Htv Punjabi
corona news Fitness Health Opinion Punjab Video

ਗੁੱਝੀ ਸੱਟ ਦਾ ਬਣ ਸਕਦੈ ਕੈਂਸਰ, ਜਾਣੋ ਕੈਂਸਰ ਦਾ ਸਭ ਤੋਂ ਸਸਤਾ ਇਲਾਜ, ਕੈਂਸਰ ਦਾ ਆਹ ਫਾਰਮੂਲਾ ਬੰਦੇ ਨੂੰ ਮੌਤ ਦੇ ਮੂੰਹੋਂ ਕੱਢ ਲਿਆਉਂਦੈ 

ਮਾਲੇਰਕੋਟਲਾ : ਜਿਉਂ ਜਿਉਂ ਇਨਸਾਨ ਨੇ ਕੁਦਰਤ ਨਾਲ ਖਿਲਵਾੜ ਕਰਨੀ ਸ਼ੁਰੂ ਕਰ ਦਿੱਤੀ ਐ, ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਆਪ ਖੁਦ ਗੈਰ ਕੁਦਰਤੀ ਢੰਗ ਨਾਲ ਪੈਦਾ ਕੀਤੇ ਖਾਣਿਆਂ ਤੇ ਨਿਰਭਰ ਕਰਨ ਲੱਗ ਪਿਆ ਹੈ, ਫ਼ਸਲਾਂ ਦੀ ਵੱਧ ਪੈਦਾਵਾਰ ਲੈਣ ਲਈ ਦਵਾਈਆਂ ਤੇ ਖਾਦਾਂ ਦਾ ਵੱਧ ਇਸਤੇਮਾਲ ਕਰਨ ਲੱਗ ਪਿਆ ਹੈ, ਤਿਉਂ ਤਿਉਂ ਇਨਸਾਨੀ ਸ਼ਰੀਰ ਨੂੰ ਬਿਮਾਰੀਆਂ ਨੇ ਵੱਧ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਹੀ ਬਿਮਾਰੀਆਂ ਵਿਚੋਂ ਇੱਕ ਸਭ ਤੋਂ ਭਿਆਨਕ ਬਿਮਾਰੀ ਹੈ ਕੈਂਸਰ। ਜਿਹੜੀ ਦੁਨੀਆਂ ਭਰ ‘ਚ ਹਰ ਸਾਲ ਮਰਨ ਵਾਲੇ ਇਨਸਾਨਾਂ ਦੀ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਸਾਲ 2018 ਦਾ ਹੀ ਅੰਕੜਾ ਕੱਢ ਕੇ ਦੇਖ ਲਈਏ ਤਾਂ ਦੁਨੀਆਂ ਭਰ ‘ਚ ਮਰਨ ਵਾਲੇ ਬੰਦਿਆਂ ਵਿੱਚੋ 96 ਲੱਖ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ।  ਜਿਹੜੀ ਕਿ ਹਰ ਛੇ ਵਿਚੋਂ ਇੱਕ ਮੌਤ ਕੈਂਸਰ ਨਾਲ ਹੋਈ ਮੰਨੀ ਜਾਂਦੀ ਹੈ। ਅੰਕੜਿਆਂ ਅਨੁਸਾਰ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚੋ 70 ਫੀਸਦੀ ਮੌਤਾਂ ਉਨ੍ਹਾਂ ਦੇਸ਼ਾਂ ਵਿਚ ਹੁੰਦੀਆਂ ਹਨ ਜਿਨ੍ਹਾਂ ਦੇਸ਼ਾਂ ਦੀ ਆਮਦਨੀ
ਘੱਟ ਜਾ ਦਰਮਿਆਨੀ ਹੈ। ਭਾਰਤ ਵਿਚ ਤਾਂ ਇਹ ਅੰਕੜਾ ਹੋਰ ਵੀ ਭਿਆਨਕ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਭਾਰਤ ਵਿੱਚ ਮਰਨ ਵਾਲੇ ਹਰ 15ਵੇਂ ਵਿਅਕਤੀ ਵਿਚੋਂ ਇੱਕ ਦੀ ਮੌਤ ਕੈਂਸਰ ਨਾਲ ਹੁੰਦੀ ਹੈ।
ਸਾਲ 2018 ਦੀ ਰਿਪੋਰਟ ਅਨੁਸਾਰ ਭਾਰਤ ਚ ਉਸ ਸਾਲ ਕੁੱਲ 16 ਲੱਖ ਨਵੇਂ ਕੈਂਸਰ ਦੇ ਮਰੀਜ਼ ਆਏ ਤੇ ਡਬਲਿਊਐਚਓ ਅਨੁਸਾਰ ਹਰ 10 ਵਿਚੋਂ ਇੱਕ ਭਾਰਤੀ ਨੂੰ ਆਪਣੀ ਜ਼ਿੰਦਗੀ ‘ਚ ਕੈਂਸਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਰ 15 ਵਿਚੋਂ ਇੱਕ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ। ਭਾਰਤ ਦੀਆਂ ਪ੍ਰਸਿੱਧ ਹਸਤੀਆਂ ਦੀ ਮੌਤ ਵੀ ਕੈਂਸਰ ਨਾਲ ਹੋਣਾ ਇਹ ਸਾਬਤ ਕਰਦਾ ਹੈ ਕਿ ਇਹ ਬਿਮਾਰੀ ਕਿਸੇ ਨੂੰ ਬਖ਼ਸ਼ਦੀ ਨਹੀਂ ਹੈ। ਅਜਿਹੀਆਂ ਹੀ ਹਸਤੀਆਂ ਵਿਚੋਂ ਇੱਕ ਹਨ ਰਾਜੇਸ਼ ਖੰਨਾ, ਇਰਫਾਨ ਖਾਨ ਤੇ ਰਿਸ਼ੀ ਕਪੂਰ ਜਿਨ੍ਹਾਂ ਦੀ ਮੌਤ ਕੈਂਸਰ ਨਾਲ ਹੋਈ ਹੈ। ਇਹ ਸਭ ਦੇਖ ਸੁਣ ਤੇ ਪੜ੍ਹਕੇ ਬੰਦੇ ਦੇ ਮਨ ਅੰਦਰ ਇੱਕ ਅਜੀਬ ਜਿਹਾ ਡਰ ਪੈਦਾ ਹੋ ਜਾਂਦਾ ਹੈ।  ਇਹ ਸਵਾਲ ਪੈਦਾ ਹੁੰਦੇ ਨੇ ਕਿ ਕੈਂਸਰ ਦੇ ਕੀ ਲੱਛਣ ਨੇ ? ਉਨ੍ਹਾਂ ਲੱਛਣਾਂ ਤੋਂ ਪਹਿਲਾਂ ਕੀ ਲੱਛਣ ਹੁੰਦੇ ਨੇ ? ਉਨ੍ਹਾਂ ਲੱਛਣਾਂ ਨੂੰ ਅਸੀਂ ਕਿਸ ਤਰੀਕੇ ਲੱਭ ਸਕਦੇ ਹਾਂ ? ਤੇ ਉਨ੍ਹਾਂ ਦਾ ਕਿਸ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ ?
ਇਨ੍ਹਾਂ ਸਵਾਲ ਦੇ ਜਵਾਬ ਤਲਾਸ਼ਣ ਲਈ ਹਕੀਕਤ ਟੀਵੀ ਪੰਜਾਬੀ ਨੇ ਹੋਮਿਓਪੈਥੀ ਦੇ ਪ੍ਰਸਿੱਧ ਮਾਹਰ ਡਾਕਟਰ ਅਜਮੇਰ ਸਿੰਘ ਮਾਨ ਹੁਰਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਦਾ ਕਹਿਣਾ ਹੈ ਕਿ ਕੈਂਸਰ ਸ਼ਰੀਰ ਦੇ ਸੈੱਲਾਂ ਦੇ ਗੈਰ ਸੰਚਾਲਿਤ ਢੰਗ ਨਾਲ ਵਧਣ ਨੂੰ ਕਿਹਾ ਜਾਂਦਾ ਹੈ।  ਜਿਹੜੇ ਕਿ ਆਪਣੇ ਆਪ ਹੀ ਸੈਂਕੜਿਆਂ ਦੀ ਗਿਣਤੀ ਵਿਚ ਵਧਕੇ ਸ਼ਰੀਰ ਦੇ ਇੱਕ ਹਿੱਸੇ ਵਿੱਚ ਬਜਰੀ ਦੇ ਰੋੜੇ ਵਾਂਗ ਜਾਗ੍ਹ ਬਣਾ ਲੈਂਦੇ ਹਨ। ਉਨ੍ਹਾਂਕਿਹਾ ਕਿ ਇਹ ਕਿਉਂ ਵਧਣਾ ਸ਼ੁਰੂ ਕਰਦੇ ਹਨ ਇਸ ਬਾਰੇ ਬਾਕੀ ਦੇ ਮਤਾਂ ਤੇ ਤਾਂ ਸਾਇੰਸਦਾਨ ਇਕਮਤ ਨਹੀਂ ਹਨ, ਪਰ ਇਸ ਗੱਲ ਤੇ ਸਾਰੇ ਹੀ ਸਹਿਮਤ ਹਨ ਕਿ ਕੈਂਸਰ ਦੇ ਸੈੱਲਾਂ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਕੈਮੀਕਲ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਯੁਗ ਦੇ ਵਰਤੋਂ ਵਿਚ ਆਉਣ ਵਾਲੇ ਲਗਭਗ ਸਾਰੇ ਹੀ ਉਪਕਰਨਾਂ ਵਿਚੋਂ ਰੇਡੀਏਸ਼ਨ ਨਿਆਲਦੀ ਹੈ। ਜਿਨ੍ਹਾਂ ਵਿਚੋਂ ਫਰਿੱਜ, ਮੋਬਾਈਲ, ਏ ਸੀ ਟੀਵੀ ਆਦਿ ਹਰ ਤਰ੍ਹਾਂ ਦੇ ਉਪਕਰਨ ਰੇਡੀਏਸ਼ਨ ਛੱਡਦੇ ਹਨ। ਤੇ ਇਹ ਰੇਡੀਏਸ਼ਨ ਹੌਲੀ ਹੌਲੀ ਸਾਡੇ ਸ਼ਾਰਿਲ ਦੇ ਸੈੱਲਾਂ ਉਤੇ ਮਾੜਾ ਪ੍ਰਭਾਵ ਪਾਉਣਾ ਸ਼ੁਰੂ ਕਰ ਦੇਂਦੇ ਨੇ। ਕੈਂਸਰ ਦਾ ਦੂਜਾ ਕਰਨ ਹੈ ਇਨਸਾਨੀ ਡੀਐਨਏ।  ਜਿਹੜਾ ਆਪਣੇ ਮਾਤਾ ਪਿਤਾ ਵਾਲੇ ਪਾਸਿਓਂ ਹੀ ਇਹ ਬਿਮਾਰੀ ਲੈ ਆਉਂਣ ਦੀ ਸੰਭਾਵਨਾ ਵਾਧਾ ਦੇਂਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੇ ਹੋਰਨਾਂ ਕਰਨਾ ਤੋਂ ਇਲਾਵਾ ਇੱਕ ਕਾਰਨ ਪੁਰਾਣੀ ਤੇ ਗੁੱਝੀ ਸੱਟ ਵੀ ਹੈ, ਜਿਸ ਦਾ ਕਿ ਜੇਕਰ ਸਹੀ ਢੰਗ ਤਰੀਕੇ ਨਾਲ ਇਲਾਜ ਨਹੀਂ ਹੁੰਦਾ ਤਾਂ ਉਹ ਅੱਗੇ ਚੱਲਕੇ ਕੈਂਸਰ ਦਾ ਰੂਪ ਧਾਰ ਲੈਂਦੀ ਹੈ,……
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਪ੍ਰ. ਦਵਿੰਦਰ ਪਾਲ ਸਿੰਘ ਭੁੱਲਰ ਦੀ ਭੈਣ ਸੁਮੇਧ ਸਿੰਘ ਸੈਣੀ ਖਿਲਾਫ ਬਣੀ ਅਦਾਲਤੀ ਗਵਾਹ, 4 ਅਧਿਕਾਰੀਆਂ ਨੂੰ ਪਈਆਂ ਭਾਜੜਾਂ

Htv Punjabi

ਹਵਸ ਮਿਟਾਉਣ ਲਈ ਦੋਸਤ ਨੇ ਦੋਸਤ ਨੂੰ ਬਣਾ ਦਿੱਤਾ ਕੁੜੀ; ਦੇਖੋ ਵੀਡੀਓ

htvteam

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

htvteam

Leave a Comment