Htv Punjabi
Punjab siyasat

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਕੀਤਾ ਚੈਲੇਂਜ

ਇੱਥੇ ਇੱਕ ਫੇਰੀ ਦੌਰਾਨ ਸਿੱਧੂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਡੀਜੀਪੀ ਨਾਲ ਮੁਲਾਕਾਤ ਸਾਬਤ ਹੁੰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਇਹ ਗੱਲ ਸੁਖਬੀਰ ਦੇ ਉਸ ਬਿਆਨ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਹੀ, ਜਿਸ ‘ਚ ਉਨ੍ਹਾਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਸਨ।

ਸਿੱਧੂ ਨੇ ਕਿਹਾ ਕਿ ਅਕਾਲੀ ਈਡੀ ਦੇ ਛਾਪਿਆਂ ਤੋਂ ਡਰਦੇ ਹਨ ਅਤੇ ਉਨ੍ਹਾਂ ਦੇ ਨਾਂ ਦਾ ਹਵਾਲਾ ਦੇ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵੱਲੋਂ ਫਾਸਟਵੇ ਕੇਬਲ ਨੈੱਟਵਰਕ ਦੇ ਮਾਲਕ ਗੁਰਦੀਪ ਸਿੰਘ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਜੁਝਾਰ ਬੱਸ ਸਰਵਿਸ ਦੀ ਜਾਇਦਾਦ ‘ਤੇ ਛਾਪੇਮਾਰੀ ਕਰਨ ਅਤੇ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰ ਪਾਲ ਨਾਲ ਮਿਲੀਭੁਗਤ ਦਾ ਖੁਲਾਸਾ ਕਰਨ ਦੇ ਨਾਲ ਕਿਹਾ ਅਕਾਲੀ ਲੀਡਰਸ਼ਿਪ ਡਰੀ ਹੋਈ ਹੈ|

ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਇੱਕ ਸਿਆਸਤਦਾਨ ਨੇ ਗੁਰਦੀਪ ਨੂੰ 11 ਏਕੜ ਜ਼ਮੀਨ ਦਿੱਤੀ ਅਤੇ ਸੂਬੇ ਵਿੱਚ 1.5 ਕਰੋੜ ਕੇਬਲ ਕੁਨੈਕਸ਼ਨ ਹਨ, ਪਰ ਉਨ੍ਹਾਂ ਦੀ ਸਹੀ ਗਿਣਤੀ ਕਦੇ ਨਹੀਂ ਦੱਸੀ ਗਈ। ਸਪੱਸ਼ਟ ਤੌਰ ‘ਤੇ, ਇਸਦਾ ਉਦੇਸ਼ ਸਰਕਾਰ ਨੂੰ ਟੈਕਸ ਦੇਣ ਤੋਂ ਇਨਕਾਰ ਕਰਨਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪ੍ਰਤੀ ਕੁਨੈਕਸ਼ਨ ‘ਤੇ 50 ਰੁਪਏ ਟੈਕਸ ਲਗਾਵੇ ਤਾਂ ਇਹ ਮਹੀਨੇ ਵਿਚ 150 ਕਰੋੜ ਰੁਪਏ ਕਮਾ ਸਕਦੀ ਹੈ।

Related posts

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

htvteam

ਬਈ ਮੰਨ ਗਏ ਮਲੇਰਕੋਟਲਾ ਦੇ ਇਸ ਡਾਕਟਰ ਨੂੰ ਜਿਨੂੰ ਕੈਂਸਰ ਰੋਗ ਠੀਕ ਕਰਨ ਲਈ ਐਡਾ ਵੱਡਾ ਸਨਮਾਨ ਦਿੱਤਾ ਗਿਐ

Htv Punjabi

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਨੈਸ਼ਨਲ ਕਬੱਡੀ ਲੀਗ 21 ਤੋਂ 23 ਸਤੰਬਰ ਤੱਕ

htvteam