Htv Punjabi
America

ਰਾਸ਼ਟਰਪਤੀ ਬਣਨ ਦੇ ਨਾਲ ਹੀ ਬਾਈਡਨ ਨੇ ਲਏ ਇਹ ਵੱਡੇ ਫੈਸਲੇ, ਮੁਸਲਿਮ ਦੇਸ਼ਾਂ `ਤੇ ਵੀ ਕੀਤਾ ਵੱਡਾ ਐਲਾਨ!

ਜੋ ਬਾਈਡੇਨ ਬੁੱਧਵਾਰ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ , ਅਹੁਦਾ ਸੰਭਾਲਣ ਦੇ ਚਾਰ ਘੰਟੇ ਬਾਅਦ ਹੀ ਉਹ ਐਕਸ਼ਨ ਵਿਚ ਆ ਗਏ, ਉਹਨਾਂ ਨੇ ਤਾਬੜਤੋੜ 17 ਐਗਜੀਕ੍ਰਿਓਟਿਵ ਆਡਰਸ `ਤੇ ਹਸਤਾਖਰ ਕੀਤੇ, ਸਭ ਤੋਂ ਪਹਿਲਾਂ ਉਹਨਾਂ ਨੇ ਮਾਸਕ ਨੂੰ ਪਾਉਣਾ ਜ਼ਰੂਰੀ ਕੀਤਾ।

ਪਹਿਲੀ ਵਾਰ ਰਾਸ਼ਟਰਪਤੀ ਆਫਿਸ ਪਹੁੰਚ ਕੇ ਬਾਈਡੇਨ ਨੇ ਮੀਡੀਆ ਨੂੰ ਕਿਹਾ, ਕਿ ਮੈਨੂੰ ਕਈ ਕੰਮ ਕਰਨੇ ਹਨ ਇਸ ਲਈ ਮੈਂ ਇੱਥੇ ਹਾਂ, ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ, ਸਮਾਂ ਬਰਬਾਦ ਨਹੀਂ ਕੀਤਾ ਜਾ ਸਕਦਾ, ਮੈਂ ਪਹਿਲਾਂ ਹੀ ਦੱਸ ਚੁੱਕਿਆਂ ਹਾਂ ਕੇ ਅਗਲੇ ਸੱਤ ਦਿਨਾਂ ਵਿਚ ਕਈ ਆਡਰਾਂ `ਤੇ ਸਾਈਨ ਕਰਨੇ ਹਨ।

ਬਾਈਡੇਨ ਨੇ ਸਭ ਤੋਂ ਪਹਿਲਾਂ ਕੀਤੇ ਇਹ ਅਹਿਮ ਫੈਸਲੇ

ਸਭ ਤੋਂ ਪਹਿਲਾ ਬਾਈਡੇਨ ਨੇ ਕਰੋਨਾ ਵਾਇਰਸ ਨੂੰ ਲੈ ਕੇ ਸਾਈਨ ਕੀਤੇ, ਇਸ ਦੇ ਤਹਿਤ ਮਾਸਕ ਨੂੰ ਫੇਡਰਲ ਪ੍ਰਾਪਟੀ ਐਲਾਨਿਆ ਗਿਆ ਹੈ,

7 ਮੁਸਲਿਮ ਦੇਸ਼ ਇਰਾਨ, ਈਰਾਕ, ਲੀਡੀਆ, ਸੋਮਾਲੀਆ, ਸੁਡਾਨ,ਸੀਰੀਆ ਅਤੇ ਯਮਨ `ਤੇ ਲੱਗਿਆ ਟਰੈਵਲ ਬੈਨ ਹਟਾ ਦਿੱਤਾ ਗਿਆ ਹੈ।
ਹੁਣ ਅਮਰੀਕਾ ਫਿਰ ਤੋਂ ਸਿਹਤ ਸੰਗਠਨ ਦਾ ਮੈਂਬਰ ਹੋਵੇਗਾ, ਬਾਈਡੇਨ ਨੇ ਪਿਛਲੇ ਸੱਤ ਜੁਲਾਈ ਨੂੰ ਕਿਹਾ ਸੀ ਕਿ ਜੇਕਰ ਅਮਰੀਕਾ ਗਲੋਬਲ ਹੈਲਥ ਨੂੰ ਮਜਬੂਤ ਕਰੇਗਾ, ਤਾਂ ਉਹ ਖੁਦ ਵੀ ਸੁਰੱਖਿਅਤ ਰਹੇਗਾ।

ਅਮਰੀਕਾ ਹੁਣ ਪੈਰਿਸ ਸਮਝੌਤੇ ਵਿਚ ਵੀ ਮੁੜ ਤੋਂ ਸ਼ਾਮਿਲ ਹੋਵੇਗਾ, 2019 ਵਿਚ ਟਰੰਪ ਇਸ ਸਮਝੌਤੇ ਤੋਂ ਬਾਹਰ ਹੋ ਗਏ ਸਨ।
ਬਾਈਡੇਨ ਨੇ ਮੈਕਸੀਕੋ ਬਾਡਰ ਦੀ ਫੰਡਿੰਗ ਤੇ ਵੀ ਰੋਕ ਲਗਾ ਦਿੱਤੀ ਹੈ।


ਅਮਰੀਕਾ ਨੇ ਕੈਨੇਡਾ ਦੇ ਨਾਲ ਵਿਵਾਦਤ ਕੀਸਟੋਨ ਪਾਈਪਲਾਈਨ ਸਮਝੌਤੇ ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਇਸ ਫੈਸਲੇ ਤੇ ਨਿਰਾਸ਼ਾ ਜਤਾਈ ਗਈ ਹੈ।

Related posts

ਕਰੋਨਾ : ਦੇਖੋ ਅਮਰੀਕਾ ਚੀਨ ਦੀ ਸ਼ਬਦੀ ਜੰਗ ਨੇ ਕਿਵੇਂ ਲਿਆ ਨਵਾਂ ਮੋੜ! ਖੁਲਾਸੇ ਸੁਣਕੇ ਦੁਨਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ!

Htv Punjabi

ਕੋਰੋਨਾ ਮਹਾਂਮਾਰੀ ਅਮਰੀਕਾ ‘ਤੇ ਇੱਕ ਹਮਲਾ ਹੈ, ਤੇ ਦੇਸ਼ ਇਸਦਾ ਬਾਦਲ ਲਏਗਾ, ਡੋਨਾਲਡ ਟਰੰਪ 

Htv Punjabi

ਕਮਲਾ ਦੇ ਉਪ-ਮੁੱਖ ਮੰਤਰੀ ਬਣਨ ਤੋਂ ਬਾਅਦ ਪਤੀ ਨੇ ਇਸ ਲਈ ਛੱਡੀ ਨੌਕਰੀ

htvteam