Htv Punjabi
Punjab

ਕਿਸਾਨ ਅੰਦੋਲਨ ਦਾ 43ਵਾਂ ਦਿਨ, ਤਕਰੀਬਨ 60 ਹਜ਼ਾਰ ਟਰੈਕਟਰਾਂ ਨਾਲ ਕੱਢਿਆ ਜਾ ਰਿਹਾ ਮਾਰਚ

ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦਾ ਅੱਜ 43ਵਾਂ ਦਿਨ ਹੈ, ਕਿਸਾਨ ਅੱਜ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਨ ਲਈ ਟਰੈਕਟਰ ਮਾਰਨ ਕੱਢ ਰਹੇ ਨੇ, ਉਹਨਾਂ ਦਾ ਦਾਅਵਾ ਹੈ ਕਿ ਇਸ ਮਾਰਚ ਚ 60 ਹਜ਼ਾਰ ਟਰੈਕਟਰ ਸ਼ਾਮਿਲ ਹਨ. ਇਹ ਮਾਰਚ ਸਿੰਘੂ ਬਾਰਡਰ ਤੋਂ ਟਿਕਰੀ , ਟਿਕਰੀ ਤੋਂ ਸ਼ਾਹਜਹਾਪੁਰ, ਗਾਜ਼ੀਪੁਰ ਤੋਂ ਪਲਵਨ ਅਤੇ ਪਲਵਨ ਤੋਂ ਗਾਜੀਪੁਰ ਤੱਕ ਕੱਢਿਆ ਜਾਵੇਗਾ,
ਇਸ ਮੌਕੇ ਮਾਰਚ ਨੂੰ ਦੇਖਦੇ ਹੋਏ ਕਈ ਥਾਵਾਂ ਤੇ ਪੁਲਿਸ ਤੇ ਵੀਡੀਓ ਰਿਕਾਰਡਿੰਗ ਲਗਾਈ ਹੋਈ ਹੈ,

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਹੋਵੇਗੀ। ਅੱਜ ਦਾ ਮਾਰਚ ਉਸੇ ਦਾ ਟ੍ਰੈਲਰ ਹੈ, ਹਰਿਆਣਾ ਦੇ ਕਿਸਾਨ ਸੰਗਠਨਾਂ ਨੇ ਹਰ ਪਿੰਡ `ਚ 10 ਔਰਤਾਂ ਨੂੰ 26 ਜਨਵਰੀ ਦੇ ਲਈ ਬੁਲਾਇਆ ਹੈ,

ਇਸ ਮੌਕੇ ਕਿਸਾਨਾਂ ਵਲੋਂ ਅਪੀਲ ਕੀਤੀ ਗਈ ਹੈ ਕਿ ਗਣਤੰਤਰ ਦਿਵਸ ਦੇ ਮੌਕੇ ਔਰਤਾਂ ਵੱਲੋਂ ਮਾਰਚ ਦੀ ਅਗਵਾਹੀ ਕੀਤੀ ਜਾਵੇਗੀ , ਜਿਸ ਦੇ ਚਲਦਿਆਂ ਹਰਿਆਣਾ `ਚ ਕਰੀਬ 250 ਔਰਤਾਂ ਨੂੰ ਟਰੈਕਟਰ ਦੀ ਟਰੇਨਿੰਗ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਿਸਾਨ ਭਵਨ `ਚ ਕੇਂਦਰ ਸਰਕਾਰ ਤੇ ਕਿਸਾਨ ਜੱਥੇਬੰਦੀਆਂ ਦੇ ਦਰਿਆਨ ਮੀਟਿੰਗ ਹੋਈ ਸੀ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਸਰਕਾਰ ਵਲੋਂ ਕਈ ਕਾਰਨ ਦੱਸਦੇ ਹੋਏ ਮੰਗਾਂ ਨਾ ਮੰਨੀਆਂ ਗਈਆਂ ਤੇ ਅਗਲੀ ਮੀਟਿੰਗ 8 ਜਨਵਰੀ ਨੂੰ ਰੱਖ ਦਿੱਤੀ ਗਈ ਸੀ।

Related posts

ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਦਾ ਚੜ੍ਹਿਆ ਪਾਰਾ, ਮੁਸਲਮਾਨਾਂ ਦੇ ਹੱਕ ‘ਚ ਦਿੱਤੀ ਧਮਾਕੇਦਾਰ ਸਪੀਚ 

Htv Punjabi

ਜੇਕਰ ਔਰਤਾਂ ‘ਚ ਆਹ 4 ਚੀਜ਼ਾਂ ਦਿਖਾਈ ਦੇਣ ਲੱਗਣ ਤਾਂ ਸਮਝੋ ਉਨ੍ਹਾਂ ਨੂੰ ਜਨਾਨਾ ਕਮਜ਼ੋਰੀ ਹੋਗੀ

htvteam

5ਵੀਂ ਤੇ 8ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਤੋਂ ਪਹਿਲਾਂ ਕਰਨਾ ਪਊ ਆਹ ਕੰਮ, ਨਹੀਂ ਤਾਂ ਨਹੀਂ ਬੈਠਣ ਦਿੱਤਾ ਜਾਏਗਾ ਪੇਪਰਾਂ ‘ਚ, ਸਾਰੇ ਕਹਿੰਦੇ, ਆਹ ਨਵਾਂ ਈ ਪੰਗੈ!

Htv Punjabi