Htv Punjabi
Uncategorized

ਸੁਖਬੀਰ ਬਾਦਲ ਬੱਚਿਆਂ ਨਾਲ ਖੁਦਕੁਸ਼ੀ ਕਰਨ ਵਾਲੇੇ ਪਰਿਵਾਰ ਨਾਲ ਮਿਲੇ, ਦੁੱਖ ਕੀਤਾ ਸਾਂਝਾ

ਪਿਛਲੇ ਦਿਨੀਂ ਫਰੀਦਕੋਟ ਵਿਚ ਇਕ ਦੁਖਦਾਈ ਘਟਨਾ ਵਾਪਰੀ ਸੀ ਜਿਸ ਵਿੱਚ ਇਕ ਕਰਨ ਕਟਾਰੀਆ ਨਾਮ ਦੇ ਨੋਜਵਾਨ ਵਲੋਂ ਆਪਣੇ ਦੋ ਬੱਚਿਆਂ ਆਪਣੀ ਪਤਨੀ ਨੂੰ ਗੋਲੀ ਮਾਰਨ ਉਪਰੰਤ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਵਿੱਚ ਕਰਨ ਦੇ ਦੋ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਕਰਨ ਦੀ ਲੁਧਿਆਣਾ ਦੇ ਇਕ ਹਸਪਤਾਲ ਚ ਮੌਤ ਹੋ ਗਈ ਸੀ ਅਤੇ ਮਿਰਤਕ ਦੀ ਪਤਨੀ ਅੱਜ ਵੀ ਜੇਰੇ ਇਲਾਜ ਹੈ, ਮਿਰਤਕ ਨੇ ਜੋ ਸੁਸਾਈਡ ਨੋਟ ਲਿਖਿਆ ਸੀ ਉਸਦੇ ਉਧਾਰ ਤੇ ਗਿਦੜਬਾਹਾ ਦੇ ਕਾਂਗਰਸੀ ਵਧਾਇਕ ਰਾਜਾ ਵੜਿੰਗ ਦੇ ਰਿਸ਼ਤੇਦਾਰ ਡਿਪੀ ਵਨਾਇਕ ਤੇ ਪੁਲਿਸ ਵਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ ਇਸਦੇ ਚਲਦੇ ਅੱਜ ਫਰੀਦਕੋਟ ਚ ਮਿਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਤੇ ਪਹੁੰਚੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ,ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਗਿਦੜਬਾਹਾ ਤੋਂ ਅਕਾਲੀ ਦਲ ਦੇ ਹਰਦੀਪ ਸਿੰਘ ਡਿਪੀ ਢਿੱਲੋਂ ਵੀ ਮਜੂਦ ਸਨ।

ਇਸ ਮੌਕੇ ਸੁਖਬੀਰ ਬਾਦਲ ਨੇ ਪਤਰਕਾਰਾਂ ਨਾਲ ਗੱਲਬਾਤ ਕਰਨ ਅਤੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਸਿਰਫ ਇੰਨਾ ਹੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਜਿਸਦਾ ਬੇਹੱਦ ਅਫਸੋਸ ਹੈ।ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ।

Related posts

ਪੂਨਮ ਪਾਂਡੇ ਨੇ ਚੁੱਪ-ਚਪੀਤੇ ਕਰਵਾਇਆ ਵਿਆਹ ਤਾਂ ਬਾਅਦ ‘ਚ ਮੁੜ ਹੋਇਆ ਵੱਡਾ ਕਾਂਢ!

htvteam

ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਉੱਤੇ ਪੈਸੇ ਠੱਗਣ ਵਾਲਾ ਗ੍ਰਿਫਤਾਰ

htvteam

ਪਬਜੀ ਖੇਡਣ ਵਾਲਿਆਂ ਲਈ ਖੁਸ਼ਖਬਰੀ, ਖਬਰ ਪੜ੍ਹ ਕੇ ਤੁਸੀਂ ਵੀ ਖੇਡ ਸਕੋਂਗੇ ਮੁੜ ਤੋਂ ਪਬਜੀ

htvteam