Htv Punjabi
Uncategorized

ਪੁਲਿਸ ਨੇ 2 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਨਿਗਰੋ ਕੀਤੇ ਗਿਰਫ਼ਤਾਰ

ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ 2 ਕਰੋੜ ਰੁਪਏ ਦੀ ਹੈਰੋਇਨ ਸਮੇਤ ਨਾਇਜੀਰਿਆਨ ਵਾਸੀ ਦੋ ਨੀਗਰੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ ਜੋ ਗੁਰਦਾਸਪੁਰ ਵਿੱਚ ਨਸ਼ੇ ਦੀ ਖੇਪ ਪਹੁੰਚਾਉਣ ਆਏ ਸ਼ਨ ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਗਿਰਫ਼ਤਾਰ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਂਸੀਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮਪੁਰ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖਬਰ ਖਾਸ ਦੀ ਇਤਲਾਹ ਤੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਪਿੰਡ ਰਾਮਪੁਰ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ 2 ਨਾਇਜੀਰਿਆਨ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਇਕ ਵਿਅਕਤੀ ਦੀ ਜੇਬ੍ਹ ਵਿਚੋਂ 120 ਗ੍ਰਾਮ ਅਤੇ ਦੂਸਰੇ ਵਿਅਕਤੀ ਦੀ ਜੈਕਟ ਵਿਚੋ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਦੋਨਾਂ ਵਿਅਕਤੀਆਂ ਕੋਲੋ ਕੁੱਲ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ 2 ਕਰੋੜ ਰੁਪਏ ਬਣਦੀ ਹੈ

ਇਹ ਦੋਵੇਂ ਦੋਸ਼ੀ ਦਿੱਲੀ ਵਿਚ ਰਹਿੰਦੇ ਹਨ ਅਤੇ ਗੁਰਦਾਸਪੁਰ ਵਿੱਚ ਨਸ਼ੇ ਦੇ ਖੇਪ ਕਿਸੇ ਨੂੰ ਪਹੁੰਚਾਉਣ ਆਏ ਸ਼ਨ ਉਹਨਾਂ ਦਸੀਆਂ ਕਿ ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਂਸੀਲ ਕਰ ਅਗਲੀ ਪੁੱਛਗਿਛ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Related posts

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

Htv Punjabi

ਫਿਲਮਾਂ ਤੇ ਨਾਟਕਾਂ ਦੀ ਮੁੜ ਸ਼ੁਰੂ ਹੋਵੇਗੀ ਸ਼ੂਟਿੰਗ, ਕੇਂਦਰ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

htvteam

ਇਰਫਾਨ ਖਾਨ ਤੋਂ ਬਾਅਦ ਹੁਣ ਰਿਸ਼ੀ ਕਪੂਰ ਦਾ ਵੀ ਦਿਹਾਂਤ, ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਟੁੱਟ ਗਿਆ ਹਾਂ

Htv Punjabi