ਸਰਹੱਦ ‘ਤੇ ਫਾਈਰਿੰਗ ਨੂੰ ਲੈ ਕੇ ਭਾਰਤੀ ਫੌਜ ਨੇ ਚੀਨ ਦੇ ਬਿਆਨ ਨੂੰ ਝੂਠਾ ਦੱਸਿਆ ਹੈ। ਭਾਰਤੀ ਫੌਜ ਨੇ ਕਿਹਾ ਕੇ ਫਾਈਰਿੰਗ ਚੀਨ ਦੇ ਵਲੋਂ ਕੀਤੀ ਗਈ। ਜਦਕਿ ਚੀਨ ਨੇ ਬਿਆਨ ਦਿੱਤਾ ਸੀ ਕਿ ਫਾਈਰਿੰਗ ਭਾਰਤ ਦੇ ਵੱਲੋਂ ਹੋਈ ਸੀ। ਫੌਜ ਦੇ ਬਿਆਨ ਦੇ ਮੁਤਾਬਿਕ 7 ਸਤੰਬਰ ਨੂੰ ਚੀਨ ਦੀ ਪੀਐਲਏ ਫੌਜ ਸਾਡੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦਕਿ ਭਾਰਤੀ ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੀਨੀ ਫੌਜੀਆਂ ਨੇ ਫਾਈਰਿੰਗ ਕੀਤੀ। ਉਕਸਾਉਣ ਦੇ ਬਾਅਦ ਵੀ ਭਾਰਤੀ ਫੌਜੀਆਂ ਨੇ ਜ਼ਿੰਮੇਦਾਰਾਨਾ ਵਿਹਾਰ ਕੀਤਾ।

ਭਾਰਤੀ ਫੌਜ ਨੇ ਇਹ ਵੀ ਕਿਹਾ ਹੈ ਕਿ ਸਾਡੇ ਵੱਲੋਂ ਸਰਹੱਦ ‘ਤੇ ਸਥਿਤੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦ ਕੇ ਚੀਨ ਉਕਸਾਉਣ ਦੀਆਂ ਹਰਕਤਾਂ ਕਰਦਾ ਹੈ। ਉਹਨਾਂ ਨੇ ਕਿਹਾ ਕਿ ਚੀਨ ਬੇਪਰਵਾਹ ਹੋ ਕੇ ਦੋਹਾਂ ਦੇਸ਼ਾਂ ਦੇ ਵਿੱਚ ਹੋਏ ਸਮਝਾਉਤੇ ਦੀਆਂ ਧੱਜੀਆਂ ਉਡਾ ਰਿਹਾ ਹੈ। ਇਕ ਪਾਸੇ ਤਾਂ ਉਹ ਮਿਲਟਰੀ ਡਿਪਲੋਮੈਸੀ ਅਤੇ ਰਾਜਨੀਤਿਕ ਪੱਧਰ ‘ਤੇ ਗੱਲਬਾਤ ਕਰ ਰਿਹਾ ਹੈ ਤਾਂ ਦੂਸਰੇ ਪਾਸੇ ਅਜਿਹੀਆਂ ਹਰਕਤਾਂ ਕਰ ਰਿਹਾ ਹੈ।
ਫੌਜ ਨੇ ਇਹ ਵੀ ਕਿਹਾ ਹੈ ਕਿ ਅਸੀਂ ਸ਼ਾਂਤੀ ਰੱਖਣਾ ਚਾਹੁੰਦੇ ਹਾਂ ਅਤੇ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਿਸੇ ਵੀ ਕੀਮਤ ‘ਤੇ ਕਰਾਂਗੇ। ਫੌਜ ਦੇ ਅਨੁਸਾਰ ਚੀਨ ਦੇ ਵੇਸਟਰਨ ਥਿਏਟਰ ਕਮਾਂਡ ਨੇ ਝੂਠੇ ਬਿਆਨ ਦੇ ਜ਼ਰੀਏ ਦੇਸ਼ ਅਤੇ ਬਾਕੀ ਦੁਨੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

