Htv Punjabi
Sport

ਚੇਨੱਈ ਦੀ ਫਲਾਪ ਬੈਟਿੰਗ ‘ਤੇ ਸਹਿਵਾਗ ਨੇ ਕੀਤਾ ਅਜਿਹਾ ਕੁਮੈਂਟ ਸਾਰੇ ਵੇਖਦੇ ਰਹਿ ਗਏ

ਆਈਪੀਐੱਲ ਸੀਜ਼ਨ-13 ਦੇ ਇਕ ਮੈਚ ‘ਚ ਸ਼ੁੱਕਰਵਾਰ ਰਾਤ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਟਾਸ ਚੇਨੱਈ ਨੇ ਜਿੱਤੀ ਅਤੇ ਦਿੱਲੀ ਨੂੰ ਪਹਿਲਾਂ ਬੈਟਿੰਗ ਕਰਨ ਨੂੰ ਕਿਹਾ। ਦਿੱਲੀ ਨੇ 175 ਦੌੜਾਂ ਬਣਾਈਆਂ। ਜਵਾਬ ‘ਚ ਚੇਨੱਈ 7 ਵਿਕਟਾਂ ‘ਤੇ 131 ਦੌੜਾ ਹੀ ਬਣਾ ਸਕੀ। ਤਿੰਨ ਮੈਚਾਂ ‘ਚ ਧੋਨੀ ਦੀ ਟੀਮ ਦੀ ਇਹ ਦੂਸਰੀ ਹਾਰ ਹੈ। ਮੈਚ ਦੇ ਬਾਅਦ ਵਰੇਂਦਰ ਸਹਿਵਾਗ ਨੇ ਟਵੀਟਰ ਦੇ ਜ਼ਈਏ ਚੇਨੱਈ ਦੀ ਬੈਟਿੰਗ ‘ਤੇ ਤੰਜ਼ ਕਸਿਆ। ਕਿਹਾ ਅਗਲੇ ਮੈਚ ‘ਚ ਚੇਨੱਈ ਦੇ ਬੱਲੇਬਾਜ਼ਾਂ ਨੂੰ ਬੈਟਿੰਗ ਤੋਂ ਜਾਣ ਤੋਂ ਪਹਿਲਾਂ ਗਲੁਕੋਜ਼ ਚੜਵਾਉਣਾ ਚਾਹੀਦਾ।

ਸ਼ਹਿਵਾਗ ਨੇ ਅਜਿਹਾ ਕਿਹਾ ਕਿਉਕਿ ਦਿੱਲੀ ਦੇ ਖਿਲਾਫ ਚੇਨੱਈ ਦੀ ਬੈਟਿੰਗ ਇਕ ਵਾਰ ਫਿਰ ਫਲਾਪ ਰਹੀ। ਓਪਨਰ ਮੁੜ ਫਿਰ ਚੰਗੀ ਸ਼ੁਰੂਆਤ ਨਹੀਂ ਦਵਾ ਸਕੇ। ਸ਼ੇਨ ਵਟਸਨ(14) ਅਤੇ ਮੁਰਲੀ ਵਿਜੇ (10) ਤੇ ਫਲਾਪ ਰਹੇ। ਟਾਪ ਆਰਡਰ ਦੇ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕੇ। ਕੇਦਾਰ ਜਾਯਵ ਨੇ 26, ਐਮਐਸ ਧੋਨੀ ਨੇ 15 ਅਤੇ ਰਵਿੰਦਰ ਜਡੇਜਾ 12 ਦੋੜਾਂ ਹੀ ਬਣਾ ਸਕੇ। ਚੇਨੱਈ ਦੇ 4 ਵਿਕੇਟ 98 ਦੌੜਾਂ ‘ਤੇ ਡਿੱਗ ਗਏ ਸਨ।

ਸਹਿਵਾਗ ਅਕਸਰ ਕ੍ਰਿਕੇਟ ਅਤੇ ਕ੍ਰਿਕਟਰਸ ਨੂੰ ਲੈਕੇ ਮਜ਼ਾਕੀਆਂ ਟਿੱਪਣੀ ਕਰਦੇ ਰਹਿੰਦੇ ਹਨ। ਪਿਛਲੇ ਦਿਨਾਂ ‘ਚ ਇਕ ਗਲਤ ਸ਼ਾਟ ਰਨ ਦੇਣ ‘ਤੇ ਉਹਨਾਂ ਨੇ ਅੰਪਾਇਰ ਨੂੰ ਦੋਸ਼ੀ ਠਹਿਰਾਇਆ ਅਤੇ ਮੈਨ ਆਫ ਦੀ ਮੈਚ ਅੰਪਾਇਰ ਨੂੰ ਹੀ ਦੇਣ ਦੀ ਮੰਗ ਕੀਤੀ।

Related posts

17 ਕਰੋੜ ਦੇ ਵਿਰਾਟ ਕੋਹਲੀ ਦਾ ਸੀਜ਼ਨ ‘ਚ ਫਲਾਪ ਸ਼ੋਅ, 3 ਮੈਚਾਂ ‘ਚ ਸਿਰਫ 18 ਦੌੜਾਂ

htvteam

ਰੈਨਾ ਦੇ ਫੁੱਫੜ ਨੂੰ ਉਤਾਰਿਆ ਮੌਤ ਦੇ ਘਾਟ ਤਾਂ ਰੈਨਾ ਦੇ ਟਵੀਟ ਤੋਂ ਬਾਅਦ ਐਕਸ਼ਨ ‘ਚ ਕੈਪਟਨ ਅਮਰਿੰਦਰ ਸਿੰਘ, ਐੱਸਆਈਟੀ ਕੀਤੀ ਗਠਿਤ

htvteam

IPL 2020: ਸੱਟੇਬਾਜ਼ਾਂ ਤੋਂ ਇਸ ਤਰ੍ਹਾਂ ਬਚਾਇਆ ਜਾ ਰਿਹਾ ਖਿਡਾਰੀਆਂ ਨੂੰ, ਵੱਡੇ ਅਫਸਰ ਵੱਡੇ ਖੇਡ

htvteam