Htv Punjabi
Uncategorized

ਫਿਲਮਾਂ ਅਤੇ ਟੀਵੀ ਸ਼ੋਆਂ ਦੀ ਸ਼ੂਟਿੰਗ ਬੰਦ ਕੁਝ ਦਿਨ ਦੇਖੋ ਪੁਰਾਣੇ ਘਿਸੇ ਪਿਟੇ ਸੀਰੀਅਲ, ਆ ਕੁਝ ਨਹੀਂ ਦੇਖ ਸਕੋਗੇ

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਤੋਂ ਫਿਲਮ ਤਕਨੀਸਿ਼ਅਨਾਂ ਨੂੰ ਬਚਾਉਣ ਦੇ ਲਈ ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼, ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡਿਊਸਰ ਐਸੋਸੀਏਸ਼ਨ, ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਆਈਐਫਪੀਟੀਸੀ, ਗਿਲਡ ਦੇ ਅਹੁਦੇਦਾਰਾਂ ਅਤੇ ਬਰਾਡਕਾਸਟਰਾਂ ਨੇ ਸ਼ਨੀਵਾਰ ਨੂੰ ਇੱਕ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਐਤਵਾਰ 19 ਮਾਰਚ ਤੋਂ ਲੈ ਕੇ 31 ਮਾਰਚ ਤੱਕ ਫਿਲਮਾਂ ਅਤੇ ਟੀਵੀ ਸ਼ੋਅਜ਼ ਦੀ ਸ਼ੂਟਿੰਗ ਬੰਦ ਕੀਤੀ ਜਾਵੇ।ਸਾਰੇ ਨਿਰਮਾਤਾਵਾਂ ਨੂੰ 3 ਦਿਨ ਦਾ ਮੌਕਾ ਦਿੱਤਾ ਗਿਆ ਹੈ ਕਿ ਉਹ ਦੇਸ਼ ਜਾਂ ਵਿਦੇਸ਼ ਵਿੱਚ ਜਿੱਥੇ ਕਿਤੇ ਵੀ ਸ਼ੂਟਿੰਗ ਕਰ ਰਹੇ ਹਨ ਤਾਂ ਆਪਣੀ ਯੂਨਿਟ ਨੂੰ ਉੱਥੇ ਤੋਂ ਵਾਪਸ ਲੈ ਆਉਣ।

ਇਸ ਫੈਸਲੇ ਦੇ ਬਾਅਦ ਸਲਮਾਨ ਖਾਨ ਦੀ ਰਾਧੇ ਰਾਧੇ, ਭੂਲ ਲੂਲੈਈਆਂ 2, ਦੁਰਗਾਵਤੀ ਅਤੇ ਬਰਹਮਅਸ਼ਤਰ ਜਿਹੀਆਂ ਕਈ ਫਿਲਮਾਂ ਦੀ ਰੁਕ ਜਾਵੇਗੀ।ਅਨੁਮਾਨ ਲਾਇਆ ਗਿਆ ਹੈ ਕਿ ਇਨ੍ਹਾਂ 15 ਦਿਨਾਂ ਦੀ ਸ਼ੂਟਿੰਗ ਬੰਦ ਹੋਣ ਕਰਕੇ ਇੰਡਸਟਰੀ ਨੂੰ ਘੱਟੋ ਘੱਟ 100 ਕਰੋੜ ਦਾ ਨੁਕਸਾਨ ਹੋਵੇਗਾ।ਦੱਸ ਦਈਏ ਕਿ ਫੈਡਰੇਸ਼ਨ ਆਫ ਵੈਸਟਰਨ ਸਿਨੇ ਇੰਪਲਾਈਜ਼ ਵਿੱਚ 5 ਲੱਖ ਤੋਂ ਜਿ਼ਆਦਾ ਮੈਂਬਰ ਹਨ।ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਕਿਹਾ ਕਿ ਨਿਰਮਾਤਾ ਉਨ੍ਹਾਂ ਦੇਸ਼ਾਂ ਵਿੱਚ ਆਪਣੀ ਸ਼ੂਟਿੰਗ ਨਾ ਕਰਨ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਆਪਣੇ ਪੈਰ ਪਸਾਰ ਚੁੱਕਿਆ ਹੈ।ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਅਜਿਹੇ ਇਲਾਕਿਆਂ ਵਿੱਚ ਸ਼ੂਟਿੰਗ ਚੱਲ ਰਹੀ ਹੈ ਤਾਂ ਨਿਰਮਾਤਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਯੁਨਿਟ ਦੇ ਮੈਂਬਰਾਂ ਨੂੰ ਮੈਡੀਕਲ ਜਾਂਚ ਦੇ ਬਾਅਦ 3 ਦਿਨਾਂ ਦੇ ਅੰਦਰ ਉੱਥੇ ਤੋਂ ਵਾਪਸ ਬੁਲਾ ਲੈਣ।ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ੂਟਿੰਗ ਲੋਕੇਸ਼ਨ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹਤਿਆਤ ਉਪਾਅ ਕਰਨ ਅਤੇ ਸੈਨੇਟਾਈਜ਼ਰ ਅਤੇ ਮਾਸਕ ਦੀ ਵਿਵਸਥਾ ਕਰਨ।

Related posts

ਔਰਤ ਨੂੰ ਆਈ ਹੋਈ ਸੀ ਮਹਾਂਵਾਰੀ ਆਹ ਦੇਖੋ ਬਾਕੀ ਔਰਤਾਂ ਨੇ ਰਲ ਕੇ ਉਸ ਨਾਲ ਕੀ ਕੀਤਾ ਚੀਕਾਂ ਮਾਰਦੀ ਔਰਤ ਥਾਣੇ ਜਾ ਪਹੁੰਚੀ

Htv Punjabi

ਲੁਧਿਆਣਾ ‘ਚ ਬੇਖੌਫ ਹੋਕੇ ਵਾਰਦਾਤਾਂ ਕਰ ਰਹੇ ਨੇ ਸਮਾਜ ਦੇ ਦੁਸ਼ਮਣ, ਇਸ ਹੱਤਿਆ ਨੇ ਪੈਦਾ ਕੀਤਾ ਇਲਾਕੇ ਚ ਸਹਿਮ  

Htv Punjabi

ਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅ

Htv Punjabi

Leave a Comment