟਸ ਸਟੱਡੀ ਛੱਡ ਕੇ ਭੱਜ ਗਏ।
ਸਟੱਡੀ ਵੀਜ਼ਾ ਦੇ ਲਈ ਯੂਕੇ ਦੁਆਰਾ ਇੱਨੀ ਰਾਹਤ ਦਿੱਤੀ ਗਈ ਸੀ ਕਿ ਉੱਥੇ ਜਾਣ ਦੇ ਲਈ ਆਈਲੈਟਸ ਦੀ ਜ਼ਰੂਰਤ ਨਹੀਂ ਹੈ।ਯੂਕੇ ਦੇ ਜੀਸੀਯੂ, ਮਿਡਲ ਸੈਕਸ, ਵੋਲਵਰ ਹੈਪਟਨ ਅਤੇ ਬਾਲਟਨ ਯੂਨੀਵਰਸਿਟੀ ਸਿੱਖਿਆ ਸੰਸਥਾਨਾਂ ਵਿੱਚ ਸਟੱਡੀ ਵੀਜ਼ਾ ਜਾਰੀ ਕੀਤਾ ਸੀ।ਪੰਜਾਬ ਦੇ ਨੌਜਵਾਨਾਂ ਵਿੱਚ ਯੂਕੇ ਜਾਣ ਦਾ ਕਰੇਜ਼ ਹੈ, ਇਸੀ ਦਾ ਫਾਇਦਾ ਏਜੰਟਾਂ ਨੇ ਚੁੱਕਿਆ।
ਏਜੰਟਾਂ ਨੇ ਵਿਦਿਆਰਥੀਆਂ ਦੇ ਨਾਮ ਤੇ 20-20 ਲੱਖ ਰੁਪਏ ਵਸੂਲ ਕੇ ਯੂਨੀਵਰਸਿਟੀ ਵਿੱਚ ਹਜ਼ਾਰਾਂ ਐਡਮਿਸ਼ਨ ਕਰਵਾਏ।ਪੰਜਾਬ ਤੋਂ ਸਟੱਡੀ ਵੀਜ਼ਾ ਤੇ ਕਰੀਬ 5 ਹਜ਼ਾਰ ਨੌਜਵਾਨ ਯੂਕੇ ਪਹੁੰਚ ਗਏ।ਇਸ ਤੋਂ ਪਹਿਲਾਂ ਕੀ ਵਿਦਿਆਰਥੀ ਦੂਸਰੇ ਸੇਮੈਸਟਰ ਦੀ ਫੀਸ ਭਰਦੇ ਕਰੀਬ 3 ਹਜਾਰ ਸਟੂਡੈਂਟ ਭੱਜ ਗਏ।ਵੋਲਵਰ ਹੈਂਪਟਨ ਯੂਨੀਵਰਸਿਟੀ ਦਾ ਤਾਂ ਹਾਲ ਬੇਹਾਲ ਹੋ ਗਿਆ, ਉੱਥੇ ਨਾ ਮਾਤਰ ਬੱਚੇ ਹੀ ਰਹਿ ਗਏ ਹਨ।
ਐਸੋਸੀਏਸ਼ਨ ਆਫ ਓਵਰਸੀਜ਼ ਕੰਸਲਟੈਂਟ ਐਜੂਕੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਦਾ ਕਹਿਣਾਾ ਹੈ ਕਿ ਵਿਦੇਸ਼ੀ ਐਜੂਕੇਸ਼ਨ ਇੰਡਸਟਰੀ ਵਿੱਚ ਕਾਫੀ ਲੋਕ ਅਜਿਹੇ ਵੜ ਆਏ ਹਨ ਜਿਨ੍ਹਾਂ ਦਾ ਮਕਸਦ ਪੈਸਾ ਕਮਾਉਣਾ ਹੈ।ਬੱਚਿਆਂ ਦੀ ਫੀਸ ਘੱਟ ਅਦਾ ਕਰ ਏਜੰਟ ਆਪਣੀ ਜੇਬਾਂ ਭਰ ਰਹੇ ਹਨ।ਹੁਣ ਅਜਿਹੇ ਏਜੰਟਾਂ ਦੇ ਬਾਰੇ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਦੀ ਤਿਆਰੀ ਕਰ ਰਹੇ ਹਨ।ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਕਾਲਜ ਦੀ ਫੀਸ ਦੀ ਰਸੀਦ ਅਤੇ ਬਾਕੀ ਖਰਚਿਆਂ ਤੇ ਪੂਰੀ ਨਜ਼ਰ ਰੱਖਣ।ਇਸ ਦੇ ਲਈ ਬੱਚਿਆਂ ਵਿੱਚ ਜਾਗਰੁਕਤਾ ਅਭਿਆਨ ਵੀ ਚਲਾਏ ਜਾ ਰਹੇ ਹਨ।
ਸਟੱਡੀ ਅਬਾਰਡ ਕੰਸਲਟੈਂਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਮਿਤੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਯੂਕੇ ਜਾਣ ਵਾਲੇ ਬੱਚਿਆਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ।ਜਿਸ ਵੀ ਏਜੰਟ ਦੇ ਕੋਲ ਜਾਂਦੇ ਹਨ ਉਸ ਦੇ ਦੁਆਰਾ ਖਰਚ ਪੈਸੇ ਦਾ ਬਿਓਰਾ ਲੈਣਾ ਚਾਹੀਦਾਾ ਹੈ।ਏਜੰਟ ਨੇ ਸਾਲ ਦੀ ਫੀਸ ਅਦਾ ਕੀਤੀ ਹੈ ਜਾਂ 6 ਮਹੀਨੇ ਦੀ ਹੈ।ਪਿਛਲੇ ਸਾਲ ਵੀ ਯੂਕੇ ਵਿੱਚ ਜਾ ਕੇ ਪੰਜਾਬੀ ਬੱਚਿਆਂ ਨੂੰ ਕਾਫੀ ਦਿੱਕਤਾਂ ਆਈਆਂ ਸਨ।

Related posts

ਸ਼ਰਾਬੀ ਪੁਲਸੀਏ ਤੇ ਹੋਇਆ ਵੱਡਾ ਐਕਸ਼ਨ

htvteam

ਆਪ ਆਗੂ ਦਾ ਪਿਆ ਪੰਗਾ

htvteam

ਜਾਣਕਾਰਾਂ ਦੇ ਇਕ ਫੋਨ ‘ਤੇ ਘਰੋਂ ਬਾਹਰ ਜਾਣ ਵਾਲੇ ਸੋਚ ਸਮਝਕੇ ਜਾਇਓ ਕਰੋ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ

htvteam